ਕੇਰਲ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਅਤੇ ਹਵਾਵਾਂ ਕਾਰਨ ਜਨਜੀਵਨ ਪ੍ਰਭਾਵਤ
Thiruvananthapuram,15,JUN,2025,(Azad Soch News):- ਕੇਰਲ ਦੇ ਕਈ ਹਿੱਸਿਆਂ,ਖਾਸ ਕਰ ਕੇ ਉੱਚੀਆਂ ਪਹਾੜੀਆਂ ਅਤੇ ਤੱਟਵਰਤੀ ਇਲਾਕਿਆਂ ’ਚ ਸਨਿਚਰਵਾਰ ਨੂੰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ,ਮੀਂਹ ਅਤੇ ਹਵਾਵਾਂ ਦੇ ਨਾਲ ਉੱਚੀਆਂ ਲਹਿਰਾਂ ਅਤੇ ਸਮੁੰਦਰੀ ਕਟਾਈ ਤੋਂ ਬਾਅਦ ਇੱਥੇ ਵੇਟੁਕਾਡੂ (Vetukadu) ਦੇ ਤੱਟਵਰਤੀ ਪਿੰਡ ’ਚ ਕਈ ਘਰ ਨੁਕਸਾਨੇ ਗਏ,ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਉੱਤਰੀ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ’ਚ ਦਰੱਖਤ ਡਿੱਗਣ ਦੀ ਸੂਚਨਾ ਮਿਲੀ ਹੈ,ਲਗਾਤਾਰ ਮੀਂਹ ਨੇ ਅਲਾਪੁਝਾ ਜ਼ਿਲ੍ਹੇ ’ਚ ਵੀ ਆਮ ਜਨਜੀਵਨ ਨੂੰ ਪ੍ਰਭਾਵਤ ਕੀਤਾ,ਜਿੱਥੇ ਕਯਾਮਕੁਲਮ ’ਚ ਇਕ ਨਿਰਮਾਣ ਅਧੀਨ ਕੌਮੀ ਰਾਜਮਾਰਗ ਦਾ ਇਕ ਹਿੱਸਾ ਵਹਿ ਗਿਆ,ਸਥਾਨਕ ਵਸਨੀਕਾਂ ਨੇ ਸ਼ਿਕਾਇਤ ਕੀਤੀ ਕਿ ਇਸ ਨਾਲ ਇਲਾਕੇ ’ਚ ਆਵਾਜਾਈ ਪ੍ਰਭਾਵਤ ਹੋਈ,ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) (Indian Meteorological Department (IMD)) ਨੇ ਸਨਿਚਰਵਾਰ ਨੂੰ ਰਾਜ ਦੇ ਪੰਜ ਜ਼ਿਲ੍ਹਿਆਂ ਕਾਸਰਗੋਡ, ਕੰਨੂਰ, ਵਾਇਨਾਡ, ਕੋਝੀਕੋਡ ਅਤੇ ਮਲਪੁਰਮ ’ਚ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਅਤੇ ਉੱਥੇ ਰੈੱਡ ਅਲਰਟ (Red Alert) ਜਾਰੀ ਕੀਤਾ।


