ਬੀ.ਐਸ.ਐਫ. ਜਵਾਨ ਕਾਂਸਟੇਬਲ ਪੂਰਨਮ ਕੁਮਾਰ ਸ਼ਾਅ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ
New Delhi,15,MAY,2025,(Azad Soch News):- ਬੀ.ਐਸ.ਐਫ. (BSF) ਜਵਾਨ ਪੀ.ਕੇ. ਸਾਹੂ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ,ਜਾਣਕਾਰੀ ਅਨੁਸਾਰ, ਜਵਾਨ 23 ਅਪ੍ਰੈਲ 2025 ਨੂੰ ਗਲਤੀ ਨਾਲ ਫਿਰੋਜ਼ਪੁਰ ਸਰਹੱਦ (Ferozepur Border) ਪਾਰ ਕਰਕੇ ਪਾਕਿਸਤਾਨ ਵਿਚ ਚਲਾ ਗਿਆ ਸੀ, ਜਿੱਥੇ ਪਾਕਿਸਤਾਨੀ ਰੇਂਜਰਾਂ (Pakistani Rangers) ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਸੀ। ਅੱਜ ਉਸਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ। ਇਹ ਜਾਣਕਾਰੀ ਬੀ.ਐਸ.ਐਫ. ਅਧਿਕਾਰੀਆਂ (BSF officers) ਨੇ ਸਾਂਝੀ ਕੀਤੀ, ਪੂਰਨਮ ਕੁਮਾਰ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਬੀਐਸਐਫ (BSF) ਨੇ ਕਿਹਾ ਕਿ "ਕਾਂਸਟੇਬਲ ਪੂਰਨਮ ਕੁਮਾਰ ਸ਼ਾਅ ਨੂੰ ਅੱਜ ਸਵੇਰੇ 1030 ਵਜੇ ਅਟਾਰੀ-ਵਾਹਗਾ ਸਰਹੱਦ 'ਤੇ ਬੀਐਸਐਫ ਨੇ ਪਾਕਿਸਤਾਨ ਤੋਂ ਵਾਪਸ ਲਿਆਂਦਾ। ਕਾਂਸਟੇਬਲ ਪੂਰਨਮ ਕੁਮਾਰ ਸ਼ਾਅ 23 ਅਪ੍ਰੈਲ 2025 ਨੂੰ ਫਿਰੋਜ਼ਪੁਰ ਸੈਕਟਰ ਵਿੱਚ ਆਪ੍ਰੇਸ਼ਨਲ ਡਿਊਟੀ (Operational Duties) ਦੌਰਾਨ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਇਸ ਤੋਂ ਬਾਅਦ, ਕਾਂਸਟੇਬਲ ਪੂਰਨਮ ਕੁਮਾਰ ਸ਼ਾਅ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ।"


