ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ'

ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ'

Patiala,31 May,2024,(Azad Soch News):- ਬਹੁ-ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ', ('Rode College',) ਜਿਸ ਦਾ ਟਾਈਟਲ ਟਰੈਕ (Title Track) ਅੱਜ 31 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ,'ਰਾਜਾਸੂ ਫਿਲਮਜ਼' ਅਤੇ 'ਸਟੂਡੀਓ ਏਟ ਸੋਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਹੈਪੀ ਰੋਡੇ (Directed By Happy Rode) ਵੱਲੋਂ ਕੀਤਾ ਗਿਆ ਹੈ,ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾ ਵਿੱਚ ਇੱਕ ਨਵੀਂ ਪਾਰੀ ਦਾ ਆਗਾਜ਼ ਕਰਨਗੇ,ਮਾਲਵਾ ਦੇ ਜ਼ਿਲ੍ਹਾਂ ਮੋਗਾ (Moga) ਅਧੀਨ ਪੈਂਦੇ ਕਸਬੇ ਬਾਘਾਪੁਰਾਣਾ (Baghapurana) ਅਤੇ ਇਸਦੇ ਲਾਗਲੇ ਪੈਂਦੇ ਮਸ਼ਹੂਰ ਪਿੰਡ ਰੋਡੇ ਆਦਿ ਹਿੱਸਿਆਂ ਵਿਖੇ ਫਿਲਮਾਈ ਗਈ ਹੈ।

ਇਹ ਸੱਚੇ ਵਿਸ਼ੇਸਾਰ ਅਧਾਰਿਤ ਫਿਲਮ,ਜਿਸ ਦੀ ਜਿਆਦਾਤਰ ਸ਼ੂਟਿੰਗ (Shooting) ਇਥੋਂ ਦੇ ਹੀ ਵੱਕਾਰੀ ਅਤੇ ਨਾਮਵਰ ਸਿੱਖਿਆ ਸੰਸਥਾਨ ਸਰਕਾਰੀ ਪੋਲੀਟੈਕਨੀਕਲ ਕਾਲਜ (Government Polytechnic College) ਵਿਖੇ ਮੁਕੰਮਲ ਕੀਤੀ ਗਈ ਹੈ,ਜਿੱਥੋ ਪੜ੍ਹੇ ਅਨੇਕਾਂ ਵਿਦਿਆਰਥੀ ਵੱਖੋ-ਵੱਖ ਖੇਤਰਾਂ ਵਿੱਚ ਅੰਤਰਾਸ਼ਟਰੀ ਪੱਧਰ (International Level) ਉਤੇ ਨਾਮਣਾ ਖੱਟਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ ਮੰਨੇ ਪ੍ਰਮੰਨੇ ਗਾਇਕ ਸ਼ੈਰੀ ਮਾਨ ਵੀ ਸ਼ੁਮਾਰ ਰਹੇ ਹਨ।

ਸਟੂਡੈਂਟ ਪੋਲੀਟਿਕਸ ਅਤੇ ਕਾਲਜ ਸਮੇਂ ਦੀਆਂ ਅਭੁੱਲ ਯਾਦਾਂ ਦੁਆਲੇ ਕੇਂਦਰਿਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਯੋਗਰਾਜ ਸਿੰਘ, ਮਾਨਵ ਵਿਜ, ਸੋਨਪ੍ਰੀਤ ਜਵੰਧਾ, ਇਸ਼ਾ ਰਿਖੀ, ਮਹਾਂਵੀਰ ਭੁੱਲਰ, ਰਾਹੁਲ ਜੁਗਰਾਲ, ਅਨਮੋਲ ਵਰਮਾ, ਕਵੀ ਸਿੰਘ, ਬਲਵਿੰਦਰ ਧਾਲੀਵਾਲ, ਅਨਮੋਲ ਵਰਮਾ, ਰਾਹੁਲ ਜੇਟਲੀ, ਹਰਭਗਵਾਨ ਸਿੰਘ, ਰੂਪੀ ਮਾਨ, ਤੀਰਥ ਚੜਿੱਕ, ਰਾਜ ਯੋਧਾ, ਭੂਵਨ ਅਜ਼ਾਦ, ਧਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੋਲੀ, ਰਾਜਵੀਰ ਕੌਰ, ਪਰਮਵੀਰ ਸੇਖੋਂ, ਜੱਸ ਢਿਲੋਂ ਆਦਿ ਸ਼ਾਮਿਲ ਹਨ।

Advertisement

Latest News

ਨਸ਼ਾ ਸਮੱਗਲਰਾਂ ਖਿਲਾਫ਼ ਕਾਰਵਾਈ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ’ਚ ਅਣ-ਅਧਿਕਾਰਤ ਉਸਾਰੀਆਂ ਨੂੰ ਢਾਹਿਆ ਨਸ਼ਾ ਸਮੱਗਲਰਾਂ ਖਿਲਾਫ਼ ਕਾਰਵਾਈ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ’ਚ ਅਣ-ਅਧਿਕਾਰਤ ਉਸਾਰੀਆਂ ਨੂੰ ਢਾਹਿਆ
ਜਲੰਧਰ, 30 ਅਪ੍ਰੈਲ :‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਫ਼ੈਸਲਾਕੁੰਨ ਕਾਰਵਾਈ ਕਰਦਿਆਂ ਜਲੰਧਰ ਨਗਰ ਨਿਗਮ ਵਲੋਂ...
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ : ਭੁੱਲਰ 
ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ’ਤੇ ਸਾਜ਼ਿਸ਼ਾਂ ਘੜਨ ਲਈ ਭਾਜਪਾ ਨੂੰ ਘੇਰਿਆ, ਸਾਡੇ ਕੋਲ ਇਕ ਵੀ ਬੂੰਦ ਵਾਧੂ ਪਾਣੀ ਨਹੀਂ-ਮੁੱਖ ਮੰਤਰੀ
ਮੁੱਖ ਮੰਤਰੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਕਿਸੇ ਵੀ ਅਣਗਹਿਲੀ ਲਈ ਸਖ਼ਤ ਕਾਰਵਾਈ ਦੀ ਚਿਤਾਵਨੀ
ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ-ਵਿਧਾਇਕ ਸ਼੍ਰੀ ਰਜਨੀਸ਼ ਦਯੀਆ
6000mAh ਬੈਟਰੀ ਅਤੇ 6GB RAM ਵਾਲਾ Realme C75 ਜਲਦੀ ਹੀ ਭਾਰਤ ਵਿੱਚ ਲਾਂਚ ਹੋਵੇਗਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਕੈਨੇਡਾ ਦੀ ਸੰਘੀ ਚੋਣ ਜਿੱਤ ਲਈ