ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ

ਚੰਡੀਗੜ੍ਹ, ਦਸੰਬਰ 16 :

ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ਼੍ਰੀ ਮੋਹਿੰਦਰ ਭਗਤ ਨੇ ਅੱਜ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਸਬੰਧੀ ਮਸਲਿਆਂ ਬਾਰੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਸਥਾਰ ਪੂਰਵਕ ਸਮੀਖਿਆ ਮੀਟਿੰਗ ਕੀਤੀ।

ਇਸ ਵਿਸ਼ੇਸ਼ ਮੀਟਿੰਗ ਦੌਰਾਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਜੇ.ਐਮ. ਬਾਲਾਮੁਰੂਗਨ ਨੇ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਅਤੇ ਕੰਮਾਂ ਦੀ ਪ੍ਰਗਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੰਤਰੀ ਨਾਲ ਸਾਂਝੀ ਕੀਤੀ।  ਸਮੀਖਿਆ ਮੀਟਿੰਗ ਵਿੱਚ ਜੰਗੀ ਯਾਦਗਾਰਾਂ ਦੀ ਉਸਾਰੀ ਅਤੇ ਵਿਕਾਸ, ਸੈਨਿਕ ਸਕੂਲਾਂ ਦੀ ਕਾਰਗੁਜ਼ਾਰੀ, ਵਿਭਾਗੀ ਬਜਟ ਉਪਬੰਧ, ਸਾਬਕਾ ਸੈਨਿਕਾਂ ਦੀ ਪੈਨਸ਼ਨ ਨਾਲ ਜੁੜੇ ਮਾਮਲੇ ਅਤੇ ਰੈਸਟ ਹਾਊਸਾਂ ਦੀਆਂ ਸੁਵਿਧਾਵਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ।

ਇਸ ਮੌਕੇ ਮੰਤਰੀ ਸ੍ਰੀ ਭਗਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ ਦੇ ਲੰਬਿਤ ਮਸਲਿਆਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਸਕੀਮਾਂ ਅਤੇ ਸੁਵਿਧਾਵਾਂ ਦਾ ਲਾਭ ਹਰ ਯੋਗ ਸਾਬਕਾ ਸੈਨਿਕ ਤੱਕ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ।

ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ (ਸੇਵਾ ਮੁਕਤ) ਅਤੇ ਓਐਸਡੀ ਕਰਨਲ ਜਰਨੈਲ ਸਿੰਘ (ਸੇਵਾ ਮੁਕਤ) ਵੀ ਹਾਜ਼ਰ ਸਨ। 

Tags:

Advertisement

Advertisement

Latest News

ਆਸਟਰੇਲੀਆ ਦੇ ਸਿਡਨੀ ਸਥਿਤ ਬੋਂਡਾਈ ਬੀਚ ਉਤੇ ਹੋਈ ਭਿਆਨਕ ਗੋਲੀਬਾਰੀ ਦੇ ਸ਼ੱਕੀ ਦੋਸ਼ੀਆਂ ਵਿਚੋਂ ਇਕ ਸਾਜਿਦ ਅਕਰਮ ਮੂਲ ਰੂਪ ਵਿਚ ਹੈਦਰਾਬਾਦ ਦਾ ਰਹਿਣ ਵਾਲਾ ਆਸਟਰੇਲੀਆ ਦੇ ਸਿਡਨੀ ਸਥਿਤ ਬੋਂਡਾਈ ਬੀਚ ਉਤੇ ਹੋਈ ਭਿਆਨਕ ਗੋਲੀਬਾਰੀ ਦੇ ਸ਼ੱਕੀ ਦੋਸ਼ੀਆਂ ਵਿਚੋਂ ਇਕ ਸਾਜਿਦ ਅਕਰਮ ਮੂਲ ਰੂਪ ਵਿਚ ਹੈਦਰਾਬਾਦ ਦਾ ਰਹਿਣ ਵਾਲਾ
Hyderabad,17,DEC,2025,(Azad Soch News):- ਆਸਟਰੇਲੀਆ ਦੇ ਸਿਡਨੀ (Sydney) ਸਥਿਤ ਬੋਂਡਾਈ ਬੀਚ (Bondi Beach) ਉਤੇ ਹਾਲ ਹੀ ’ਚ ਹੋਈ ਭਿਆਨਕ ਗੋਲੀਬਾਰੀ ਦੇ...
ਦਿੱਲੀ ਟ੍ਰੈਫਿਕ ਪੁਲਿਸ ਨੇ ਹਾਲ ਹੀ ਵਿੱਚ UPI ਰਾਹੀਂ ਘਰ ਬੈਠੇ ਟ੍ਰੈਫਿਕ ਜੁਰਮਾਨੇ ਭਰਨ ਦੀ ਨਵੀਂ ਡਿਜੀਟਲ ਸਹੂਲਤ ਸ਼ੁਰੂ ਕੀਤੀ
ਅੰਮ੍ਰਿਤਪਾਲ ਸਿੰਘ ਨੇ 15 ਦਸੰਬਰ 2025 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੇਸ਼ੀ ਦਿੱਤੀ
ਹਰਿਆਣਾ ਦੇ ਸੰਸਦ ਮੈਂਬਰਾਂ ਨੇ ਭਾਰਤੀ ਸੰਸਦ ਵਿੱਚ ਵਿਰੋਧ ਪ੍ਰਦਰਸ਼ਨ ਕਰਕੇ 2030 ਰਾਸ਼ਟਰਮੰਡਲ ਖੇਡਾਂ ਲਈ ਸੂਬੇ ਨੂੰ ਸਹਿ-ਮੇਜ਼ਬਾਨੀ ਦੀ ਭੂਮਿਕਾ ਦੀ ਮੰਗ ਕੀਤੀ
ਚਾਹ ਲੈਮਨਗ੍ਰਾਸ ਇੱਕ ਕੁਦਰਤੀ ਜੜੀ-ਬੂਟੀ ਨਾਮਕ ਲੈਮਨਗ੍ਰਾਸ ਤੋਂ ਬਣਾਈ ਜਾਂਦੀ ਹੈ
ਉੱਤਰਾਖੰਡ ਵਿੱਚ ਅੱਜ ਵੀ ਹੱਡ ਕੰਬਾਊ ਠੰਡ ਦਾ ਪ੍ਰਭਾਵ ਜਾਰੀ
ਪੱਛਮੀ ਬੰਗਾਲ ਦੇ ਖੇਡ ਮੰਤਰੀ ਅਰੂਪ ਬਿਸਵਾਸ ਨੇ ਅਸਲ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ