ਸ਼ੋਅ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ
Hyderabad,15 MOV,2024,(Azad Soch News):- ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਣਤੀ ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ,ਉਸ ਦਾ ਕੱਲ੍ਹ ਯਾਨੀ ਸ਼ੁੱਕਰਵਾਰ (15 ਨਵੰਬਰ) ਨੂੰ ਹੈਦਰਾਬਾਦ ਵਿੱਚ ਇੱਕ ਸੰਗੀਤ ਸਮਾਰੋਹ ਹੈ,ਤੇਲੰਗਾਨਾ ਸਰਕਾਰ (Telangana Govt) ਨੇ ਦਿਲਜੀਤ ਦੋਸਾਂਝ,ਉਨ੍ਹਾਂ ਦੀ ਟੀਮ ਅਤੇ ਹੋਟਲ ਨੋਵੋਟੇਲ,ਹੈਦਰਾਬਾਦ ਨੂੰ ਨੋਟਿਸ ਜਾਰੀ ਕੀਤਾ ਹੈ,ਤੇਲੰਗਾਨਾ ਦੇ ਜ਼ਿਲ੍ਹਾ ਭਲਾਈ ਅਫ਼ਸਰ ਵੱਲੋਂ ਜਾਰੀ ਨੋਟਿਸ ਵਿੱਚ ਗਾਇਕ ਨੂੰ ਲਾਈਵ ਸ਼ੋਅ (Live Show) ਦੌਰਾਨ ਪਟਿਆਲਾ ਪੈਗ ਅਤੇ ਪੰਜ ਤਾਰਾ ਠੇਕੇ ਵਰਗੇ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ,ਇਹ ਨੋਟਿਸ ਮਹਿਲਾ ਅਤੇ ਬਾਲ ਭਲਾਈ ਅਤੇ ਯੋਗ ਅਤੇ ਸੀਨੀਅਰ ਸਿਟੀਜ਼ਨ ਵਿਭਾਗ (Department of Senior Citizens) ਵੱਲੋਂ ਜਾਰੀ ਕੀਤਾ ਗਿਆ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਨਿਵਾਸੀ ਪੰਡਿਤਰਾਓ ਧਰਾਨਵਰ (Panditrao Dharanwar) ਨੇ 4 ਨਵੰਬਰ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ,ਜਿਸ 'ਚ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਸਟੇਜ 'ਤੇ ਨਾ ਲਿਆਂਦਾ ਜਾਵੇ ਕਿਉਂਕਿ ਲਾਈਵ ਸ਼ੋਅ (Live Show) ਦੌਰਾਨ ਸ਼ੋਰ ਦੀ ਫ੍ਰੀਕੁਐਂਸੀ 122 ਡੀਬੀ (GB) ਤੋਂ ਵੱਧ ਹੁੰਦੀ ਹੈ,ਜੋ ਕਿ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ,ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਹਨ ਕਿ ਲਾਈਵ ਸ਼ੋਅ ਦੌਰਾਨ ਸ਼ਰਾਬ,ਨਸ਼ੇ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ।


