ਪੰਜਾਬੀ ਫ਼ਿਲਮ 'ਮੇਹਰ' ਇੰਨੀ ਦਿਨੀ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ
Chandigarh,14,MAY,2025,(Azad Soch News):- ਪੰਜਾਬੀ ਫ਼ਿਲਮ 'ਮੇਹਰ' ਇੰਨੀ ਦਿਨੀ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ,ਇਸ ਫਿਲਮ ਦਾ ਮਸ਼ਹੂਰ ਗਾਇਕ ਜਸਬੀਰ ਜੱਸੀ (Famous Singer Jasbir Jassi) ਨੂੰ ਅਹਿਮ ਹਿੱਸਾ ਬਣਾਇਆ ਗਿਆ ਹੈ। ਮਸ਼ਹੂਰ ਗਾਇਕ ਜਸਬੀਰ ਜੱਸੀ ਇਸ ਫ਼ਿਲਮ ਲਈ ਇੱਕ ਵਿਸ਼ੇਸ਼ ਗਾਣੇ ਨੂੰ ਅੰਜ਼ਾਮ ਦੇਣ ਜਾ ਰਹੇ ਹਨ,ਜਿਸ ਦੀ ਰਿਕਾਰਡਿੰਗ ਅੱਜ ਉਨ੍ਹਾਂ ਵੱਲੋ ਮੁਕੰਮਲ ਕਰ ਲਈ ਗਈ ਹੈ 'ਡੀਬੀ ਡਿਜੀਟੇਨਮੈਂਟ' ('DB Digitainment') ਦੇ ਬੈਨਰ ਹੇਠ ਬਣਾਈ ਅਤੇ ਦਿਵਿਆ ਭਟਨਾਗਰ-ਰਘੂ ਖੰਨਾ ਦੁਆਰਾ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਪੰਜਾਬੀ ਫ਼ਿਲਮ (Punjabi Film) ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜਿੰਨਾਂ ਵੱਲੋ ਕਾਫ਼ੀ ਸਮੇਂ ਬਾਅਦ ਬਤੌਰ ਨਿਰਦੇਸ਼ਕ ਇਹ ਫਿਲਮ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ,ਇਸ ਫ਼ਿਲਮ ਦੁਆਰਾ ਬਾਲੀਵੁੱਡ ਨਿਰਮਾਤਾ ਰਾਜ ਕੁੰਦਰਾ ਅਦਾਕਾਰ ਦੇ ਰੂਪ ਵਿੱਚ ਸ਼ਾਨਦਾਰ ਪਾਲੀਵੁੱਡ (Pollywood) ਡੈਬਿਊ ਕਰਨ ਜਾ ਰਹੇ ਹਨ,ਉਨ੍ਹਾਂ ਦੇ ਅੋਪੋਜਿਟ ਅਦਾਕਾਰਾ ਗੀਤਾ ਬਸਰਾ ਨਜ਼ਰ ਆਵੇਗੀ।