ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਗਾਇਕ ਦੀ ਕਾਰ ਪਲਟ ਗਈ !

ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਗਾਇਕ ਦੀ ਕਾਰ ਪਲਟ ਗਈ !

Patiala,19 July,2024,(Azad Soch News):-   ਨਾਮੀ ਪੰਜਾਬੀ ਗਾਇਕ ਕਰਨ ਔਜਲਾ (karan Aujla) ਆਪਣੇ ਗੀਤ ਤੌਬਾ ਤੌਬਾ ਨੂੰ ਲੈਕੇ ਸੁਰਖੀਆਂ ਵਿਚ ਹਨ,ਵਿੱਕੀ ਕੌਸ਼ਲ ਦੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਲਈ ਗਾਇਆ ਉਨ੍ਹਾਂ ਦਾ ਇਹ ਗੀਤ ਇੰਸਟਾਗ੍ਰਾਮ (Instagram) ਤੋਂ ਲੈਕੇ ਯੂਟਿਊਬ (Youtube) ਤੱਕ ਹਰ ਪਾਸੇ ਟਰੈਂਡ ਕਰ ਰਿਹਾ ਹੈ,ਗਾਇਕ ਨੂੰ ਲੈਕੇ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ,ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ,ਸ਼ੂਟਿੰਗ ਦੌਰਾਨ ਗਾਇਕ ਦੀ ਕਾਰ ਪਲਟ ਗਈ ਹੈ ਅਤੇ ਹਾਦਸੇ ਦੌਰਾਨ ਕਰਨ ਔਜਲਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ,ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ,ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) ‘ਤੇ ਸਾਂਝੀ ਕੀਤੀ ਗਈ ਹੈ,ਕਰਨ ਔਜਲਾ ਨੇ ਦੱਸਿਆ ਕਿ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਗਰਦਨ ਟੁੱਟਣੋ ਮਸਾਂ ਬਚੀ ਹੈ,ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ,ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭਜਾ ਕੇ ਲਿਆ ਰਹੇ ਹਨ ਅਤੇ ਅਚਾਨਕ ਹੀ ਇਹ ਕਾਰ ਪਲਟ ਜਾਂਦੀ ਹੈ,ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਅਸਲ ਵਿੱਚ ਹੀ ਪਲਟ ਗਈ,ਇਸ ਦੁਰਘਟਨਾ ਤੋਂ ਬਾਅਦ ਕਰਨ ਔਜਲਾ ਦੇ ਕੁਝ ਸੱਟਾਂ ਵੀ ਲੱਗੀਆਂ ਹਨ ਪਰ ਉਹਨਾਂ ਦੀ ਜਾਨ ਸੁਰੱਖਿਅਤ ਹੈ।

 

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ