ਜਲੰਧਰ ਦੀ 20 ਸਾਲਾ ਮਾਡਲ ਨੇ ਵਾਪਸ ਕੀਤਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ
Chandigarh, 30,MAY,2025,(Azad Soch News):- ਜਲੰਧਰ ਦੀ 20 ਸਾਲਾ ਮਾਡਲ ਅਤੇ ਮਿਸ ਗ੍ਰੈਂਡ ਇੰਟਰਨੈਸ਼ਨਲ-2024 (Miss Grand International-2024) ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ, ਰਾਚੇਲ ਗੁਪਤਾ *Rachel Gupta) ਨੇ ਆਪਣਾ ਤਾਜ ਵਾਪਸ ਕਰ ਦਿੱਤਾ ਹੈ,ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ (Social Media Accounts) ‘ਤੇ 56 ਮਿੰਟ ਦਾ ਇੱਕ ਭਾਵੁਕ ਵੀਡੀਓ ਪੋਸਟ ਕੀਤਾ ਅਤੇ ਰੋਂਦੇ ਹੋਏ, ਸੰਗਠਨ ‘ਤੇ “Toxic Environment, ਵਾਅਦਾ ਖਿਲਾਫੀ ਅਤੇ ਦੁਰਵਿਵਹਾਰ” ਵਰਗੇ ਗੰਭੀਰ ਦੋਸ਼ ਲਗਾਏ ਹਨ,ਰੇਚਲ ਗੁਪਤਾ ਨੇ ਇਹ ਖਿਤਾਬ ਅਕਤੂਬਰ 2024 ਵਿੱਚ ਬੈਂਕਾਕ ਵਿੱਚ ਹੋਏ ਮੁਕਾਬਲੇ ਵਿੱਚ ਜਿੱਤਿਆ ਸੀ। ਇਸ ਤੋਂ ਪਹਿਲਾਂ, ਉਸ ਨੇ ਅਗਸਤ 2024 ਵਿੱਚ ਜੈਪੁਰ ਵਿੱਚ ਹੋਏ ਮਿਸ ਗ੍ਰੈਂਡ ਇੰਡੀਆ 2024 (Miss Grand India 2024) ਮੁਕਾਬਲੇ ਦੀ ਜੇਤੂ ਬਣ ਕੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ।ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ (Social Media) ‘ਤੇ ਸ਼ੇਅਰ ਕੀਤੇ ਇੱਕ ਭਾਵੁਕ ਸੰਦੇਸ਼ ਵਿੱਚ, ਰੇਚਲ ਨੇ ਲਿਖਿਆ ਕਿ ਇਹ ਫੈਸਲਾ ਲੈਣਾ ਆਸਾਨ ਨਹੀਂ ਸੀ, ਪਰ ਇਹ ਮੇਰੇ ਲਈ ਸਹੀ ਸੀ। ਮੈਂ ਇਹ ਯਾਤਰਾ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਮਾਣ ਅਤੇ ਉਮੀਦ ਨਾਲ ਸ਼ੁਰੂ ਕੀਤੀ ਸੀ, ਪਰ ਅਗਲੇ ਮਹੀਨਿਆਂ ਵਿੱਚ ਮੈਨੂੰ ਚੁੱਪ, ਨਿਰਾਦਰ ਅਤੇ ਅਣਗਹਿਲੀ ਦਾ ਸਾਹਮਣਾ ਕਰਨਾ ਪਿਆ।


