ਆਉਣ ਵਾਲੀ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਦਾ ਟੀਜ਼ਰ ਰਿਲੀਜ਼
Patiala,04,JUN,2025,(Azad Soch News):- ਆਉਣ ਵਾਲੀ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਦੇ ਟੀਜ਼ਰ ਨੂੰ ਵੀ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ, ਜੋ ਸਾਹਮਣੇ ਆਉਣ ਦੇ ਕੁਝ ਹੀ ਘੰਟਿਆਂ ਬਾਅਦ ਚਾਰੇ ਪਾਸੇ ਛਾਅ ਗਿਆ ਹੈ ਅਤੇ ਨਵੇਂ ਟ੍ਰੇਂਡਿੰਗ ਅਯਾਮ ਸਿਰਜਣ ਵੱਲ ਵੱਧ ਰਿਹਾ ਹੈ`ਟਿਪਸ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਮਾਣ ਬਾਲੀਵੁੱਡ (Bollywood) ਦੇ ਨਾਮੀ ਗਿਰਾਮੀ ਨਿਰਮਾਤਾ ਕੁਮਾਰ ਤੁਰਾਨੀ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਮਨਦੀਪ ਕੁਮਾਰ (Direction Command Mandeep Kumar) ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੀਆਂ ਦੋ ਫਿਲਮਾਂ 'ਜਿਹਨੇ ਮੇਰਾ ਦਿਲ ਲੁੱਟਿਆ' ਅਤੇ 'ਕਪਤਾਨ' ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।ਪੰਜਾਬ ਦੇ ਆਨੰਦਪੁਰ ਸਾਹਿਬ (ਤੋਂ ਇਲਾਵਾ ਰਾਜਸਥਾਨ ਦੇ ਸੂਰਤਗੜ੍ਹ 'ਚ ਫਿਲਮਾਈ ਗਈ ਹੈ ਉਕਤ ਫਿਲਮ, ਜਿਸ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੁਆਰਾ ਲੀਡਿੰਗ ਭੂਮਿਕਾਵਾ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਸੋਸ਼ਲ ਪਲੇਟਫ਼ਾਰਮ ਦਾ ਸਿਤਾਰਾ ਬਣ ਉਭਰਿਆ ਧੂਤਾ ਪਿੰਡੀ ਆਲਾ ਵੀ ਇਸ ਮੰਨੋਰੰਜਕ ਫਿਲਮ ਦਾ ਖਾਸ ਆਕਰਸ਼ਨ ਹੋਵੇਗਾ।