ਫੂਡ ਸੇਫਟੀ ਐਕਟ ਦੀ ਉਲੰਘਣਾਂ ਕਰਨ ’ਤੇ ਦੋਸ਼ੀ ਨੂੰ 02 ਲੱਖ ਰੁਪਏ ਜ਼ੁਰਮਾਨਾ
By Azad Soch
On
ਮਾਨਸਾ, 07 ਜੂਨ:
ਐਜੂਕੇਟਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 58 ਅਧੀਨ ਐਕਸਪਾਇਰੀ ਸਾਮਾਨ ਵੇਚਣ ਦੇ ਦੋਸ਼ ਹੇਠ ਮੈਸ. ਬਰਿਸਟਾ, ਗਰੈਂਡ ਮਾਲ, ਸਿਰਸਾ ਰੋਡ ਮਾਨਸਾ ਨੂੰ 02 ਲੱਖ ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੂਡ ਸੇਫਟੀ ਅਫ਼ਸਰ, ਮਾਨਸਾ ਵੱਲੋਂ ਮੈਸ. ਬਰਿਸਟਾ, ਗਰੈਂਡ ਮਾਲ, ਸਿਰਸਾ ਰੋਡ ਮਾਨਸਾ ਦੀ ਪੜਤਾਲ ਕੀਤੀ ਗਈ, ਜਿੱਥੇ ਮਨੁੱਖੀ ਵਰਤੋਂ ਦੇ ਵੇਚਣ ਲਈ10 ਪੈਕਟ ਬਰਿਸਟਾ ਕੌਫੀ ਬੀਨਜ਼ ਦੇ ਰੱਖੇ ਹੋਏ ਸਨ। ਦੋਸ਼ੀ ਦੀ ਹਾਜ਼ਰੀ ਵਿਚ ਇਸ ਦਾ ਸੈਂਪਲ ਲਿਆ ਗਿਆ। ਸੈਂਪਲ ਨੂੰ ਸੀਲ ਕਰਨ ਉਪਰੰਤ ਫੂਡ ਐਨਾਲਿਸਟ, ਪੰਜਾਬ ਲੈਬ ਵਿਚ ਭੇਜਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾਂ ਕਰਨ ਸਬੰਧੀ ਫੂਡ ਸੇਫਟੀ ਅਫ਼ਸਰ ਮਾਨਸਾ ਤੋਂ ਪ੍ਰਾਪਤ ਸ਼ਿਕਾਇਤ ਉਪਰੰਤ ਦੋਸ਼ੀ ਨੂੰ ਤਲਬ ਕਰਦਿਆਂ ਉਸ ਨੂੰ 02 ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।
Tags:
Latest News
15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...