ਆਸਟਰੇਲੀਆ ਦੇ ਸਿਡਨੀ ਸਥਿਤ ਬੋਂਡਾਈ ਬੀਚ ਉਤੇ ਹੋਈ ਭਿਆਨਕ ਗੋਲੀਬਾਰੀ ਦੇ ਸ਼ੱਕੀ ਦੋਸ਼ੀਆਂ ਵਿਚੋਂ ਇਕ ਸਾਜਿਦ ਅਕਰਮ ਮੂਲ ਰੂਪ ਵਿਚ ਹੈਦਰਾਬਾਦ ਦਾ ਰਹਿਣ ਵਾਲਾ
Hyderabad,17,DEC,2025,(Azad Soch News):- ਆਸਟਰੇਲੀਆ ਦੇ ਸਿਡਨੀ (Sydney) ਸਥਿਤ ਬੋਂਡਾਈ ਬੀਚ (Bondi Beach) ਉਤੇ ਹਾਲ ਹੀ ’ਚ ਹੋਈ ਭਿਆਨਕ ਗੋਲੀਬਾਰੀ ਦੇ ਸ਼ੱਕੀ ਦੋਸ਼ੀਆਂ ਵਿਚੋਂ ਇਕ ਸਾਜਿਦ ਅਕਰਮ ਮੂਲ ਰੂਪ ਵਿਚ ਹੈਦਰਾਬਾਦ ਦਾ ਰਹਿਣ ਵਾਲਾ ਸੀ। ਤੇਲੰਗਾਨਾ ਦੇ ਡੀ.ਜੀ.ਪੀ. ਦਫ਼ਤਰ (DGP Office) ਨੇ ਇਕ ਬਿਆਨ ’ਚ ਕਿਹਾ ਕਿ ਉਹ 27 ਸਾਲ ਪਹਿਲਾਂ ਆਸਟਰੇਲੀਆ (Hyderabad) ਚਲਾ ਗਿਆ ਸੀ ਅਤੇ ਹੈਦਰਾਬਾਦ ’ਚ ਉਨ੍ਹਾਂ ਦੇ ਪਰਵਾਰ ਨਾਲ ਸੀਮਤ ਸੰਪਰਕ ਸੀ।ਬਿਆਨ ’ਚ ਕਿਹਾ ਗਿਆ ਹੈ ਕਿ ਸਾਜਿਦ ਅਕਰਮ ਅਤੇ ਉਨ੍ਹਾਂ ਦੇ ਬੇਟੇ ਨਾਵੀਦ ਅਕਰਮ ਦੇ ਕੱਟੜਪੰਥੀ ਹੋਣ ਦੇ ਕਾਰਕਾਂ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਤੇਲੰਗਾਨਾ ’ਚ ਕੋਈ ਸਥਾਨਕ ਪ੍ਰਭਾਵ ਹੈ। ਸਾਜਿਦ ਅਕਰਮ (Sajid Akram) ਨੇ ਹੈਦਰਾਬਾਦ ’ਚ ਬੀ.ਕਾਮ. (B. Com.) ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਨਵੰਬਰ 1998 ’ਚ ਨੌਕਰੀ ਦੀ ਭਾਲ ’ਚ ਆਸਟ੍ਰੇਲੀਆ ਚਲਾ ਗਿਆ ਸੀ। ਆਸਟਰੇਲੀਆ ਦੀ ਪੁਲਿਸ (Police) ਨੇ ਹਨੁਕਾ ਦੇ ਤਿਉਹਾਰਾਂ ਦੌਰਾਨ ਸਿਡਨੀ ਦੇ ਬੋਂਡਾਈ ਬੀਚ (Bondi Beach) ਉਤੇ ਹੋਈ ਗੋਲੀਬਾਰੀ ਨੂੰ ‘ਇਸਲਾਮਿਕ ਸਟੇਟ' ਤੋਂ ਪ੍ਰੇਰਿਤ ਅਤਿਵਾਦੀ ਹਮਲਾ’ ਕਰਾਰ ਦਿਤਾ ਹੈ। ਆਸਟਰੇਲੀਆ ਦੀ ਪੁਲਿਸ ਨੇ ਹਨੁਕਾ ਦੇ ਤਿਉਹਾਰਾਂ ਦੌਰਾਨ ਸਿਡਨੀ (Sydney) ਦੇ ਬੋਂਡਾਈ ਬੀਚ (Bondi Beach) ਉਤੇ ਹੋਈ ਗੋਲੀਬਾਰੀ ਨੂੰ ‘ਇਸਲਾਮਿਕ ਸਟੇਟ' ('Islamic State') ਤੋਂ ਪ੍ਰੇਰਿਤ ਅਤਿਵਾਦੀ ਹਮਲਾ’ ਕਰਾਰ ਦਿਤਾ ਹੈ। ਆਸਟਰੇਲੀਆ ਦੀ ਫੈਡਰਲ ਪੁਲਿਸ ਕਮਿਸ਼ਨਰ ਕ੍ਰਿਸੀ ਬੈਰੇਟ (Federal Police Commissioner Chrissy Barrett) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵਿਚੋਂ ਇਕ 50 ਸਾਲ ਦੇ ਸਾਜਿਦ ਅਕਰਮ ਨੂੰ ਪੁਲਿਸ ਨੇ ਮਾਰ ਦਿਤਾ ਜਦਕਿ ਉਸ ਦਾ 24 ਸਾਲ ਦਾ ਬੇਟਾ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।


