ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਤਿਹਾਸਕ ਗੁਰਦੁਆਰਾ ਕੁਸ਼ਟ ਨਿਵਾਰਨ ਭਾਤਪੁਰ ਸਾਹਿਬ ਟੇਕਿਆ ਮੱਥਾ
ਨੰਗਲ 14 ਜਨਵਰੀ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਇਤਿਹਾਸਕ ਗੁਰਦੁਆਰਾ ਕੁਸ਼ਟ ਨਿਵਾਰਨ ਭਾਤਪੁਰ ਸਾਹਿਬ ਛੇਵੀ ਪਾਤਸ਼ਾਹੀ ਵਿਖੇ ਮਾਘੀ ਦੇ ਸੁੱਭ ਦਿਹਾੜੇ ਮੌਕੇ ਮੱਥਾਂ ਟੇਕਿਆ ਅਤੇ ਸਮੁੱਚੀ ਲੋਕਾਈ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸੇਵਾ ਦਾ ਮੌਕਾ ਮਿਲਿਆ ਹੈ, ਇਹ ਸਮੁੱਚਾ ਇਲਾਕਾ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਹਰ ਖੇਤਰ ਵਿੱਚ ਧਾਰਮਿਕ ਇਤਿਹਾਸਕ, ਪਵਿੱਤਰ ਅਸਥਾਨ ਹਨ, ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਗੁਰਧਾਮਾ ਵਿਚ ਨਮਤਸਤਕ ਹੋਣ ਦਾ ਮੌਕਾ ਮਿਲਦਾ ਹੈ ਅਤੇ ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਮਾਰਗਾਂ ਤੇ ਇਸ ਸਮੁੱਚੇ ਇਲਾਕੇ ਦਾ ਸਰਵਪੱਖੀ ਵਿਕਾਸ ਕਰਨ ਦਾ ਅਵਸਰ ਪ੍ਰਦਾਨ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਖੁੱਦ ਮੁੱਖ ਮੰਤਰੀ ਇਸ ਇਲਾਕੇ ਵਿਚ ਕਈ ਵਾਰ ਦੌਰੇ ਕਰ ਚੁੱਕੇ ਹਨ, ਇਸ ਇਲਾਕੇ ਨੂੰ ਧਾਰਮਿਕ ਟੂਰੀਜਮ ਦੇ ਨਾਲ ਨਾਲ ਹੋਰ ਵਿਕਸਤ ਕਰਨ ਲਈ ਵੀ ਉਪਰਾਲੇ ਹੋ ਰਹੇ ਹਨ, ਵੱਡੇ ਪ੍ਰੋਜੈਕਟ ਤਿਆਰ ਕਰਵਾਏ ਜਾ ਰਹੇ ਹਨ, ਇਹ ਪ੍ਰੋਜੈਕਟ ਜਲਦੀ ਹੀ ਲੋਕ ਅਰਪਣ ਕਰ ਦਿੱਤੇ ਜਾਣਗੇ, ਜਿਸ ਨਾਲ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਆਮਦ ਵਧੇਗੀ ਅਤੇ ਵਪਾਰ ਕਾਰੋਬਾਰ ਪ੍ਰਫੁੱਲਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਕਰ ਸੰਕ੍ਰਾਤੀ/ਮਾਘੀ ਤੋ ਅਸੀ ਵਿਕਾਸ ਦੀ ਨਵੀ ਰੂਪ ਰੇਖਾ ਤਿਆਰ ਕਰ ਰਹੇ ਹਾਂ। ਇਸ ਇਲਾਕੇ ਨੂੰ ਵਿਕਸਤ ਕਰਕੇ ਸਾਰੀਆਂ ਸੁੱਖ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਮਾਤਮਾ ਦੀ ਕ੍ਰਿਪਾ ਹੈ ਕਿ ਮੈਨੂੰ ਇਲਾਕਾ ਵਾਸੀਆਂ ਦੀ ਸੇਵਾ ਦਾ ਮੌਕਾ ਮਿਲਿਆ ਹੈ ਅਤੇ ਇਹ ਜਿੰਮੇਵਾਰੀ ਪੂਰੀ ਮਿਹਨਤ ਨਾਲ ਨਿਭਾ ਰਹੇ ਹਾਂ।

