ਉਤਰਾਖੰਡ ਪੁਲਿਸ ਨੇ ਦੇਹਰਾਦੂਨ ਜ਼ਿਲ੍ਹੇ ’ਚ ਇਕ ਕਾਰ ਵਿਚੋਂ 125 ਕਿਲੋਗ੍ਰਾਮ ਡਾਇਨਾਮਾਈਟ ਬਰਾਮਦ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ
Dehradun, 12,JULY,2025,(Azad Soch News):- ਉਤਰਾਖੰਡ ਪੁਲਿਸ ਨੇ ਦੇਹਰਾਦੂਨ ਜ਼ਿਲ੍ਹੇ ਦੇ ਤਿਊਨੀ ਇਲਾਕੇ ’ਚ ਇਕ ਕਾਰ ਵਿਚੋਂ 125 ਕਿਲੋਗ੍ਰਾਮ ਭਾਰ ਦਾ ਡਾਇਨਾਮਾਈਟ ਬਰਾਮਦ (Recovered Dynamite) ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ,ਉਨ੍ਹਾਂ ਦਸਿਆ ਕਿ ਗੱਡੀ ਦੀ ਤਲਾਸ਼ੀ ਦੌਰਾਨ ਪੰਜ ਡੱਬਿਆਂ ’ਚ ਰੱਖਿਆ ਡਾਇਨਾਮਾਈਟ ਬਰਾਮਦ ਕੀਤਾ ਗਿਆ। ਦੇਹਰਾਦੂਨ (Dehradun) ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) (SSP) ਅਜੇ ਸਿੰਘ ਨੇ ਦਸਿਆ ਕਿ ਕਾਰ ਸਵਾਰ ਰਿੰਕੂ (37), ਸੁਨੀਲ (38) ਅਤੇ ਰੋਹਿਤ (19) ਇਹ ਸਾਬਤ ਕਰਨ ਲਈ ਜ਼ਰੂਰੀ ਦਸਤਾਵੇਜ਼ ਪੇਸ਼ ਕਰਨ ਵਿਚ ਅਸਮਰੱਥ ਸਨ ਕਿ ਉਨ੍ਹਾਂ ਕੋਲ ਵਿਸਫੋਟਕ ਸਮੱਗਰੀ (Explosive Materials) ਕਾਨੂੰਨੀ ਤੌਰ ਉਤੇ ਸੀ,ਦੇਹਰਾਦੂਨ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਅਜੇ ਸਿੰਘ ਨੇ ਦਸਿਆ ਕਿ ਵੀਰਵਾਰ ਨੂੰ ਪੁਲਿਸ ਨੇ ਰਾਜ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਚੈਕਿੰਗ ਮੁਹਿੰਮ ਦੌਰਾਨ ਹਿਮਾਚਲ ਪ੍ਰਦੇਸ਼ (Himachal Pradesh) ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਆਲਟੋ ਕਾਰ ਨੂੰ ਰੋਕਿਆ।


