ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਸੰਸਦਾਂ ਨੂੰ ਰੀਕਾਰਡ 17 ਭਾਸ਼ਣ ਦਿਤੇ
New Delhi,10,JULY,2025,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵਿਦੇਸ਼ੀ ਸੰਸਦਾਂ ਨੂੰ ਰੀਕਾਰਡ 17 ਭਾਸ਼ਣ ਦਿਤੇ ਹਨ,ਬੁੱਧਵਾਰ ਨੂੰ ਸਮਾਪਤ ਹੋਣ ਵਾਲੀ ਅਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਨਾਮੀਬੀਆ ਦੀਆਂ ਸੰਸਦਾਂ ਨੂੰ ਸੰਬੋਧਨ ਕੀਤਾ। ਸੂਤਰਾਂ ਨੇ ਦਸਿਆ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਡਾ. ਮਨਮੋਹਨ ਸਿੰਘ (7), ਇੰਦਰਾ ਗਾਂਧੀ (4), ਜਵਾਹਰ ਲਾਲ ਨਹਿਰੂ (3), ਰਾਜੀਵ ਗਾਂਧੀ (2) ਅਤੇ ਪੀ.ਵੀ. ਨਰਸਿਮਹਾ ਰਾਓ (1) ਨੇ ਮਿਲ ਕੇ ਕਈ ਦਹਾਕਿਆਂ ਵਿਚ ਅਜਿਹੇ 17 ਭਾਸ਼ਣ ਦਿਤੇ ਸਨ,ਅਧਿਕਾਰੀਆਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅੰਕੜੇ ਦੀ ਬਰਾਬਰੀ ਕੀਤੀ ਹੈ,ਅਤੇ ਵਿਸ਼ਵ ਪੱਧਰ ਉਤੇ ਸੱਭ ਤੋਂ ਵੱਧ ਸਰਗਰਮ ਨੇਤਾਵਾਂ ਵਿਚੋਂ ਇਕ ਦੇ ਰੂਪ ’ਚ ਅਪਣੇ ਕੱਦ ਨੂੰ ਦਰਸਾਇਆ ਹੈ,ਉਨ੍ਹਾਂ ਨੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸੰਸਦਾਂ ਵਿਚ ਭਾਸ਼ਣ ਦਿਤਾ ਹੈ, ਜੋ ਭਾਰਤ ਦੇ ਵਿਆਪਕ ਵਿਸ਼ਵ ਸਤਿਕਾਰ ਅਤੇ ਪ੍ਰਸੰਗਿਕਤਾ ਨੂੰ ਦਰਸਾਉਂਦਾ ਹੈ।


