ਗੁਰੂਗ੍ਰਾਮ ਹਸਪਤਾਲ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਿਆ ਗਿਆ-ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਗੁਰੂਗ੍ਰਾਮ ਹਸਪਤਾਲ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਿਆ ਗਿਆ-ਹਰਿਆਣਾ ਦੇ ਮੁੱਖ ਮੰਤਰੀ ਸੈਣੀ

- ਸਿਰਸਾ ਵਿਚ 77 ਏਕੜ ਭੂਮੀ ਗੁਰੂਦੁਆਰੇ ਦੇ ਨਾਂ ਕਰਨ ਦਾ ਫੈਸਲਾ
- ਸੂਬੇ ਦੀ ਆਰਥਕ ਖੁਸ਼ਹਾਲੀ ਦੀ ਅਰਦਾਸ ਕੀਤੀ

Chandigarh, 15 November 2024,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਰਕਾਰ ਨੇ 14 ਨਵੰਬਰ ਨੂੰ ਵਿਧਾਨਸਭਾ ਸੈਸ਼ਨ ਵਿਚ ਗੁਰੂਗ੍ਰਾਮ ਵਿਚ ਲਗਭਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ 700 ਬੈਡ ਦੇ ਸਰਕਾਰੀ ਹਸਪਤਾਲ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਦੇ ਨਾਂਅ 'ਤੇ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਅੱਜ ਪ੍ਰਕਾਸ਼ ਪੁਰਬ 'ਤੇ ਕਿਸਾਨਾਂ ਨੂੰ 300 ਕਰੋੜ ਰੁਪਏ ਦੀ ਬੋਨਸ ਦੀ ਦੂਜੀ ਕਿਸਤ ਜਾਰੀ ਕੀਤੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਪੰਚਕੂਲਾ ਦੇ ਗੁਰੂਦੁਆਰਾ ਨਾਡਾ ਸਾਹਿਬ ਵਿਚ ਮੱਥਾ ਟੇਕਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਸਦਾ ਕਿਸਾਨ ਤੇ ਸਮਾਜ ਦੇ ਹਿੱਤ ਵਿਚ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਰਸਾ ਵਿਚ ਚਿੱਲਾ ਸਾਹਿਬ ਗੁਰੂਦੁਆਰਾ ਦੀ 77 ਏਕੜ ਜਮੀਨ ਵੀ ਗੁਰੂਦੁਆਰੇ ਦੇ ਨਾਂਅ ਕਰਨ ਦਾ ਫੈਸਲਾ ਕੀਤਾ ਹੈ। ਇਸ ਭੂਮੀ ਦੀ ਲਗਾਤਾਰ ਮੰਗ ਚੱਲੀ ਆ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਭੂਮੀ 'ਤੇ ਆਏ ਅਤੇ 40 ਦਿਨ ਤਕ ਲਗਾਤਾਰ ਤਪਸਿਆ ਕੀਤੀ। ਇਸ ਲਈ ਸਰਕਾਰ ਨੇ ਇਹ ਜਮੀਨ ਗੁਰੂਦੁਆਰੇ ਨੂੰ ਸੌਂਪ ਦਿੱਤੀ। ਇਹ ਸਾਡੇ ਸਾਰਿਆ ਲਈ ਮਾਣ ਦੀ ਗੱਲ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਐਚਐਸਵੀਪੀ ਦੇ 7000 ਪਲਾਟ ਧਾਂਰਕਾਂ ਦੀ ਏਨਹਾਂਸਮੈਂਟ ਸਮਸਿਆਵਾਂ ਦਾ ਹੱਲ ਕਰਨ ਲਈ ਅੱਜ ਪੋਰਟਲ ਲਾਂਚ ਕੀਤਾ ਗਿਆ ਹੈ। ਇਹ ਪੋਰਟਲ ਲਗਾਤਾਰ 6 ਮਹੀਨੇ ਤਕ ਖੁਲਿਆ ਰਹੇਗਾ ਅਤੇ ਇਨ੍ਹਾਂ ਦੀ ਸਮਸਿਆਵਾਂ ਦਾ ਨਿਵਾਰਣ ਕਰੇਗਾ। ਇਸ ਤੋਂ ਇਲਾਵਾ, ਕਿਸਾਨਾਂ ਨੁੰ ਉਨ੍ਹਾਂ ਦੀ ਜਮੀਨ ਦੀ ਖਾਦ ਸ਼ਕਤੀ ਵਧਾਉਣ ਦੀ ਜਾਣਕਾਰੀ ਦੇਣ ਲਈ ਮਿੱਟੀ ਕਾਰਡ ਬਣਾਏ ਜਾਣਗੇ। ਹਰ ਤਿੰਨ ਸਾਲ ਦੇ ਬਾਅਦ ਕਿਸਾਨਾਂ ਦੀ ਜਮੀਨ ਦੇ ਮਿੱਟੀ ਕਾਰਡ ਬਣਾਏ ਜਾਂਦੇ ਹਨ। ਹੁਣ 40 ਲੱਖ ਕਿਸਾਨਾਂ ਦੇ ਮਿੱਟੀ ਕਾਰਡ ਬਣਾ ਕੇ ਜਾਰੀ ਕੀਤੇ ਜਾਣਗੇ ਜੋ ਕਿਸਾਨਾਂ ਦੀ ਭੂਮੀ ਦੀ ਉੱਤਮ ਸਿਹਤ ਦੀ ਜਾਣਕਾਰੀ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂਦੁਆਰਾ ਨਾਡਾ ਸਾਹਿਬ ਵਿਚ ਸੂਬੇ ਦੇ ਨਾਗਰਿਕਾਂ ਦੀ ਖੁਸ਼ਹਾਲੀ ਦੀ ਅਰਦਾਸ ਕਰਨ ਲਈ ਆਏ ਹਨ।

ਚੰਡੀਗੜ੍ਹ ਵਿਚ ਵਿਧਾਨਸਭਾ ਭਵਨ ਬਨਾਉਣ ਲਈ ਮਿਲਣ ਵਾਲੀ ਭੂਮੀ ਨੁੰ ਲੈ ਕੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲਵੇ ਤਾਂ ਸਹੀ ਹੋਵੇਗਾ। ਇਸ ਦੇ ਨਾਲ ਹੀ ਕਿਸਾਨਾਂ ਦੀ ਫਸਲ ਖਰੀਦਣ ਦਾ ਕੰਮ ਵੀ ਕਰੇ। ਪੰਜਾਬ ਸਰਕਾਰ ਆਪਣੀ ਕਮੀਆਂ ਲੁਕਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਕ ਕਾਰਜ ਕਰ ਰਹੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਲੋਕਾਂ ਦੇ ਹਿੱਤ ਵਿਚ ਫੈਸਲਾ ਲੈਂਦੀ ਹੈ ਤਾਂ ਹਰਿਆਣਾ ਵਿਚ ਲੋਕ ਉਨ੍ਹਾਂ ਨੂੰ ਹਰਾਉਣ ਦਾ ਕੰਮ ਨਹੀਂ ਕਰਦੇ। ਇਸੀ ਤਰ੍ਹਾਂ ਪੰਜਾਬ ਦੇ ਲੋਕ ਆਪ ਸਰਕਾਰ ਦੇ ਲਈ ਵੀ ਅਜਿਹੇ ਹੀ ਕਾਰਜ ਕਰਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਨੇ ਸਦੀਆਂ ਪਹਿਲਾਂ ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਪਾਠ ਪੜਾਇਆ। ਬਾਬਾ ਨਾਨਕ ਦੀ ਬਾਣੀ ਅਤੇ ਸਿਖਿਆ ਨੂੰ ਸੂਬਾ ਸਰਕਾਰ ਨੇ ਸੱਭ ਤੋਂ ਉੱਪਰ ਮੰਨਿਆ ਹੈ,ਇਸ ਮੌਕੇ 'ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵਧਾਈਯੋਗ ਹੈ ਜਿਨ੍ਹਾਂ ਨੇ ਕਿਸਾਨ ਹਿੱਤ ਵਿਚ ਅਨੇਕ ਫੈਸਲੇ ਕੀਤੇ ਹਨ। ਇਸ ਤੋਂ ਇਲਾਵਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ  'ਤੇ ਹਸਪਤਾਲ ਦਾ ਨਾਂਅ ਅਤੇ ਸਿਰਸਾ ਗੁਰੂਦੁਆਰੇ ਦੀ ਜਮੀਨ ਸੌਂਪਣ ਦਾ ਇਕ ਕੰਮ ਕੀਤਾ ਹੈ।

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ