ਹਰਿਆਣਾ ਵਿਧਾਨ ਸਭਾ ਚੋਣ ਲਈ 3 ਅਕਤੂਬਰ ਨੂੰ ਸ਼ਾਮ 6 ਵਜੇ ਪ੍ਰਚਾਰ ਬੰਦ ਹੋਵੇਗਾ
Chandigarh,01,OCT,2024,(Azad Soch News):- ਹਰਿਆਣਾ ਵਿਚ 15ਵੀਂ ਵਿਧਾਨਸਭਾ ਆਮ ਚੋਣ - 2024 (15th Legislative Assembly General Election - 2024) ਲਈ ਉਮੀਦਵਾਰਾਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਪ੍ਰਚਾਰ-ਪ੍ਰਸਾਰ ਕਰਨ 'ਤੇ 3 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਪਾਬੰਧੀ ਰਹੇਗੀ। 6 ਵਜੇ ਦੇ ਬਾਅਦ ਤੋਂ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਕਿਸੇ ਵੀ ਤਰ੍ਹਾ ਦੀ ਮੀਟਿੰਗ ਜਾਂ ਜਨਸਭਾਵਾਂ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ, ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਏਜੰਟ ਨੂੰ ਛੱਡ ਕੇ, ਪਾਰਟੀ ਨਾਲ ਜੁੜੇ ਹੋਰ ਕਾਰਜਕਰਤਾਵਾਂ ਜਾਂ ਨੇਤਾ ਅਤੇ ਪ੍ਰਚਾਰਕ ਜੋ ਸਬੰਧਿਤ ਚੋਣ ਖੇਤਰ ਦੇ ਵੋਟਰ ਨਹੀਂ ਹਨ, ਉਹ ਉਸ ਚੋਣ ਖੇਤਰ ਵਿਚ ਨਹੀਂ ਰਹਿ ਸਕਦੇ ਹਨ। ਹਰਿਆਣਾ ਦੀ 90 ਵਿਧਾਨਸਭਾ ਸੀਟਾਂ ਲਈ 5 ਅਕਤੂਬਰ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ।ਇਸ ਤੋਂ ਇਲਾਵਾ, ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਵਿਚ ਕੋਈ ਵੀ ਉਮੀਦਵਾਰ ਜਾਂ ਰਾਜਨੀਤਕ ਪਾਰਟੀ ਆਪਣਾ ਪ੍ਰਚਾਰ ਨਹੀਂ ਕਰ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਧਾਰਾ 126 ਉੱਪਧਾਰਾ (1) ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ 2 ਸਾਲ ਤਕ ਦੀ ਸਜਾ ਜਾਂ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਦੋਨੋਂ ਹੀ ਹੋ ਸਕਦੇ ਹਨ।