ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਟਿਕ ਟੋਕ ਜੂਨੋ ਦਾ ਅਵਾਰਡ
By Azad Soch
On
Canada,26 March,2024,(Azad Soch News):- ਪੰਜਾਬੀ ਗਾਇਕ ਕਰਨ ਔਜਲਾ (Punjabi singer Karan Aujla) ਨੇ ਟਿਕ ਟੋਕ ਜੂਨੋ (Tik Tok Juno) ਦਾ ਅਵਾਰਡ ਆਪਣੇ ਨਾਂਅ ਕੀਤਾ ਹੈ,ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 24 ਮਾਰਚ ਨੂੰ ਕਲਾਕਾਰ ਵੱਲੋਂ ਯੂਨੋ ਅਵਾਰਡਸ (Juno Award) ਵਿੱਚ ਪਰਫਾਰਮ ਕੀਤਾ ਗਿਆ,ਇਸਦੇ ਨਾਲ ਕਲਾਕਾਰ ਜੂਨੋਸ ਵਿੱਚ ਪਰਫਾਰਮ ਕਰਨ ਵਾਲੇ ਕਾਫੀ ਸਿਤਾਰਿਆਂ ਵਿੱਚ ਆਪਣਾ ਨਾਂਅ ਦਰਜ ਕਰ ਲਿਆ ਹੈ ਐਵਾਰਡ ਲੈਣ ਤੋਂ ਬਾਅਦ ਸਟੇਜ਼ ਉੱਤੇ ਖੜ੍ਹੇ ਕਰਨ ਕਰਨ ਔਜਲਾ ਭਾਵੁਕ ਨਜ਼ਰ ਆਏ,ਉਨ੍ਹਾਂ ਨੇ ਇਸ ਵੱਡੀ ਉਪਲੱਬਧੀ ਦਾ ਸਿਹਰਾ ਆਪਣੇ ਪ੍ਰਸ਼ੰਸਕਾਂ ਸਣੇ ਪਰਿਵਾਰ ਨੂੰ ਦਿੱਤਾ,ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸਾਥੀਆਂ ਸੰਦੀਪ,ਈਕੀ ਸਮੇਤ ਹੋਰ ਕਈ ਨਾਂਅ ਵੀ ਲਏ ਜੋ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਫੈਨਜ਼ ਦਾ ਵੀ ਧੰਨਵਾਦ ਕੀਤਾ,ਅਤੇ ਅਖੀਰ ਵਿੱਚ ਵਾਹਿਗੁਰੂ ਦਾ ਵੀ ਧੰਨਵਾਦ ਕਰਦੇ ਹੋਏ ਨਜ਼ਰ ਆਏ।
Related Posts
Latest News
30 Apr 2025 19:38:04
ਹੁਸ਼ਿਆਰਪੁਰ, 30 ਅਪ੍ਰੈਲ: ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ...