ਹੋਲਾ ਮਹੱਲਾ ਦੌਰਾਨ ਲੰਗਰਾਂ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਕੇ ਢੁਕਵਾ ਪ੍ਰਬੰਧਨ ਕਰਵਾਇਆ ਜਾ ਰਿਹੇ- ਸੁਖਪਾਲ ਸਿੰਘ

ਹੋਲਾ ਮਹੱਲਾ ਦੌਰਾਨ ਲੰਗਰਾਂ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਕੇ ਢੁਕਵਾ ਪ੍ਰਬੰਧਨ ਕਰਵਾਇਆ ਜਾ ਰਿਹੇ- ਸੁਖਪਾਲ ਸਿੰਘ

ਸ਼੍ਰੀ ਅਨੰਦਪੁਰ ਸਾਹਿਬ 04 ਮਾਰਚ: ਸ੍ਰੀ ਅਦਿੱਤਿਆ ਡੇਚਲਵਾਲ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ/ਸੰਗਤਾਂ ਦੀ ਸਹੂਲਤ ਲਈ ਹਰ ਵਿਭਾਗ ਨੂੰ ਢੁਕਵੇ ਪ੍ਰਬੰਧ ਕਰਨ ਦੇ ਜਾਰੀ ਕੀਤੇ ਨਿਰਦੇਸ਼ਾ ਤਹਿਤ ਨਗਰ ਕੋਂਸਲਾਂ ਦੇ ਕਰਮਚਾਰੀ ਲਗਾਤਾਰ ਮੇਲਾ ਖੇਤਰ ਵਿਚ ਲਗਾਏ ਲੰਗਰਾਂ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖਰਾ ਇਕੱਠਾ ਕਰਕੇ ਉਸ ਦਾ ਬਣਾਏ ਪਿੱਟ ਵਿੱਚ ਪ੍ਰਬੰਧਨ ਕਰ ਰਹੇ ਹਨ।
    ਸੁਖਪਾਲ ਸਿੰਘ ਮੇਲਾ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਮੂਹ ਨਗਰ ਕੋਸਲਾਂ ਵੱਲੋਂ ਸਫਾਈ ਕਰਮਚਾਰੀ ਹੋਲਾ ਮਹੱਲਾ ਦੌਰਾਨ ਵਿਸੇਸ਼ ਡਿਊਟੀ ਉਤੇ ਤੈਨਾਂਤ ਹਨ। ਨਗਰ ਕੋਂਸਲ ਵੱਲੋਂ ਰਾਤ ਸਮੇਂ ਸ਼ਹਿਰ ਵਿਚ ਦਵਾਈ ਦਾ ਛਿੜਕਾਓ ਤੇ ਫੋਗਿੰਗ ਕਰਵਾਈ ਜਾ ਰਹੀ ਹੈ। ਪਾਣੀ ਦਾ ਛਿੜਕਾਓ ਕਰਵਾ ਕੇ ਮੇਲਾ ਖੇਤਰ ਦਾ ਵਾਤਾਵਰਣ ਸਾਫ ਸੁਥਰਾ ਰੱਖਿਆ ਜਾ ਰਿਹਾ ਹੈ। ਨਗਰ ਦੇ ਬਜ਼ਾਰਾ ਗਲੀਆਂ, ਮੁੱਖ ਮਾਰਗਾਂ ਤੇ ਸੰਪਰਕ ਮਾਰਗਾਂ ਦੀ ਨਿਰੰਤਰ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਗਰ ਕੋਂਸਲ ਵੱਲੋਂ ਸਫਾਈ ਅਭਿਆਨ ਪਿਛਲੇ ਇੱਕ ਮਹੀਨੇ ਤੋ ਜਾਰੀ ਹੈ, ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਦੇ ਰੱਖ ਰਖਾਓ ਤੇ ਸਵੱਛਤਾ ਨੂੰ ਤਰਜੀਹ ਦਿੱਤੀ ਗਈ ਹੈ। ਇਸ ਨਾਲ ਸਮੁੱਚਾ ਮੇਲਾ ਖੇਤਰ ਪਹਿਲਾ ਨਾਲੋ ਵਧੇਰੇ ਸਾਫ ਸੁਥਰਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਉਪਰੰਤ ਵੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਗੁਰਦੀਪ ਸਿੰਘ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ, ਉਨ੍ਹਾਂ ਦੇ ਸਟਾਫ ਮੈਂਬਰ ਸੈਨੇਟਰੀ ਇੰਸਪੈਕਟਰ ਤੇ ਸਫਾਈ ਸੇਵਾਦਾਰ ਸੇਵਾ ਦੀ ਭਾਵਨਾ ਨਾਲ ਜੁਟੇ ਹੋਏ ਹਨ।
   ਜਿਕਰਯੋਗ ਹੈ ਕਿ ਖਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਕੌਮੀ ਤਿਉਹਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਦਿੱਤਿਆ ਡੇਚਲਵਾਲ ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ ਹੇਠ ਚੰਦਰ ਜਯੋਤੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਅਗਵਾਈ ਹੇਠ  ਸੁਖਪਾਲ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਯਤਨਾ ਨਾਲ ਗੁਰਦੀਪ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸੈਂਨੇਟਰੀ ਇੰਸਪੈਕਟਰ,   ਵਲੰਟੀਅਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੁੱਖ ਰੱਖਦੇ ਹੋਏ ਬਾਜ਼ਾਰਾਂ ਦੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਤੇ ਖੋਖੇ ਵਾਲਿਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਤੋ ਸਹਿਯੋਗ ਮੰਗਿਆ ਹੈ। ਇਸ ਵਾਰ ਡਿਪਟੀ ਕਮਿਸ਼ਨਰ ਵੱਲੋਂ ਹੋਲਾ ਮਹੱਲਾ 2026 ਪਲਾਸਟਿਕ ਅਤੇ ਕੂੜਾ ਕਰਕਟ ਮੁਕਤ ਮਨਾਇਆ ਜਾ ਰਿਹਾ ਹੈ।
      ਪ੍ਰਸਾਸ਼ਨ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੋਲਾ ਮਹੱਲਾ ਦੌਰਾਨ ਸਵੱਛਤਾ ਅਪਨਾਉਦੇ ਹੋਏ ਪਲਾਸਟਿਕ, ਥਰਮੋਕੋਲ, ਸਿੰਗਲ ਯੂਜ ਪਲਾਸਟਿਕ ਦੇ ਗਲਾਸਾਂ ਦੀ ਵਰਤੋ ਨਾਂ ਕੀਤੀ ਜਾਵੇ। ਪ੍ਰਬੰਧਥਾਂ ਵੱਲੋਂ ਲੰਗਰ ਕਮੇਟੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗਿੱਲਾ ਕੂੜਾ (ਫਲ ,ਸਬਜ਼ੀਆਂ ਦੇ ਛਿਲਕ ਬਚਿਆ ਹੋਇਆ ਖਾਣਾ/ ਚਾਹ ਪੱਤੀ ਆਦਿ) ਨੂੰ ਅਲੱਗ ਤੋਂ ਡਰੱਮ ਵਿੱਚ ਰੱਖਿਆ ਜਾਵੇ ਤਾਂ ਜੋ ਇਸ ਤੋ ਕੰਪੋਸਟ ਖਾਦ ਬਣਾਈ ਜਾ ਸਕੇ ਅਤੇ ਸੁੱਕਾ ਕੂੜਾ (ਪਲਾਸਟਿਕ ਪੈਕਜਿੰਗ ਬੋਤਲ ਆਦਿ) ਨੂੰ ਅਲੱਗ ਤੋਂ ਬੋਰੇ ਵਿੱਚ ਰੱਖਿਆ ਜਾਵੇ ਅਤੇ ਮੇਲਾ ਖੇਤਰ ਵਿੱਚ ਆਲੇ ਦੁਆਲੇ ਦੀ ਸਾਫ ਸਫਾਈ ਰੱਖੀ ਜਾਵੇ, ਕੂੜੇ ਨੂੰ ਅੱਗ ਨਾ ਲਗਾਈ ਜਾਵੇ, ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ, ਹੋਲੇ ਮਹੱਲੇ ਨੂੰ ਪਲਾਸਟਿਕ ਅਤੇ ਕੂੜਾ  ਮੁਕਤ ਕਰਨ ਲਈ ਸਹਿਯੋਗ ਦਿੱਤਾ ਜਾਵੇ। ਨਗਰ ਕੋਂਸਲ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੀਤੀ ਇਸ ਅਪੀਲ ਵਿੱਚ ਸਮੂਹ ਸਮਾਜ ਸੇਵੀ ਸੰਗਠਨਾਂ ਤੋ ਸਹਿਯੋਗ ਮੰਗਿਆ ਹੈ ਤਾ ਕਿ ਵਾਤਾਵਰਣ ਤੇ ਪੋਣ ਪਾਣੀ ਦੀ ਸਾਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। 

Advertisement

Latest News

ਭਗਵੰਤ ਮਾਨ ਸਰਕਾਰ ਹਰ ਉਸ ਨਸ਼ਾ ਵਿਰੋਧੀ ਕਾਰਕੁਨ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਜੋ ਦਲੇਰੀ ਨਾਲ ਇਸ ਅਲਾਮਤ ਵਿਰੁੱਧ ਲੜ ਰਿਹਾ ਹੈ: ਬਲਤੇਜ ਪੰਨੂ ਭਗਵੰਤ ਮਾਨ ਸਰਕਾਰ ਹਰ ਉਸ ਨਸ਼ਾ ਵਿਰੋਧੀ ਕਾਰਕੁਨ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਜੋ ਦਲੇਰੀ ਨਾਲ ਇਸ ਅਲਾਮਤ ਵਿਰੁੱਧ ਲੜ ਰਿਹਾ ਹੈ: ਬਲਤੇਜ ਪੰਨੂ
*ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਲੁਧਿਆਣਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਨਾਲ ਕੀਤੀ ਮੁਲਾਕਾਤ* *ਭਗਵੰਤ ਮਾਨ...
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 'ਟੈਕਸਲਾ' ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਕਣਕ ਦੀ ਕਟਾਈ ਉਪਰੰਤ ਗੰਨੇ ਦੀ ਬਿਜਾਈ, ਪਨੀਰੀ ਤਿਆਰ ਕਰਕੇ, ਕਰਨੀ ਬਿਹਤਰ ਵਿਕਲਪ : ਕੇਨ ਕਮਿਸ਼ਨਰ
ਏ.ਡੀ.ਜੀ.ਪੀ ਪੰਜਾਬ, ਐੱਮ ਐੱਫ ਫਾਰੂਕੀ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਵੱਖ-ਵੱਖ ਸਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ
ਹੋਲਾ ਮਹੱਲਾ ਦੌਰਾਨ ਲੰਗਰਾਂ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਕੇ ਢੁਕਵਾ ਪ੍ਰਬੰਧਨ ਕਰਵਾਇਆ ਜਾ ਰਿਹੇ- ਸੁਖਪਾਲ ਸਿੰਘ
ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਨਿਰਵਿਘਨ 24/7 ਮਿਲੀ ਜਲ ਸਪਲਾਈ ਤੇ ਸੈਨੀਟੇਸ਼ਨ ਦੀ ਸਹੂਲਤ
ਸਪੀਕਰ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ