ਫ਼ਰੀਦਕੋਟ ਅਤੇ ਸਾਦਿਕ ਵਿਚਲੀਆਂ 10 ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਕੰਮ ਜਲਦ ਹੋਵੇਗਾ ਸ਼ੁਰੂ-ਸੇਖੋਂ

ਫ਼ਰੀਦਕੋਟ ਅਤੇ ਸਾਦਿਕ ਵਿਚਲੀਆਂ 10 ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਕੰਮ ਜਲਦ ਹੋਵੇਗਾ ਸ਼ੁਰੂ-ਸੇਖੋਂ

 

ਫ਼ਰੀਦਕੋਟ 15 ਮਈ () ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਫ਼ਰੀਦਕੋਟ ਅਤੇ ਸਾਦਿਕ ਵਿਚਲੀਆਂ 10 ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਜਿੰਨਾਂ ਦੀ ਕੁੱਲ ਲੰਬਾਈ 19.85 ਕਿਲੋਮੀਟਰ ਬਣਦੀ ਹੈ ਦੇ ਟੈਂਡਰ ਪੰਜਾਬ ਮੰਡੀ ਬੋਰਡ ਵੱਲੋਂ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟ ਤੇ 334.35 ਲੱਖ ਰੁਪਏ ਖਰਚ ਆਵੇਗਾ ਅਤੇ ਜਲਦ ਹੀ ਇਨ੍ਹਾਂ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਸ ਸਬੰਧੀ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਪੱਖੀ ਕਲਾਂ ਤੋਂ ਹਰਦਿਆਲੇਆਣਾ ਤੇ 28.50 ਲੱਖ, ਹੱਸਨਭੱਟੀ ਤੋਂ ਪਿੰਡ ਸ਼ਕੂਰ 23.76 ਲੱਖ, ਡੱਲੇਵਾਲਾ ਤੋਂ ਪੱਖੀ ਖੁਰਦ 29.76 ਲੱਖ, ਫ਼ਰੀਦਕੋਟ-ਫ਼ਿਰੋਜਪੁਰ ਰੋਡ ਤੋਂ ਪੱਖੀ ਕਲਾਂ, ਗੁਰੂਦੁਆਰਾ ਸਾਹਿਬ ਤੋਂ ਫਿਰਨੀ ਪਿੰਡ ਪੱਖੀ ਕਲਾ 17.89 ਲੱਖ, ਮਚਾਕੀ ਖੁਰਦ ਤੋਂ ਅਰਾਈਆਵਾਲਾ 34.53 ਕਿਲੋਮੀਟਰ, ਦੀਪ ਸਿੰਘ ਵਾਲਾ ਤੋਂ ਅਹਿਲ 2.79 ਲੱਖ, ਕਾਉਣੀ ਤੋਂ ਸਾਦਿਕ-ਗੁਰੂਹਰਸਾਏ ਰੋਡ 58.14 ਲੱਖ, ਸਾਦਿਕ-ਗੁਰੂਹਰਸਾਏ ਰੋਡ ਤੋਂ ਮੁਕਤਸਰ-ਫਿਰੋਜਪੁਰ ਰੋਡ (ਪਿੰਡ ਡੋਡ) (ਝੋਕ ਸਰਕਾਰੀ ਤੋਂ ਸੰਗਰਾਹੂਰ 59.22 ਲੱਖ, ਗੋਲੇਵਾਲਾ ਸ਼ਮਸ਼ਾਨਘਾਟ ਤੋਂ ਕੋਠੇ ਮਾਲੂਕਾ ਪੱਟੀ ਤੋਂ ਗੋਲੇਵਾਲਾ ਖਰੀਦ ਕੇਂਦਰ ਤੋਂ ਮਹਿਮੂਆਣਾ ਤੋਂ ਗੋਲੇਵਾਲਾ ਰੋਡ 65.44 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।

ਸ. ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਧੀਆ ਸੜਕੀ ਨੈੱਟਵਰਕ ਦੇਣ ਲਈ ਹਮੇਸ਼ਾ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗਾ।

Tags:

Advertisement

Advertisement

Latest News

ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
Chandigarh/Mohali,13,DEC,2025,(Azad Soch News):-   ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ
‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ