5 ਅਕਤੂਬਰ ਨੂੰ ਹੋਣ ਵਾਲੇ Haryana Assembly Elections ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

5 ਅਕਤੂਬਰ ਨੂੰ ਹੋਣ ਵਾਲੇ Haryana Assembly Elections ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

- 16 ਸਤੰਬਰ, 2024 ਤਕ ਲਏ ਜਾ ਸਕਦੇ ਹਨ ਨੋਮੀਨੇਸ਼ਨ ਵਾਪਸ
- 5 ਅਕਤੂਬਰ ਨੂੰ ਵੋਟਿੰਗ ਤੇ 8 ਅਕਤੂਬਰ ਨੂੰ ਹੋਵੇਗੀ ਗਿਣਤੀ
- ਭਿਵਾਨੀ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ 31 ਤੇ ਨਾਂਗਲ ਚੌਧਰੀ ਵਿਚ ਸੱਭ ਤੋਂ ਘੱਟ 9 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

Chandigarh, 13 September 2024,(Azad Soch News):- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ (Haryana Vidhan Sabha) ਦੀ ਸਾਰੀ 90 ਸੀਟਾਂ 'ਤੇ ਹੋਣ ਵਾਲੇ ਆਮ ਚੋਣ  ਲਈ 1561 ਉਮੀਦਵਾਰਾਂ ਨੇ 1747 ਨੋਮੀਨੇਸ਼ਨ ਪੱਤਰ ਭਰੇ, ਜਿਨ੍ਹਾਂ ਦੀ ਸਮੀਖਿਆ ਕੀਤੀ ਗਈ ਹੈ,ਸੋਮਵਾਰ 16 ਸਤੰਬਰ ਤਕ ਨੋਮੀਨੇਸ਼ਨ ਵਾਪਸ ਲਏ ਜਾ ਸਕਦੇ ਹਨ,ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ ਚੋਣ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ, 2024 ਨੂੰ ਹੋਵੇਗੀ ਅਤੇ ਚੋਣ ਨਤੀਜੇ ਵੀ ਉਸੀ ਦਿਨ ਐਲਾਨ ਕਰ ਦਿੱਤੇ ਜਾਣਗੇ,ਉਨ੍ਹਾਂ ਨੇ ਦਸਿਆ ਕਿ ਸਾਰੇ ਰਾਜਨੀਤਕ ਪਾਰਟੀਆਂ ਤੇ ਆਜਾਦ ਉਮੀਦਵਾਰਾਂ ਨੂੰ ਮਿਲਾ ਕੇ ਕੁੱਲ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ ਹਨ।

ਇੰਨ੍ਹਾਂ ਵਿਚ ਭਿਵਾਨੀ ਵਿਧਾਨ ਸਭਾ ਖੇਤਰ (Bhiwani Assembly Constituency) ਤੋਂ ਸੱਭ ਤੋਂ ਵੱਧ 31 ਉਮੀਦਵਾਰਾਂ ਅਤੇ ਨਾਂਗਲ ਚੌਧਰੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਘੱਟ 9  ਉਮੀਦਵਾਰਾਂ ਨੇ ਨੋਮੀਨੇਸ਼ਨ ਕੀਤਾ ਹੈ,ਉਨ੍ਹਾਂ ਨੇ ਦਸਿਆ ਕਿ ਕਾਲਕਾ ਤੇ ਪੰਚਕੂਲਾ ਵਿਧਾਨਸਭਾ ਖੇਤਰ ਤੋਂ 14-14, ਨਰਾਇਣਗੜ੍ਹ ਵਿਚ 15, ਅੰਬਾਲਾ ਕੈਂਟ ਵਿਚ 16, ਅੰਬਾਲਾ ਸ਼ਹਿਰ ਤੇ ਮੁਲਾਨਾ (ਰਾਖਵਾਂ) ਤੋਂ 15-15, ਸਢੌਰਾ (ਰਾਖਵਾਂ) ਤੋਂ 11, ਜਗਾਧਰੀ ਤੇ ਯਮੁਨਾਨਗਰ ਤੋਂ 16-16, ਰਾਦੌਰ ਤੋਂ 13, ਲਾਡਵਾ ਤੋਂ 24, ਸ਼ਾਹਬਾਦ  (ਰਾਖਵਾਂ) ਤੋਂ 17, ਥਾਨੇਸਰ ਤੋਂ 14, ਪੇਹਵਾ ਤੋਂ 17, ਗੁਹਿਲਾ  (ਰਾਖਵਾਂ) ਤੋਂ 20, ਕਲਾਇਤ ਤੋਂ 23, ਕੈਥਲ ਤੋਂ 16 ਅਤੇ ਪੁੰਡਰੀ ਤੋਂ 28 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ।

ਇਸੀ ਤਰ੍ਹਾ, ਨੀਲੋਖੇੜੀ  (ਰਾਖਵਾਂ) ਵਿਧਾਨ ਸਭਾ ਖੇਤਰ ਤੋਂ 23, ਇੰਦਰੀ ਤੋਂ 10, ਕਰਨਾਲ ਤੋਂ 17, ਘਰੌਂਡਾ ਤੋਂ 12, ਅਸੰਧ ਤੋਂ 22, ਪਾਣੀਪਤ ਗ੍ਰਾਮੀਣ ਤੋਂ 16, ਪਾਣੀਪਤ ਸ਼ਹਿਰੀ ਤੋਂ 17, ਇਸਰਾਨਾ  (ਰਾਖਵਾਂ) ਤੋਂ 13, ਸਮਾਲਖਾ ਤੋਂ 12, ਗਨੌਰ ਤੋਂ 15, ਰਾਈ ਤੋਂ 18, ਖਰਖੌਦਾ  (ਰਾਖਵਾਂ) ਤੋਂ 15, ਸੋਨੀਪਤ ਤੋਂ 16, ਗੋਹਾਨਾ ਤੋਂ 18, ਬਰੌਦਾ ਤੋਂ 11, ਜੁਲਾਨਾ ਤੋਂ 16, ਸਫੀਦੋ ਤੋਂ 22, ਜੀਂਦ ਤੋਂ 21, ਉਚਾਨਾ ਕਲਾਂ ਤੋਂ 30 ਅਤੇ ਨਰਵਾਨਾ  (ਰਾਖਵਾਂ) ਤੋਂ 18 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ ਹੈ।ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਟੋਹਾਨਾ ਵਿਧਾਨਸਭਾ ਖੇਤਰ ਤੋਂ 17, ਫਤਿਹਾਬਾਦ ਤੋਂ 27, ਰਤਿਆ  (ਰਾਖਵਾਂ) ਤੋਂ 18, ਕਾਲਾਂਵਾਲੀ (ਰਾਖਵਾਂ) ਤੋਂ 12, ਡਬਵਾਲੀ ਤੋਂ 20, ਰਾਨਿਆ ਤੋਂ 23, ਸਿਰਸਾ ਤੋਂ 18, ਏਲਨਾਬਾਦ ਤੋਂ 14, ਆਦਮਪੁਰ ਤੋਂ 18, ਉਕਲਾਨਾ  (ਰਾਖਵਾਂ) ਤੋਂ 11, ਨਾਰਨੌਂਦ ਤੋਂ 25, ਹਾਂਸੀ ਤੋਂ 23, ਬਰਵਾਲਾ ਤੋਂ 14, ਹਿਸਾਰ ਤੋਂ 26, ਨਲਵਾ ਤੋਂ 25, ਲੋਹਾਰੂ ਤੋਂ 18, ਬਾਢੜਾ ਤੋਂ 19, ਦਾਦਰੀ ਤੋਂ 23, ਤੋਸ਼ਾਮ ਤੋਂ 22 ਅਤੇ ਬਵਾਨੀ ਖੇੜਾ  (ਰਾਖਵਾਂ) ਤੋਂ 19 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ ਹੈ।

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਮਹਿਮ ਵਿਧਾਨਸਭਾ ਖੇਤਰ ਤੋਂ 24, ਗੜੀ ਸਾਂਪਲਾ-ਕਲਾਈ ਤੋਂ 12, ਰੋਹਤਕ ਤੋਂ 21, ਕਲਾਨੌਰ  (ਰਾਖਵਾਂ) ਤੋਂ 15, ਬਹਾਦੁਰਗੜ੍ਹ ਤੋਂ 19, ਬਾਦਲੀ ਤੋਂ 10, ਝੱਜਰ  (ਰਾਖਵਾਂ) ਤੋਂ 13, ਬੇਰੀ ਤੋਂ 15, ਅਟੇਲੀ ਤੋਂ 14, ਮਹੇਂਦਰਗੜ੍ਹ ਤੋਂ 21, ਨਾਰਨੌਲ ਤੋਂ 17, ਬਾਵਲ  (ਰਾਖਵਾਂ) ਤੋਂ 13, ਕੋਸਲੀ ਤੋਂ 23, ਰਿਵਾੜੀ ਤੋਂ 17, ਪਟੌਦੀ  (ਰਾਖਵਾਂ) ਤੋਂ 12, ਬਾਦਸ਼ਾਹਪੁਰ ਤੋਂ 19, ਗੁੜਗਾਂਓ ਤੇ ਸੋਹਨਾ ਤੋਂ 24-24 , ਨੁੰਹ ਤੋਂ 11, ਫਿਰੋਜਪੁਰ ਝਿਰਕਾ ਤੋਂ 13,  ਪੁੰਨਹਾਨਾ ਤੋਂ 11, ਹਥੀਨ ਤੋਂ 13, ਹੋਡਲ  (ਰਾਖਵਾਂ) ਤੋਂ 18, ਪਲਵਲ ਤੋਂ 16, ਪ੍ਰਥਲਾ ਤੋਂ 19, ਫਰੀਦਾਬਾਦ ਐਨਆਈਟੀ ਤੋਂ 16, ਬੜਖਲ ਤੋਂ 15, ਵਲੱਭਗੜ੍ਹ ਤੋਂ 11, ਫਰੀਦਾਬਾਦ ਤੋਂ 12 ਅਤੇ ਤਿਗਾਂਓ ਤੋਂ 15 ਉਮੀਦਵਾਰਾਂ ਨੇ ਆਪਣੇ ਆਪਣੇ ਨੋਮੀਨੇਸ਼ਨ ਭਰੇ ਹੈ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਚੋਣ ਲੜਨ ਲਈ ਨੋਮੀਨੇਸ਼ਨ ਭਰਿਆ ਹੈ ਉਹ ਉਮੀਦਵਾਰ 16 ਸਤੰਬਰ, 2024 ਤਕ ਆਪਣਾ ਨੋਮੀਨੇਸ਼ਨ ਵਾਪਸ ਲੈ ਸਕਦੇ ਹਨ,ਉਸ ਦੇ ਬਾਅਦ ਸੂਬੇ ਦੀ 90 ਵਿਧਾਨਸਭਾ ਖੇਤਰਾਂ ਤੋਂ ਲੜਨ ਵਾਲੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਉਸ ਦਿਨ ਸਬੰਧਿਤ ਰਿਟਰਨਿੰਗ ਅਧਿਕਾਰੀ ਵੱਲੋਂ ਚੋਣ ਚਿੰਨ੍ਹ ਅਲਾਟ ਵੀ ਕੀਤਾ ਜਾਵੇਗਾ,ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਧਾਨ ਸਭਾ ਆਮ ਚੋਣ 2014 ਵਿਚ 1351 ਉਮੀਦਵਾਰਾਂ ਨੇ ਚੋਣ ਲੜਿਆ ਸੀ ਜਦੋਂ ਕਿ 2019 ਦੇ ਵਿਧਾਨਸਭਾ ਚੋਣ ਵਿਚ ਇਹ ਗਿਣਤੀ 961 ਉਮੀਦਵਾਰਾਂ ਦੀ ਸੀ।ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਕੇਜਰੀਵਾਲ ਨੂੰ CBI ਦੇ ਕੇਸ ਵਿੱਚ ਵੀ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ 

Advertisement

Latest News

ਐਨ ਸੀ ਆਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਐਨ ਸੀ ਆਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Noida,07 FEB,2025,(Azad Soch News):-  ਪੂਰਬੀ ਦਿੱਲੀ ਦੇ ਐਲਕਨ ਸਕੂਲ (Alcon School) ਅਤੇ ਨੋਇਡਾ ਦੇ ਸ਼ਿਵ ਨਾਦਰ ਸਕੂਲ (Shiv Nadar School)...
PM ਕਿਸਾਨ ਸਨਮਾਨ ਨਿਧੀ ਯੋਜਨਾ ਦੀ 19ਵੀਂ ਕਿਸ਼ਤ ਇਸ ਤਾਰੀਖ ਤੱਕ ਹੋ ਸਕਦੀ ਜਾਰੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-02-2025 ਅੰਗ 735
Realme ਫਰਵਰੀ 'ਚ GT 7 ਪ੍ਰੋ ਰੇਸਿੰਗ ਐਡੀਸ਼ਨ ਫੋਨ ਲਾਂਚ ਕਰ ਰਿਹਾ ਹੈ
ਅਮਰੀਕੀ ਰਿਪਬਲਿਕਨ ਸੈਨੇਟਰ ਰਿਕ ਸਕਾਟ ਅਤੇ ਜੌਨ ਕੈਨੇਡੀ ਨੇ ਬਿਡੇਨ ਪ੍ਰਸ਼ਾਸਨ ਦੇ ਉਸ ਨਿਯਮ ਨੂੰ ਉਲਟਾਉਣ ਦੇ ਉਦੇਸ਼ ਨਾਲ ਇੱਕ ਪ੍ਰਸਤਾਵ ਪੇਸ਼ ਕੀਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 10 ਫਰਵਰੀ ਨੂੰ ਹੋਵੇਗੀ
ਚਮਕੀਲਾ ਦੀ ਸਫ਼ਲਤਾ ਤੋਂ ਬਾਅਦ ਇਮਤਿਆਜ਼ ਅਲੀ ਨਾਲ ਇੱਕ ਹੋਰ ਫਿਲਮ ਕਰਨਗੇ ਦਿਲਜੀਤ ਦੁਸਾਂਝ