ਗੁਜਰਾਤ ਦੇ ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ
By Azad Soch
On
Ahmedabad, June 12, 2025,(Azad Soch News):- ਗੁਜਰਾਤ ਦੇ ਅਹਿਮਦਾਬਾਦ ਵਿਚ ਏਅਰ ਇੰਡੀਆ (Air India) ਦਾ ਹਵਾਈ ਜਹਾਜ਼ ਕ੍ਰੈਸ਼ (Airplane Crash) ਹੋ ਗਿਆ,ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਉਡਾਣ ਭਰੇ ਵੇਲੇ ਕ੍ਰੈਸ਼ ਹੋਇਆ,ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ 242 ਮੁਸਾਫਰ ਸਵਾਰ ਸਨ,ਹਾਦਸੇ ਵਾਲੀ ਥਾਂ ਤੋਂ ਅਸਮਾਨ ਵਿੱਚ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ,ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਹਾਜ਼ ਦੇ ਅਹਿਮਦਾਬਾਦ ਹਵਾਈ ਅੱਡੇ (Ahmedabad Airport) ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ,ਇਹ ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਅਤੇ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਮੇਘਾਨੀਨਗਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ,ਹਵਾਈ ਅੱਡੇ ਤੋਂ ਮੇਘਾਨੀਨਗਰ (Meghaninagar) ਦੀ ਦੂਰੀ ਲਗਭਗ 15 ਕਿਲੋਮੀਟਰ ਹੈ,ਹਾਦਸੇ ਤੋਂ ਤੁਰੰਤ ਬਾਅਦ, 7 ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
Latest News
14 Jul 2025 19:28:44
ਬਟਾਲਾ, 14 ਜੁਲਾਈ ( ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ...