200 ਕਰੋੜ ਦੀਆਂ ਸਿੰਚਾਈ ਯੋਜਨਾਵਾਂ ਹਲਕੇ ਨੂੰ ਕਰਨਗੀਆਂ ਹਰਿਆ ਭਰਿਆਂ- ਕੈਬਨਿਟ ਮੰਤਰੀ

200 ਕਰੋੜ ਦੀਆਂ ਸਿੰਚਾਈ ਯੋਜਨਾਵਾਂ ਹਲਕੇ ਨੂੰ ਕਰਨਗੀਆਂ ਹਰਿਆ ਭਰਿਆਂ- ਕੈਬਨਿਟ ਮੰਤਰੀ

ਨੰਗਲ 21 ਮਈ ()

ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਜੰਗ ਦੀ ਫਤਿਹ ਦੀ ਖੁਸ਼ੀ ਵਿੱਚ ਰੱਖੇ ਜਸ਼ਨ ਵਿੱਚ ਇਲਾਕਾ ਵਾਸੀਆਂ ਨੁੰ ਸੰਬੋਧਨ ਕਰਦੇ ਹੋਏ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਦਹਾਕਿਆਂ ਤੋਂ ਸਰਕਾਰਾਂ ਦੀ ਨਲਾਇਕੀ ਅਤੇ ਨਾਕਾਮੀ ਕਾਰਨ ਤਰਾਸਦੀ ਦਾ ਸ਼ਿਕਾਰ ਹੋਏ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਜਿੰਦਗੀ ਦੀ ਸੱਚਾਈ ਨੂੰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਸਾਹਮਣੇ ਬਹੁਤ ਹੀ ਸ਼ਾਲੀਨਤਾ ਨਾਲ ਬਿਆਨ ਕੀਤਾ। ਉਨ੍ਹਾਂ ਦੇ ਇਸ ਭਾਵੁਕ ਭਾਸ਼ਨ ਦੌਰਾਨ ਇਲਾਕੇ ਦੇ ਲੋਕ ਲਗਾਤਾਰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਜਿੰਦਾਬਾਦ ਦੇ ਨਾਅਰੇ ਲਗਾਉਦੇ ਰਹੇ, ਇਲਾਕੇ ਦੇ ਲੋਕ ਅੱਜ ਬਹੁਤ ਜੋਸ਼ ਵਿਚ ਨਜ਼ਰ ਆ ਰਹੇ ਸਨ, ਕਿਉਕਿ ਆਪਣੇ ਹਲਕੇ ਦੀ ਵਾਗਡੌਰ ਉਨ੍ਹਾਂ ਨੇ ਜਿਹੜੇ ਨੋਜਵਾਨ ਹੱਥਾ ਵਿਚ ਸੋਂਪੀ ਹੈ, ਉਸ ਆਗੂ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਤਕਲੀਫਾਂ ਮੁੱਖ ਮੰਤਰੀ ਅੱਗੇ ਰੱਖ ਕੇ ਉਨ੍ਹਾਂ ਦਾ ਤਤਕਾਲ ਹੱਲ ਕਰਨ ਦਾ ਅਹਿਦ ਕੀਤਾ। ਜਿਸ ਦੀ ਪ੍ਰੋੜਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਵੀ ਕੀਤੀ।

   ਸ.ਹਰਜੋਤ ਸਿੰਘ ਬੈਂਸ ਨੇ ਨੰਗਲ ਡੈਮ ਤੋਂ ਅੱਜ ਪਾਣੀਆਂ ਦੀ ਜੰਗ ਦੀ ਫਤਿਹ ਤੇ ਰੱਖੇ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੋਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਤੇ ਨਾਨਾ ਜੀ ਨੇ ਭਾਖੜਾ ਡੈਮ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਪਾਣੀ ਨਾਲ ਭਰਪੂਰ ਇਸ ਇਲਾਕੇ ਦੇ ਆਲੇ ਦੁਆਲੇ ਇੱਕ ਕਿਲੋਮੀਟਰ ਦੇ ਏਰੀਏ ਵਿੱਚ ਸਥਿਤੀ ਇਸ ਤਰਾਂ ਦੀ ਹੈ ਕਿ ਲੋਕਾਂ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਿੱਧ ਧਾਰਮਿਕ ਅਸਥਾਨ ਬਿਭੌਰ ਸਾਹਿਬ, ਬਾਂਸ, ਸਵਾਮੀਪੁਰ, ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਹਨ। ਸਾਡੇ ਸਤਲੁਜ ਦਰਿਆਂ ਦੇ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਵਿਚ ਪਾਣੀ ਨਹੀ ਹੈ। ਉਹ ਲੋਕ 70 ਸਾਲ ਤੋ ਗਰਮੀਆਂ ਵਿਚ ਆਪਣਾ ਘਰ ਵਾਰ ਛੱਡ ਕੇ ਪਾਣੀ ਲਈ ਆਪਣੇ ਪ਼ਸ਼ੂ ਲੈ ਕੇ ਸਤਲੁਜ ਦਰਿਆ ਕੰਢੇ ਤੇ ਵਸੇਰਾ ਕਰਦੇ ਹਨ। ਜਿੰਦਵੜੀ ਵਰਗੇ ਕਈ ਪਿੰਡ ਤਰਾਸਦੀ ਦਾ ਸ਼ਿਕਾਰ ਹਨ, ਪ੍ਰੰਤੂ ਤਤਕਾਲੀ ਸਰਕਾਰਾਂ ਦੀਆਂ ਗਲਤ ਨੀਤੀਆ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕ ਭਾਰੀ ਬਰਸਾਤਾ ਦੌਰਾਨ ਹ੍ੜ੍ਹਾਂ ਦੀ ਮਾਰ ਆਪਣੇ ਪਿੱਡੇ ਤੇ ਹਡਾਉਦੇ ਹਨ ਪ੍ਰੰਤੂ ਲੋੜ ਪੈਣ ਤੇ ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਹਨ।

    ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲਾਤ ਇਸ ਤਰਾਂ ਦੇ ਹਨ ਕਿ ਇਹ ਸਮੁੱਚਾ ਇਲਾਕਾ ਭਾਖੜਾ ਡੈਮ ਗੋਬਿੰਦ ਸਾਗਰ ਝੀਲ, ਸਤਲੁਜ ਦਰਿਆ, ਸਵਾਂ ਨਦੀ ਅਤੇ ਭਾਖੜਾਂ ਤੇ ਨੰਗਲ ਨਹਿਰਾਂ ਨਾਲ ਘਿਰਿਆ ਹੋਇਆ ਹੈ, ਸਾਡੀਆ ਜਮੀਨਾਂ ਵਿਚੋ ਨਹਿਰਾ, ਦਰਿਆ ਡੈਮ ਬਣਾਏ ਗਏ ਹਨ, ਪ੍ਰੰਤੂ ਸਾਡੇ ਲੋਕਾਂ ਕੋਲ ਪਾਣੀ ਨਹੀ ਹੈ, ਹੁਣ ਸਾਡੀ ਸਰਕਾਰ ਨੇ ਲਗਭਗ 200 ਕਰੋੜ ਰੁਪਏ ਦੀਆਂ ਯੋਜਨਾਵਾ ਤਿਆਰ ਕੀਤੀਆ ਹਨ, ਪਾਣੀ ਹੁਣ ਬੇਕਾਰ ਨਹੀ ਹੋਵੇਗਾ। ਸਾਡੇ ਹਿੱਸੇ ਦਾ ਪਾਣੀ ਸਾਡੇ ਕਿਸਾਨਾ ਦੇ ਖੇਤਾਂ ਨੂੰ ਲੱਗੇਗਾ ਅਤੇ ਸਾਡੇ ਘਰਾਂ ਤੱਕ ਪਹੁੰਚੇਗਾ। ਅਸੀ ਪਾਣੀ ਦੀ ਕਦਰ ਕਰਦੇ ਹਾਂ, ਤੇ ਪਾਣੀ ਦੀ ਸੁਚੱਜੀ ਵਰਤੋ ਕਰ ਰਹੇ ਹਾਂ। 10 ਹਜਾਰ ਏਕੜ ਰਕਬਾ ਸਿੰਚਾਈ ਦੇ ਯੋਗ ਹੋਇਆ ਹੈ, ਇਲਾਕੇ ਦੇ ਹਰ ਕੋਨੇ ਕੋਨੇ ਤੱਕ ਪਾਣੀ ਪਹੁੰਚਾਵਾਗੇ, ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ। ਸ.ਬੈਂਸ ਨੇ ਕਿਹਾ ਕਿ ਜਿਸ ਤਰਾਂ ਇਸ ਇਲਾਕੇ ਦੇ ਹਰ ਪਿੰਡ, ਸ਼ਹਿਰ ਦੇ ਲੋਕਾਂ ਨੇ ਨੰਗਲ ਡੈਮ ਤੇ ਲੋਹੰਡ ਖੱਡ ਤੇ ਪਾਣੀਆਂ ਦੀ ਪਹਿਰੇਦਾਰੀ ਦਿਨ ਰਾਤ ਕੀਤੀ ਹੈ, ਉਸ ਲਈ ਉਹ ਆਪਣੇ ਇਲਾਕੇ ਦੇ ਲੋਕਾਂ ਤੇ ਸਾਥੀਆਂ ਦੇ ਧੰਨਵਾਦੀ ਹਨ। ਉਨ੍ਹਾਂ ਦੇ ਨਾਲ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਚੇਅਰਮੈਨ ਡਾ.ਸੰਜੀਵ ਗੌਤਮ, ਜਿਲ੍ਹਾਂ ਯੋਜਨਾ ਕਮੇਟੀ ਦੀ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਰਾਮ ਕੁਮਾਰ ਮੁਕਾਰੀ ਡਾਇਰੈਕਟਰ, ਜਸਪਾਲ ਸਿੰਘ ਢਾਹੇ, ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ  ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ,ਪੱਮੂ ਢਿੱਲੋਂ, ਸਤੀਸ਼ ਚੋਪੜਾ, ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਤ , ਦੀਪਕ , ਹਿਤੇਸ਼ ਸ਼ਰਮਾ, ਜੁਝਾਰ ਸਿੰਘ ਆਸਪੁਰ ਹਾਜ਼ਰ ਸਨ। 

--
Tags:

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ