ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਵਿੱਚ ਜਿੱਥੇ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ

ਅੱਜ ਦੇ ਦਿਨ ਦੀ ਸਿੱਖ ਇਤਿਹਾਸ 'ਚ ਬਹੁਤ ਮਹੱਤਤਾ ਹੈ

ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਵਿੱਚ ਜਿੱਥੇ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ

Patiala,14,JAN,2026,(Azad Soch News):-   ਅੱਜ ਦੇ ਦਿਨ ਦੀ ਸਿੱਖ ਇਤਿਹਾਸ 'ਚ ਬਹੁਤ ਮਹੱਤਤਾ ਹੈ,ਅੱਜ ਦੇ ਦਿਨ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਜੀ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਆਪਣੀ ਹਾਜ਼ਰੀ ਗੁਰੂ ਚਰਨਾ 'ਚ ਲਗਵਾ ਰਹੇ ਹਨ। ਉੱਥੇ ਹੀ ਪੰਜਾਬ ਭਰ ਚੋਂ ਵੱਖ-ਵੱਖ ਅਸਥਾਨਾਂ 'ਤੇ ਮਾਘੀ ਨੂੰ ਸਮਰਪਿਤ ਬਹੁਤ ਵੱਡੇ ਪੱਧਰ 'ਤੇ ਸਮਾਗਮ ਉਲੀਕੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਗਤਾਂ ਨੇੜਲੇ ਗੁਰਧਾਮਾ 'ਚ ਜਾ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਵਿੱਚ ਜਿੱਥੇ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ, ਉੱਥੇ ਹੀ ਇਨ੍ਹਾਂ 40 ਸਿੰਘਾ ਨੂੰ ਮੈਦਾਨ-ਏ-ਜੰਗ ਵਿੱਚ ਵੰਗਾਰ ਕੇ ਲੈ ਕੇ ਆਉਣ ਵਾਲੀ ਮਾਈ ਭਾਗੋ ਦਾ ਨਾਮ ਵੀ ਸਿੱਖ ਇਤਿਹਾਸ 'ਚ ਬਹੁਤ ਸ਼ਾਨ ਨਾਲ ਲਿਆ ਜਾਂਦਾ ਹੈ।ਇਸ ਤੋਂ ਇਲਾਵਾ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾ 'ਚ ਅਹਿਮ ਸੇਵਾ ਨਿਭਾਉਣ ਵਾਲੇ ਬੀਬੀ ਯਸ਼ਪਾਲ ਕੌਰ ਨੇ ਕਿਹਾ ਕਿ ਅੱਜ ਮਾਈ ਭਾਗੋ ਦੀਆਂ ਵਾਰਸਾਂ ਨੂੰ ਅੱਗੇ ਆਉਣ ਦੀ ਅਤੇ ਜ਼ੁਲਮ ਦੇ ਵਿਰੁੱਧ ਡੱਟਣ ਦੀ ਸਖ਼ਤ ਲੋੜ ਹੈ।

ਜਿਸ ਤਰ੍ਹਾਂ ਮਾਈ ਭਾਗੋ ਜੀ ਨੇ ਦਲੇਰੀ ਦੇ ਨਾਲ ਜੰਗ 'ਚ ਤੇਗ ਦੇ ਜੌਹਰ ਵਿਖਾਏ ਸੀ, ਉਵੇਂ ਹੀ ਅੱਜ ਦੀ ਔਰਤ ਅੱਗੇ ਵੀ ਕਈ ਜੰਗਾਂ ਹਨ ਜ਼ਿਨ੍ਹਾਂ ਦਾ ਉਨ੍ਹਾਂ ਨੇ ਸਾਹਮਣਾ ਕਰਨਾ ਹੈ ਤਾਂ ਇਹ ਮੁਕਾਬਲਾ ਕੇਵਲ ਮਾਈ ਭਾਗੋ ਦੀਆਂ ਸਿੱਖਿਆਵਾਂ ਸਦਕਾ ਹੀ ਪ੍ਰਾਪਤ ਹੋ ਸਕਦਾ ਹੈ। ਸਿੱਖ ਇਤਿਹਾਸ ਅਨੁਸਾਰ ਬਿਕਰਮੀ ਸੰਮਤ 1761 ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ The Tenth Guru, Sri Guru Gobind Singh Ji) ਕਿਲ੍ਹਾ ਅਨੰਦਪੁਰ ਸਾਹਿਬ ਵਿਖੇ ਮੁਗ਼ਲ ਫ਼ੌਜਾਂ ਨਾਲ ਜੰਗ ਲੜ ਰਹੇ ਸਨ।

Guru Gobind Singh Ji

ਕਿਲ੍ਹੇ ਵਿੱਚ ਰਾਸ਼ਨ-ਪਾਣੀ ਖ਼ਤਮ ਹੋ ਰਿਹਾ ਸੀ। 40 ਸਿੱਖ ਯੋਧਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਭੁੱਖੇ-ਪਿਆਸੇ ਨਹੀਂ ਲੜ ਸਕਦੇ। ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਵੇਦਾਵਾ ਲਿਖ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਸਾਡੇ ਗੁਰੂ ਨਹੀਂ ਅਤੇ ਅਸੀਂ ਉਨ੍ਹਾਂ ਦੇ ਚੇਲੇ ਨਹੀਂ ਹਾਂ। ਸਿੰਘਾਂ ਨੇ ਉਪਰੋਕਤ ਪੰਕਤੀਆਂ ਲਿਖ ਕੇ ਗੁਰੂ ਜੀ ਨੂੰ ਦਿੱਤੀਆਂ ਅਤੇ ਆਪਣੇ ਘਰ ਚਲੇ ਗਏ। ਕੁਝ ਦਿਨਾਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਜੀ ਚਲੇ ਗਏ, ਜਿੱਥੇ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਮੁਗਲ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਇਸ ਤੋਂ ਬਾਅਦ ਗੁਰੂ ਜੀ ਨੇ ਉਥੋਂ ਖਿਦਰਾਣੇ ਦੀ ਢਾਬ ਨੇੜੇ ਉੱਚੀ ਰੇਤਲੀ ਟਿੱਬੀ 'ਤੇ ਡੇਰਾ ਲਾਇਆ।ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਛੱਡ ਕੇ ਘਰ ਪਰਤੇ 40 ਸਿੰਘਾਂ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਹੁਤ ਕੋਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਮੁਸੀਬਤ ਦੇ ਵੇਲੇ ਗੁਰੂ ਜੀ ਦਾ ਸਾਥ ਨਹੀਂ ਛੱਡਣਾ ਚਾਹੀਦਾ ਸੀ | ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਨੇ ਕਿਹਾ ਸੀ ਕਿ ਤੁਸੀਂ ਸਾਰੇ ਘਰ ਬੈਠੋ, ਅਸੀਂ ਗੁਰੂ ਜੀ ਦੀ ਫੌਜ ਬਣ ਕੇ ਜੰਗ ਵਿੱਚ ਜਾਂਦੇ ਹਾਂ।

Mahi Bhago Kaur Ji

ਪਰਿਵਾਰ ਵਾਲਿਆਂ ਦੇ ਤਾਅਨੇ ਸੁਣ ਕੇ ਮਾਈ ਭਾਗੋ ਜੀ ਦੀ ਅਗਵਾਈ ਵਿਚ 40 ਸਿੰਘ ਗੁਰੂ ਜੀ ਦੀ ਭਾਲ ਵਿਚ ਵਾਪਸ ਚਲੇ ਗਏ। ਲੱਭਦੇ-ਲੱਭਦੇ ਇਹ ਸਿੰਘ ਖਿਦਰਾਣੇ ਪਹੁੰਚ ਗਏ ਅਤੇ ਉੱਥੇ ਉਨ੍ਹਾਂ ਨੇ ਆਪਣਾ ਡੇਰਾ ਲਾ ਲਿਆ। ਗੁਰੂ ਜੀ ਦਾ ਪਿੱਛਾ ਕਰਦੇ ਹੋਏ ਜਦੋਂ ਮੁਗ਼ਲ ਫ਼ੌਜ ਵੀ ਖਿਦਰਾਣੇ ਪਹੁੰਚੀ ਤਾਂ ਉਨ੍ਹਾਂ ਨੇ ਉਥੇ ਝਾੜੀਆਂ 'ਤੇ ਸਿੰਘਾਂ ਦੇ ਸੁੱਕਦੇ ਕੱਪੜੇ ਵੇਖ ਕੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਦੀ ਫ਼ੌਜ ਨੇ ਇੱਥੇ ਤੰਬੂ ਲਾਏ ਹੋਏ ਹਨ। ਇਹ ਸੋਚ ਕੇ ਮੁਗ਼ਲ ਫ਼ੌਜ ਨੇ 40 ਸਿੰਘਾਂ ਉੱਤੇ ਹਮਲਾ ਕਰ ਦਿੱਤਾ। 40 ਸਿੰਘ ਯੋਧਿਆਂ ਨੇ ਵੀ ਭੁੱਖੇ ਸ਼ੇਰ ਵਾਂਗ ਹਰ ਪਾਸਿਓਂ ਮੁਗਲਾਂ 'ਤੇ ਹਮਲਾ ਕਰ ਦਿੱਤਾ। ਇਸ ਜੰਗ ਵਿੱਚ 39 ਸ਼ੇਰ ਸ਼ਹੀਦ ਹੋ ਗਏ।

Related Posts

Advertisement

Latest News

ਵਿਦੇਸ਼ ਮੰਤਰਾਲੇ ਵੱਲੋਂ ਬਿਨਾਂ ਕਾਰਨ ਦੱਸੇ ਯੂ.ਕੇ. ਜਾਣ ਦਾ ਦੌਰਾ ਰੱਦ ਕਰਨਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ: ਸੰਜੀਵ ਅਰੋੜਾ ਵਿਦੇਸ਼ ਮੰਤਰਾਲੇ ਵੱਲੋਂ ਬਿਨਾਂ ਕਾਰਨ ਦੱਸੇ ਯੂ.ਕੇ. ਜਾਣ ਦਾ ਦੌਰਾ ਰੱਦ ਕਰਨਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ: ਸੰਜੀਵ ਅਰੋੜਾ
ਚੰਡੀਗੜ੍ਹ, 15 ਜਨਵਰੀ 2026:ਪੰਜਾਬ ਦੇ ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵੱਲੋਂ...
ਵਿਜੀਲੈਂਸ ਬਿਊਰੋ ਨੇ ਠੇਕਾ ਅਧਾਰਤ ਕਰਮਚਾਰੀ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਕੈਬਨਿਟ ਮੰਤਰੀ, ਡੀ.ਸੀ., ਸੀ.ਪੀ., ਚੇਅਰਮੈਨ, ਅਤੇ ਹੋਰ ਵਿਧਾਇਕ ਡਾ. ਗੁਪਤਾ ਦੇ ਘਰ ਉਨ੍ਹਾਂ ਦੀ ਪਤਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ
ਰੂਪਨਗਰ ਪੁਲਿਸ ਨੇ ਚਾਇਨਾ ਡੋਰ ਦੀ ਵਿਕਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਚਾਇਨਾ ਡੋਰ ਦੇ 63 ਗੱਟੇ ਕੀਤੇ ਬਰਾਮਦ
ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਜ਼ਿਲ੍ਹੇ 'ਚ ਚਲਾਈ ਵਿਆਪਕ ਜਾਗਰੂਕਤਾ ਮੁਹਿੰਮ - ਆਰ.ਟੀ.ਓ
'ਯੁੱਧ ਨਸ਼ਿਆਂ ਵਿਰੁੱਧ’ ਦੇ 320ਵੇਂ ਦਿਨ ਪੰਜਾਬ ਪੁਲਿਸ ਵੱਲੋਂ 40.1 ਕਿਲੋ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ
ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ