ਭਾਰਤ ਨੇ ਬੁੱਧਵਾਰ ਨੂੰ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ‘ਆਪਰੇਸ਼ਨ ਸਿੰਧੂ’ ਸ਼ੁਰੂ ਕਰਨ ਦਾ ਐਲਾਨ ਕੀਤਾ
New Delhi, 19,JUN,2025,(Azad Soch News):- ਭਾਰਤ ਨੇ ਬੁੱਧਵਾਰ ਨੂੰ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ‘ਆਪਰੇਸ਼ਨ ਸਿੰਧੂ’ ('Operation Sindhu') ਸ਼ੁਰੂ ਕਰਨ ਦਾ ਐਲਾਨ ਕੀਤਾ ਹੈ,ਕਿਉਂਕਿ ਇਜ਼ਰਾਈਲ ਨਾਲ ਈਰਾਨ ਦਾ ਸੰਘਰਸ਼ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਹੈ।ਵਿਦੇਸ਼ ਮੰਤਰਾਲੇ (Ministry of Foreign Affairs) ਨੇ ਕਿਹਾ ਕਿ ਭਾਰਤ ਵਿਦੇਸ਼ਾਂ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸੱਭ ਤੋਂ ਵੱਧ ਤਰਜੀਹ ਦਿੰਦਾ ਹੈ। ਈਰਾਨ ਵਿਚ 4,000 ਤੋਂ ਵੱਧ ਭਾਰਤੀ ਨਾਗਰਿਕ ਰਹਿ ਰਹੇ ਹਨ ਅਤੇ ਇਨ੍ਹਾਂ ਵਿਚੋਂ ਅੱਧੇ ਵਿਦਿਆਰਥੀ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਹਿਰਾਨ ’ਚ ਭਾਰਤੀ ਦੂਤਘਰ ਨੇ ਉੱਤਰੀ ਈਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਕਢਿਆ ਹੈ।ਇਹ ਵਿਦਿਆਰਥੀ ਈਰਾਨ ਅਤੇ ਅਰਮੀਨੀਆ ਵਿਚ ਭਾਰਤੀ ਮਿਸ਼ਨਾਂ ਦੀ ਨਿਗਰਾਨੀ ਹੇਠ ਸੜਕ ਰਾਹੀਂ ਅਰਮੀਨੀਆਈ ਰਾਜਧਾਨੀ ਯੇਰੇਵਾਨ (Yerevan, The Armenian Capital) ਗਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਵਿਦਿਆਰਥੀ 18 ਜੂਨ ਨੂੰ ਸਵੇਰੇ 14.55 ਵਜੇ ਇਕ ਵਿਸ਼ੇਸ਼ ਉਡਾਣ ਰਾਹੀਂ ਯੇਰੇਵਾਨ ਤੋਂ ਰਵਾਨਾ ਹੋਏ ਅਤੇ ਆਪਰੇਸ਼ਨ ਸਿੰਧੂ ਦੇ ਸ਼ੁਰੂਆਤੀ ਪੜਾਅ ਦੇ ਹਿੱਸੇ ਵਜੋਂ 19 ਜੂਨ ਨੂੰ ਤੜਕੇ ਨਵੀਂ ਦਿੱਲੀ ਪਹੁੰਚਣਗੇ।


