ਪੰਚਕੂਲਾ ਦੇ ਪਿੰਜੌਰ ਨੇੜੇ ਪਹਾੜੀ ਖੇਤਰ 'ਚ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ
By Azad Soch
On
Chandigarh,09 July,2024,(Azad Soch News):- ਪੰਚਕੂਲਾ (Panchkula) ਦੇ ਪਿੰਜੌਰ ਨੇੜੇ ਪਹਾੜੀ ਖੇਤਰ 'ਚ ਹਰਿਆਣਾ ਰੋਡਵੇਜ਼ (Haryana Roadways) ਦੀ ਬੱਸ ਪਲਟ ਗਈ,ਜ਼ਖਮੀਆਂ ਨੂੰ ਪਿੰਜੌਰ ਹਸਪਤਾਲ (Pinjore Hospital) ਅਤੇ ਸੈਕਟਰ-6 ਸਿਵਲ ਹਸਪਤਾਲ ਪੰਚਕੂਲਾ ਲਿਜਾਇਆ ਗਿਆ ਹੈ,ਹਾਦਸੇ ਦਾ ਕਾਰਨ ਬੱਸ ਡਰਾਈਵਰ ਦੀ ਤੇਜ਼ ਰਫਤਾਰ ਦੱਸੀ ਜਾ ਰਹੀ ਹੈ,ਹਰਿਆਣਾ ਰੋਡਵੇਜ਼ ਨੇ ਅੱਜ ਪਿੰਜੌਰ ਨੇੜੇ ਪਲਟਣ ਵਾਲੀ ਆਪਣੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਹੈ,ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ’ਤੋਂ ਫ਼ਰਾਰ ਹੋ ਗਿਆ, ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮਹਿਲਾ ਨੂੰ ਪੀਜੀਆਈ ਚੰਡੀਗੜ੍ਹ ਰੈਫਰ (PGI Chandigarh Ref) ਕਰ ਦਿੱਤਾ ਗਿਆ ਹੈ,ਬੱਸ ਵਿੱਚ ਸਵਾਰੀਆਂ ਦੀ ਵੱਧ ਗਿਣਤੀ ਭਾਵ ਓਵਰਲੋਡ ਅਤੇ ਸੜਕ ਦੀ ਮਾੜੀ ਹਾਲਤ ਵੀ ਹਾਦਸੇ ਦਾ ਹੋਰ ਕਾਰਨ ਦੱਸੀ ਜਾ ਰਹੀ ਹੈ,ਇਹ ਹਾਦਸਾ ਪਿੰਜੌਰ ਦੇ ਪਿੰਡ ਨੌਲਤਾ ਨੇੜੇ ਵਾਪਰਿਆ।
Latest News
15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...