ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

-ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

- ਮੁੱਖ ਮੰਤਰੀ ਨੇ ਦਿੱਤੇ ਸਪਸ਼ਟ ਨਿਰਦੇਸ਼, ਰਾਜ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ

- ਮੁੱਖ ਮੰਤਰੀ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਾਫੀ ਕਦਮ ਚੁੱਕਣ ਦੇ ਦਿੱਤੇ ਨਿਰਦੇਸ਼

Chandigarh,26,APRIL,2025,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਿਵਲ ਸਕੱਤਰੇਤ ਵਿੱਚ ਪ੍ਰਬੰਧਿਤ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਪਹਿਲਗਾਮ ਹਮਲੇ ਦੇ ਬਾਅਦ ਊਤਪਨ ਸਥਿਤੀ ਅਤੇ ਹੋਰ ਮਹਤੱਵਪੂਰਣ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਹਮਲੇ ਵਿੱਚ ਕਈ ਨਿਰਦੋਸ਼ ਲੋਕਾਂ ਦੀ ਜਾਣ ਚਲੀ ਗਈ। ਅਜਿਹੇ ਕ੍ਰਿਤ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ।

 

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਅਨੂਸਾਰ, ਮੁੱਖ ਮੰਤਰੀ ਨੇ ਕਿਹਾ ਕਿ ਪਾਕੀਸਤਾਨੀ ਨਾਗਰਿਕਾਂ ਲਈ ਹਰਿਆਣਾ ਛੱਡਣ ਦੀ ਆਖੀਰੀ ਮਿੱਤੀ 27 ਅਪ੍ਰੈਲ, 2025 ਹੈ। ਹਾਲਾਂਕਿ ਮੈਡੀਕਲ ਵੀਜਾ ਧਾਰਕਾਂ ਲਈ ਇਹ ਸੀਮਾ 29 ਅਪ੍ਰੈਨ, 2025 ਤੱਕ ਹੈ। ਇਹ ਸਮੇਂ ਸੀਮਾ ਲੰਬੇ ਸਮੇਂ ਦੇ ਵੀਜਾ, ਰਾਜਨਯਿਕ ਵੀਜਾ ਅਤੇ ਅਧਿਕਾਰਕ ਵੀਜਾ ਰੱਖਣ ਵਾਲੇ ਪਾਕੀਸਤਾਨੀ ਨਾਗਰਿਕਾਂ 'ਤੇ ਲਾਗੂ ਨਹੀਂ ਹੋਵੇਗੀ।

 

ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਇੰਨ੍ਹਾਂ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਾਜ ਵਿੱਚ ਕਾਨੁੰਨ ਵਿਵਸਥਾ ਦੀ ਸਮੀਖਿਆ ਕਰਦੇ ਹੋਏ ਇਹ ਸਪਸ਼ਟ ਕੀਤਾ ਕਿ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੂਰੇ ਰਾਜ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣ। ਮੌਜੂਦਾ ਵਿੱਚ ਹਰਿਆਣਾ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ 1157 ਕਸ਼ਮੀਰੀ ਵਿਦਿਆਰਥੀਆਂ ਸਿਖਿਆ ਪ੍ਰਾਪਤ ਕਰ ਰਹੇ ਹਨ। ਮੁੱਖ ਮੰਤਰੀ ਨੇ ਸਬੰਧਿਤ ਜਿਲ੍ਹਾ ਪ੍ਰਸਾਸ਼ਨ ਨੂੰ ਵਿਦਿਆਰਥੀਆਂ ਦੀ ਸਮਸਿਆਵਾਂ ਅਤੇ ਚਿੰਤਾਵਾਂ ਦਾ ਪ੍ਰਾਥਮਿਕਤਾ ਨਾਲ ਸੁਲਝਾਉਣ ਅਤੇ ਉਨ੍ਹਾਂ ਨੂੰ ਸੁਰੱਖਿਆ ਅਤੇ ਭਰੋਸੇ ਦਾ ਮਾਹੌਲ ਪ੍ਰਦਾਨ ਕਰਨ ਲਈ ਵਿਦਿਆਕ ਅਦਾਰਿਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ।

Advertisement

Latest News

ਅਮਰੀਕੀ ਸੂਬੇ ਮਿਨੇਸੋਟਾ ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦਾ ਕਤਲ ਅਮਰੀਕੀ ਸੂਬੇ ਮਿਨੇਸੋਟਾ ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦਾ ਕਤਲ
Champlin (USA),15,JUN,2025,(Azad Soch News):- ਅਮਰੀਕੀ ਸੂਬੇ ਮਿਨੇਸੋਟਾ (Minnesota) ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦੀ...
ਇਜ਼ਰਾਈਲ ਨੇ ਈਰਾਨ ਦੇ ਦੱਖਣੀ ਪਾਰਸ ਗੈਸ ਫੀਲਡ 'ਤੇ ਹਮਲਾ ਕੀਤਾ
ਅੱਜ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਨੇ ਦਸਤਕ ਦੇ ਦਿੱਤੀ
ਸਾਡੀ ਸਰਕਾਰ ਨੇ ਜੋ ਵਾਦਾ ਕੀਤਾ ਉਸ ਨੂੰ ਪੂਰਾ ਕਰ ਦਿਖਾਇਆ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 15-06-2025 ਅੰਗ 688
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਲੁਧਿਆਣਾ ਉਪਚੋਣ 'ਚ ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਲਈ ਰਾਜਗੁਰੂ ਨਗਰ 'ਚ ਚੋਣ ਪ੍ਰਚਾਰ
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ 23 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ