ਅਦਾਕਾਰ ਹਰੀਸ਼ ਵਰਮਾ,ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਤੂੰ ਬਣਦਾ ਵੇਖੀਂ ਕੀ' ਦਾ ਪਹਿਲਾਂ ਲੁੱਕ ਰਿਵੀਲ
By Azad Soch
On
Chandigarh,15,APRIL,2025,(Azad Soch News):- ਅਦਾਕਾਰ ਹਰੀਸ਼ ਵਰਮਾ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਤੂੰ ਬਣਦਾ ਵੇਖੀਂ ਕੀ' ਦਾ ਪਹਿਲਾਂ ਲੁੱਕ ਰਿਵੀਲ Look Reveal(Look Reveal) ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਦੇਸ਼-ਵਿਦੇਸ਼ ਵਿੱਚ ਰਿਲੀਜ਼ ਹੋਣ ਜਾ ਰਹੀ ਹੈ,'ਵਿਰਾਸਤ ਪ੍ਰੋਡੋਕਸ਼ਨ', 'ਬੱਲ ਪ੍ਰੋਡੋਕਸ਼ਨ', 'ਕੈਵੀਅਰ ਮੋਸ਼ਨ ਪਿਕਚਰਸ' ਅਤੇ 'ਵਿਰਾਸਤ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਮੋਹਨਬੀਰ ਬੱਲ, ਰੂਬੀ ਸੰਗਰੂਰ, ਜਰਨੈਲ ਸਿੰਘ, ਪਿੰਦਾ ਖਹਿਰਾ, ਪਾਲ ਭੰਗੂ ਜਦਕਿ ਨਿਰਦੇਸ਼ਨ ਗੁਰੀ ਸੇਖੋਂ ਦੁਆਰਾ ਕੀਤਾ ਗਿਆ ਹੈ,ਕਾਮੇਡੀ-ਡ੍ਰਾਮੈਟਿਕ ਕਹਾਣੀਸਾਰ ਅਧੀਨ ਬੁਣੀ ਜਾ ਰਹੀ ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਦਾਕਾਰ ਹਰੀਸ਼ ਵਰਮਾ, ਜਿੰਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਦੀਦਾਰ ਗਿੱਲ, ਸੀਮਾ ਕੌਸ਼ਲ, ਯੋਗਰਾਜ ਸਿੰਘ, ਪ੍ਰਕਾਸ਼ ਗਾਧੂ, ਗੁਰਪ੍ਰੀਤ ਭੰਗੂ, ਜਤਿੰਦਰ ਕੌਰ, ਮਿੰਟੂ ਕਾਪਾ, ਸੰਜੂ ਸੋਲੰਕੀ, ਸੁਖਵਿੰਦਰ ਰਾਜ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
Tags:
Latest News
19 Apr 2025 20:43:57
Chandigarh, 19,APRIL,2025,(Azad Soch News):- ਸ਼ਹਿਰ ਦਾ ਮੌਸਮ ਫਿਰ ਬਦਲ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਲਈ ਪੀਲਾ ਅਲਰਟ...