ਹਰਿਆਣਾ ਵਿਚ ਵਾਂਝੇ ਯੋਗ ਲਾਭਕਾਰਾਂ ਨੂੰ ਪਲਾਟ ਦੇਣ ਲਈ ਜਲਦੀ ਲਾਂਚ ਹੋਵੇਗਾ ਨਵਾਂ ਪੋਰਟਲ- ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਹਰਿਆਣਾ ਵਿਚ ਵਾਂਝੇ ਯੋਗ ਲਾਭਕਾਰਾਂ ਨੂੰ ਪਲਾਟ ਦੇਣ ਲਈ ਜਲਦੀ ਲਾਂਚ ਹੋਵੇਗਾ ਨਵਾਂ ਪੋਰਟਲ- ਮੁੱਖ ਮੰਤਰੀ ਨਾਇਬ ਸਿੰਘ ਸੈਨੀ

- ਮੁੱਖ ਮੰਤਰੀ ਨੇ ਕੁਰੂਕਸ਼ੇਤਰ ਮਹਾਰਿਸ਼ੀ ਵਾਲਮਿਕੀ ਆਸ਼ਰਮ ਵਿਚ ਵਾਲਮਿਕੀ ਧਰਮਸ਼ਾਲਾ ਦਾ ਰੱਖਿਆ
- ਨੀਂਹ ਪੱਥਰ, ਆਸ਼ਰਮ ਨੂੰ 21 ਲੱਖ ਰੁਪਏ ਦੀ ਰਕਮ ਤੇ ਈ-ਲਾਇਬ੍ਰੇਰੀ ਦੀ ਦਿੱਤੀ ਸੌਗਾਤ
- ਸਾਂਸਦ ਨਵੀਨ ਜਿੰਦਲ ਨੇ 11 ਲੱਖ ਦੀ ਰਕਮ ਤੇ ਸ਼ਾਨਦਾਰ ਸ਼ੈਡ ਦਾ ਨਿਰਮਾਣ ਕਰਨ ਦਾ ਐਲਾਨ
- ਰਾਜ ਮੰਤਰੀ ਸੁਭਾਸ਼ ਸੁਧਾ ਨੇ ਸੰਸਥਾਨ ਨੁੰ 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ, ਮੰਦਿਰ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ ਪੂਰਾ


Chandigarh,29 July,2024,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ (Chief Minister of Haryana Naib Singh Saini) ਨੇ ਕਿਹਾ ਕਿ ਸੂਬੇ ਵਿਚ ਵਾਂਝੇ ਯੋਗ ਲਾਭਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਜਲਦੀ ਪਲਾਟ ਦੀ ਸੌਗਾਤ ਦਿੱਤੀ ਜਾਵੇਗੀ,ਇਸ ਪਲਾਟ ਲਈ ਸੂਬੇ ਦੇ ਵਾਂਝੇ ਯੋਗ ਲਾਭਕਾਰਾਂ ਨੂੰ ਪੋਰਟਲ 'ਤੇ ਬਿਨੈ ਕਰਨਾ ਹੋਵੇਗਾ,ਇਸ ਨਵੇਂ ਪੋਰਟਲ ਨੂੰ ਸੂਬਾ ਸਰਕਾਰ ਲਦੀ ਲਾਂਚ ਕਰਨ  ਰਹੀ ਹੈ,ਇਸ ਪੋਰਟਲ 'ਤੇ ਨਵੇਂ ਵਾਂਝੇ ਲਾਭਕਾਰ ਸਹਿਜਤਾ ਨਾਲ ਬਿਨੈ ਕਰ ਸਕਣਗੇ ਅਤੇ ਸਾਰੇ ਯੋਗ ਲਾਭਕਾਰਾਂ ਨੁੰ ਪਲਾਟ ਦਿੱਤਾ ਜਾਵੇਗਾ।


ਮੁੱਖ ਮੰਤਰੀ ਨਾਇਬ ਸਿੰਘ ਸੈਨੀ ਐਤਵਾਰ ਨੂੰ ਦੇਰ ਸ਼ਾਮ ਵਾਲਮਿਕੀ ਸਭਾ ਅਤੇ ਮਹਾਰਿਸ਼ੀ ਵਾਲਮਿਕੀ ਆਸ਼ਰਮ ਸੋਸਾਇਟੀ ਦੇ ਤੱਤਵਾਧਾਨ ਵਿਚ ਪ੍ਰਬੰਧਿਤ ਅਭਿਨੰਦਰ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਨੀ, ਸਾਂਸਦ ਨਵੀਨ ਜਿੰਦਲ, ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਸਾਬਕਾ ਮੰਤਰੀ ਕ੍ਰਿਸ਼ਣ ਬੇਦੀ ਨੇ ਵਾਲਮਿਕੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ। ਇਸ ਦੇ ਬਾਅਦ ਮੁੱਖ ਮੰਤਰੀ ਨੇ ਮਹਾਰਿਸ਼ੀ ਵਾਲਮਿਕੀ ਦੇ ਮੰਦਿਰ ਵਿਚ ਪੂਜਾ-ਅਰਚਨਾ ਕੀਤੀ ਅਤੇ ਭਗਵਾਨ ਮਹਾਰਿਸ਼ੀ ਵਾਲਮਿਕੀ ਨੂੰ ਨਮਨ ਕੀਤਾ।


ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਰੋਧੀ ਧਿਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਨੇ 60 ਸਾਲਾਂ ਵਿਚ ਦੇਸ਼ ਦੇ ਸਭਿਆਚਾਰ ਅਤੇ ਸੰਸਕਾਰਾਂ ਨੂੰ ਖਤਮ ਕਰਨ ਦਾ ਕੰਮ ਕੀਤਾ। ਇਸ ਤੋਂ ਵਿਪਰੀਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦਾ ਸਭਿਆਚਾਰ ਨੂੰ ਸੁਰੱਖਿਅਤ ਕਰਨ ਲਈ ਪਾਕੀਸਤਾਨ ਤਕ ਕਰਤਾਰਪੁਰ ਕੋਰੀਡੋਰ ਬਨਾਉਣ, ਕੇਦਾਰਨਾਥ ਤੀਰਥ, ਉਜੈਨ ਤੀਰਥ, ਸੋਮਨਾਥ ਮੰਦਿਰ, ਸ੍ਰੀ ਹੇਮਕੁੰਟ ਸਾਹਿਬ , ਅਯੋਧਿਆ ਵਿਚ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਕਰਵਾਇਆ। ਇੰਨ੍ਹਾਂ ਹੀ ਨਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਗਵਾਨ ਮਹਾਰਿਸ਼ੀ ਵਾਲਮਿਕੀ ਦੇ ਸਪਨਿਆਂ ਨੁੰ ਸਾਕਾਰ ਕਰਨ ਦਾ ਸੰਕਲਪ ਲਿਆ ਅਤੇ ਅਯੋਧਿਆ ਵਿਚ ਭਗਵਾਨ ਸ੍ਰੀ ਵਾਲਮਿਕੀ ਦੇ ਨਾਂਅ ਨਾਲ ਹਵਾਈ ਅੱਡੇ ਦਾ ਨਾਂਅ ਰੱਖਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਰਤਨ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਦੇ ਸਪਨੇ ਨੂੰ ਪੂਰਾ ਕਰਦੇ ਹੋਏ ਧਾਰਾ 370 ਨੁੰ ਹਟਾਉਣ ਦਾ ਕੰਮ ਕੀਤਾ।


ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਰੇਲ ਏਲੀਵੇਟਿਡ ਟ੍ਰੈਕ, ਇਸਮਾਈਲਾਬਾਦ ਤੋਂ ਜੈਯਪੁਰ ਤਕ ਐਕਸਪ੍ਰੈਸ-ਵੇ, ਪਿੰਡ ਫਤੁਪੁਰ ਵਿਚ ਦੇਸ਼ ਦੇ ਪਹਿਲੇ ਸ੍ਰੀਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਦੀ ਪਰਿਯੋ੧ਨਾ ਨੁੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ। ਇਸ ਯੂਨੀਵਰਸਿਟੀ ਦੇ ਲਈ ਹੁਣ ਹਾਲ ਵਿਚ ਹੀ ਸਰਕਾਰ ਨੇ ਕਰੋੜਾਂ ਦਾ ਬਜਟ ਵੀ ਜਾਰੀ ਕੀਤਾ ਹੈ। ਇਸ ਸਰਕਾਰ ਨੇ ਮਥਾਨਾ ਵਿਚ ਕੇਂਦਰੀ ਵਿਦਾਲੇਯ, ਰੇਲਵੇ ਅੰਡਰ ਪਾਸ ਤੇ ਓਵਰਬ੍ਰਿਜ, ਸ਼ਾਹਬਾਦ ਤੋਂ ਸਾਹਾ ਤੇ ਇਸਮਾਈਲਾਬਾਦ ਤੋਂ ਸ਼ਾਹਬਾਦ ਤਕ ਫੋਰਲੇਨ ਬਨਾਉਣ ਸਮੇਤ ਅਨੇਕ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਇਸ ਤੋਂ ਇਲਾਵਜਾ ਸਰਕਾਰ ਨੇ ਬਿਨ੍ਹਾਂ ਖਰਚੀ ਅਤੇ ਬਿਨ੍ਹਾਂ ਪਰਚੀ ਦੇ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ। ਇੰਨ੍ਹਾਂ ਹੀ ਨਹੀਂ ਸਰਕਾਰ ਨੇ 2 ਲੱਖ 32 ਹਜਾਰ ਬਜੁਰਗਾਂ ਨੂੰ ਘਰ ਬੈਠੇ ਪੈਂਸ਼ਨ ਦਾ ਲਾਭ ਦਿੱਤਾ।


ਇਸ ਮੌਕੇ 'ਤੇ ਬੋਲਦੇ ਹੋਏ ਸਾਂਸਦ ਨਵੀਨ ਜਿੰਦਲ ਨੇ ਕਿਹਾ ਕਿ ਵਾਲਮਿਕੀ ਸਮਾਜ ਦੇ ਨਾਲ ਵੁਨ੍ਹਾਂ ਦਾ 30 ਸਾਲ ਪੁਰਾਣਾ ਰਿਸ਼ਤਾ ਹੈ, ਇਸ ਲਈ ਇਸ ਸਮਾਜ ਦਾ ਹਰੇਕ ਵਿਅਕਤੀ ਅੱਜ ਸਾਂਸਦ ਬਣਿਆ ਹੈ। ਇਸ ਸਮਾਜ ਦੇ ਨਾਲ ਉਨ੍ਹਾਂ ਦੇ ਪਿਤਾ ਸੁਰਗਵਾਸੀ ਓਪੀ ਜਿੰਦਲ ਦਾ ਵੀ ਡੁੰਘਾ ਸਬੰਧ ਰਿਹਾ ਹੈ। ਇਸ ਲਈ ਉਨ੍ਹਾਂ ਦੀ ਯਾਦ ਵਿਚ 4 ਏਕੜ ਵਿਚ ਬਣੇ ਵਾਲਮਿਕੀ ਆਸ਼ਰਮ ਤੇ ਧਰਮਸ਼ਾਲਾ ਦਾ ਇਕ ਵਿਸ਼ੇਸ਼ ਪਲਾਨਿਗ ਨਾਲ ਵਿਕਾਸ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪਿਤਾ ਸੁਰਗਵਾਸੀ ਓਪੀ ਜਿੰਦਲ ਦੀ ਯਾਦ ਵਿਚ ਇਕ ਸ਼ਾਨਦਾਰ ਸ਼ੈਡ ਦੇ ਨਾਲ-ਨਾਲ ਮੰਦਿਰ ਦਾ ਨਿਰਮਾਣ ਕੰਮ ਪੂਰਾ ਕੀਤਾ ਜਾਵੇਗਾ।


ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਸਾਲਾਂ ਤੋਂ ਵਾਲਮਿਕੀ ਸਮਾਜ ਦੇ ਲੋਕਾਂ ਦੇ ਨਾਲ ਜੁੜੇ ਹਨ। ਇਸ ਲਈ ਇਸ ਸਮਾਜ ਦੀ ਇਕ-ਇਕ ਸਮਸਿਆ ਅਤੇ ਮੰਗ ਤੋਂ ਪੂਰੀ ਤਰ੍ਹਾ ਵਾਕਫ ਹਨ। ਇਸ ਸਮਾਜ ਦੀ ਸਮੇਂ-ਸਮੇਂ 'ਤੇ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਨੀ ਸੂਬੇ ਨੁੰ ਵਿਕਾਸ ਦੀ ਰਾਹ 'ਤੇ ਅੱਗੇ ਲੈ ਜਾਣ ਦਾ ਕੰਮ ਕਰ ਰਹੇ ਹਨ।ਅੱਜ ਵਿਰੋਧੀ ਧਿਰ ਵੀ  ਮੰਨਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਅਜਿਹੇ ਮੁੱਖ ਮੰਤਰੀ ਹਨ, ਜੋ 24 ਘੰਟੇ ਸੂਬੇ ਦੀ ਜਨਤਾ ਦੀ ਸੇਵਾ ਲਈ ਤਿਆਰ ਹਨ।


ਇਸ ਮੌਕੇ 'ਤੇ ਸਾਬਕਾ ਮੰਤਰੀ ਕ੍ਰਿਸ਼ਣ ਬੇਦੀ ਨੇ ਵੀ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਦਾ ਪ੍ਰੋਗ੍ਰਾਮ ਵਿਚ ਪਹੁੰਚਣ 'ਤੇ ਸਵਾਗਤ ਕੀਤਾ। ਇਸ ਮੌਕੇ 'ਤੇ ਸਾਬਕਾ ਵਿਧਾਇਕ ਬੰਤਾ ਰਾਮ ਵਾਲਮਿਕੀ, ਸਭਾ ਦੇ ਚੇਅਰਮੈਨ ਜਗੀਰ ਸਿੰਘ, ਸਾਬਕਾ ਵਿਧਾਇਕ ਇਸ਼ਵਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਮਾਣਯੋਗ ਵਿਅਕਤੀ ਮੌਜੂਦ ਸਨ।

 

Advertisement

Advertisement

Latest News

‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ ‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਦੇ ਪੰਜ ਸਾਬਕਾ ਵਿਦਿਆਰਥੀ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਹੋਏ ਸ਼ਾਮਲ
ਰਾਜ ਪੱਧਰੀ ‘ਵੀਰ ਬਾਲ ਦਿਵਸ-2025’ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ ਦੂਜਾ ਸਥਾਨ ਪ੍ਰਾਪਤ
ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਵਲੋਂ ਪਿੰਡ ਦਬੁਰਜੀ ਵਿਖੇ ਕੈਂਪ ਆਯੋਜਿਤ ਕੀਤਾ
ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਨਗਰ ਕੌਂਸਲ ਵਿਖੇ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਦਾ ਆਯੋਜਨ
ਸ਼੍ਰੀ ਕਲਗੀਧਰ ਕਨਿੰਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪੱਧਰ ਤੇ ਖੇਡ ਟੂਰਨਾਮੈਂਟ ਕਰਵਾਇਆ