ਦੱਖਣ-ਪਛਮੀ ਮਾਨਸੂਨ 25 ਜੂਨ ਤਕ ਦਿੱਲੀ ਸਮੇਤ ਉੱਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਪਹੁੰਚਣ ਦੀ ਸੰਭਾਵਨਾ
By Azad Soch
On
New Delhi,14JUN,2025,(Azad Soch News):- ਦੱਖਣ-ਪਛਮੀ ਮਾਨਸੂਨ ਦੇ ਆਮ ਤਰੀਕਾਂ ਤੋਂ ਪਹਿਲਾਂ 25 ਜੂਨ ਤਕ ਦਿੱਲੀ ਸਮੇਤ ਉੱਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਪਹੁੰਚਣ ਦੀ ਸੰਭਾਵਨਾ ਹੈ,ਮੁਢਲੀ ਮੀਂਹ ਪ੍ਰਣਾਲੀ 24 ਮਈ ਨੂੰ ਕੇਰਲ ਪਹੁੰਚੀ ਸੀ, ਜੋ 2009 ਤੋਂ ਬਾਅਦ ਭਾਰਤੀ ਮੁੱਖ ਭੂਮੀ ’ਤੇ ਮਾਨਸੂਨ (Monsoon) ਦੀ ਆਮਦ ਦੀ ਸੱਭ ਤੋਂ ਛੇਤੀ ਤਰੀਕ ਹੈ, ਉਦੋਂ ਇਹ 23 ਮਈ ਨੂੰ ਕੇਰਲ ਪਹੁੰਚਿਆ ਸੀ,ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ’ਤੇ ਮਜ਼ਬੂਤ ਘੱਟ ਦਬਾਅ ਪ੍ਰਣਾਲੀਆਂ ਦੀ ਮਦਦ ਨਾਲ ਮਾਨਸੂਨ ਅਗਲੇ ਕੁੱਝ ਦਿਨਾਂ ’ਚ ਤੇਜ਼ੀ ਨਾਲ ਅੱਗੇ ਵਧਿਆ ਅਤੇ 29 ਮਈ ਤਕ ਮੁੰਬਈ ਸਮੇਤ ਮੱਧ ਮਹਾਰਾਸ਼ਟਰ ਅਤੇ ਪੂਰੇ ਉੱਤਰ-ਪੂਰਬ ਦੇ ਕੁੱਝ ਹਿੱਸਿਆਂ ਨੂੰ ਕਵਰ ਕਰ ਲਿਆ। ਹਾਲਾਂਕਿ, ਇਹ 28-29 ਮਈ ਤੋਂ 10-11 ਜੂਨ ਤਕ ਰੁਕਿਆ ਰਿਹਾ, ਪਰ ਹੁਣ ਫਿਰ ਤੋਂ ਸਰਗਰਮ ਹੋ ਗਿਆ।
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


