ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ਮੱਕੀ ਦੀ ਰੋਟੀ
By Azad Soch
On
- ਮੱਕੀ ਦੇ ਭੁੱਟੇ ਨੂੰ ਜਲਾ ਕੇ ਉਸ ਦੀ ਰਾਖ ਨੂੰ ਪੀਸ ਲਓ ਫਿਰ ਇਸ ‘ਚ ਸੁਆਦ ਮੁਤਾਬਕ ਸੇਂਧਾ ਨਮਕ ਪਾ ਕੇ ਦਿਨ ‘ਚ 4 ਵਾਰ 1 ਚੱਮਚ ਇਸ ਦਾ ਸੇਵਨ ਕਰੋ।
- ਖਾਂਸੀ, ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ।
- ਇਹ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।
- ਮੈਗਨੀਸ਼ੀਅਮ ਅਤੇ ਆਇਰਨ ਇਸ ‘ਚ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
- ਜ਼ਿੰਕ ਅਤੇ ਫਾਸਫੋਰਸ ਆਰਥਰਾਈਟਸ (Phosphorus Arthritis) ਵਰਗੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
- ਕਣਕ ਦੀ ਰੋਟੀ ਦੀ ਬਜਾਏ ਮੱਕੀ ਦੀ ਰੋਟੀ ਸੌਖੀ ਹਜ਼ਮ ਹੋ ਜਾਂਦੀ ਹੈ।
- ਮੱਕੀ ‘ਚ ਮੌਜੂਦ ਫਾਈਬਰ ਪਾਚਨ ਨੂੰ ਸਹੀ ਰੱਖਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ।
- ਇਸ ਤੋਂ ਇਲਾਵਾ ਐਸੀਡਿਟੀ, ਕਬਜ਼ ਆਦਿ ਪੇਟ ਸਬੰਧੀ ਸਮੱਸਿਆਵਾਂ ਘੱਟ ਹੁੰਦੀਆਂ ਹਨ।
- ਇਸ ‘ਚ ਪਾਇਆ ਜਾਣ ਵਾਲਾ ਰੇਟਿਨਾਈਡਸ (Retinoids) ਅੱਖਾਂ ਦੇ ਰੇਟਿਨਾ ਲਈ ਲਾਭਕਾਰੀ ਹੁੰਦਾ ਹੈ।
- ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਨੂੰ ਫ਼ਾਇਦਾ ਮਿਲਦਾ ਹੈ।
- ਇਸ ‘ਚ ਮੌਜੂਦ ਬੀਟਾ-ਕੈਰੋਟਿਨ (Beta-Carotene) ਅਤੇ ਵਿਟਾਮਿਨ-ਏ ਚਮੜੀ ਲਈ ਬੈਸਟ ਹੁੰਦਾ ਹੈ।
- ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਮੜੀ ’ਚ ਨਿਖ਼ਾਰ ਆਉਂਦਾ ਹੈ।
- ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
- ਇਸ ‘ਚ ਐਂਟੀ-ਆਕਸੀਡੈਂਟ, ਬੀਟਾ ਕ੍ਰਿਪਟੋਜੇਂਥਿਨ, ਐਂਟੀ-ਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਫੇਫੜਿਆਂ ਦੇ ਕੈਂਸਰ, ਲਿਵਰ ਅਤੇ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
- ਇਹ ਕੋਲੈਸਟਰੋਲ ਨੂੰ ਘੱਟ ਕਰ ਕਾਰਡਿਓਵਰਸਕੁਲਰ ਦੇ ਰਿਸਕ ਨੂੰ ਘੱਟ ਕਰਦਾ ਹੈ।
- ਇਸ ‘ਚ ਓਮੇਗਾ-3 ਫੈਟੀ ਐਸਿਡ (Omega-3 Fatty Acids) ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ।
- ਇਸ ਤੋਂ ਇਲਾਵਾ ਇਹ ਹਾਈ ਬੀ.ਪੀ. ਦੀ ਸਮੱਸਿਆ ਨੂੰ ਵੀ ਘੱਟ ਕਰ ਹਾਰਟ ਅਟੈਕ ਤੇ ਸਟ੍ਰੋਕ ਦਾ ਖ਼ਤਰਾ ਘੱਟ ਕਰਦਾ ਹੈ।
- ਨਿਯਮਿਤ ਇਸ ਨੂੰ ਖ਼ਾਣ ਨਾਲ ਸਰੀਰ ‘ਚੋਂ ਮਾੜੇ ਕੋਲੈਸਟਰੋਲ (Cholesterol) ਦਾ ਲੈਵਲ ਘੱਟ ਹੋ ਜਾਂਦਾ ਹੈ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


