ਉਪ ਪ੍ਰਧਾਨ ਜਗਦੀਪ ਧਨਖੜ ਬੁਧਵਾਰ ਨੂੰ ਕੁਮਾਉਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ’ਚ ਹਿੱਸਾ ਲੈਂਦੇ ਸਮੇਂ ਬੇਹੋਸ਼ ਹੋ ਗਏ
By Azad Soch
On
Nainital,26,JUN,2025,(Azad Soch News):- ਉਪ ਪ੍ਰਧਾਨ ਜਗਦੀਪ ਧਨਖੜ ਬੁਧਵਾਰ ਨੂੰ ਕੁਮਾਉਂ ਯੂਨੀਵਰਸਿਟੀ (Kumaon University) ਦੇ ਗੋਲਡਨ ਜੁਬਲੀ ਸਮਾਰੋਹ (Golden Jubilee Celebration) ’ਚ ਹਿੱਸਾ ਲੈਂਦੇ ਸਮੇਂ ਬੇਹੋਸ਼ ਹੋ ਗਏ,ਜਦੋਂ ਉਪ ਰਾਸ਼ਟਰਪਤੀ ਅਪਣਾ ਭਾਸ਼ਣ ਦੇਣ ਤੋਂ ਬਾਅਦ ਮੰਚ ਤੋਂ ਹੇਠਾਂ ਉਤਰੇ ਤਾਂ ਉਨ੍ਹਾਂ ਨੇ ਅਪਣੇ ਸਾਬਕਾ ਸੰਸਦੀ ਸਹਿਯੋਗੀ ਮਹਿੰਦਰ ਸਿੰਘ ਪਾਲ ਵਲ ਗਏ, ਜੋ ਸਰੋਤਿਆਂ ਵਿਚ ਬੈਠੇ ਸਨ। ਦੋਵੇਂ ਇਕ-ਦੂਜੇ ਨੂੰ ਵੇਖ ਕੇ ਭਾਵੁਕ ਹੁੰਦੇ ਵਿਖਾਈ ਦਿਤੇ ਕੁੱਝ ਗੜਬੜ ਵੇਖ ਕੇ ਉਪ ਰਾਸ਼ਟਰਪਤੀ (Vice President) ਦੇ ਨਾਲ ਆਈ ਮੈਡੀਕਲ ਟੀਮ (Madicul Team) ਨੇ ਤੁਰਤ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਹੋਸ਼ ’ਚ ਲਿਆਂਦਾ। ਉਪ ਪ੍ਰਧਾਨ ਜਗਦੀਪ ਧਨਖੜ ਜਲਦੀ ਹੀ ਠੀਕ ਹੋ ਗਏ ਅਤੇ ਰਾਜ ਭਵਨ ਚਲੇ ਗਏ। ਉਪ ਰਾਸ਼ਟਰਪਤੀ ਨੇ ਬੁਧਵਾਰ ਨੂੰ ਨੈਨੀਤਾਲ (Nainital) ਦੇ ਅਪਣੇ ਤਿੰਨ ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


