ਕੱਪੜਾ ਵਪਾਰੀ ਦੇ ਹੱਤਿਆਕਾਂਡ ਵਿੱਚ ਸ਼ਾਮਿਲ ਦੋ ਦੋਸ਼ੀ ਮੁਕਾਬਲੇ ਦੌਰਾਨ ਹਲਾਕ
-ਕੱਪੜਾ ਵਪਾਰੀ ਦੇ ਹੱਤਿਆਕਾਂਡ ਵਿੱਚ ਸ਼ਾਮਿਲ ਦੋ ਦੋਸ਼ੀ ਮੁਕਾਬਲੇ ਦੌਰਾਨ ਹਲਾਕ
-ਬਾਕੀ ਦੋਸ਼ੀਆਂ ਦੀ ਭਾਲ ਜਾਰੀ -ਡੀਆਈਜੀ ਹਰਮਨਬੀਰ ਸਿੰਘ ਗਿੱਲ
ਅਬੋਹਰ ਫਾਜਿਲਕਾ 8 ਜੁਲਾਈ 2025 ( ਸੁਖਵਿੰਦਰ ਸਿੰਘ):- ਇਥੋਂ ਦੇ ਕੱਪੜਾ ਵਪਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਿਲ ਦੋ ਦੋਸ਼ੀ ਪੁਲਿਸ ਮੁਕਾਬਲੇ ਦੌਰਾਨ ਅੱਜ ਹਾਲਾਕ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਫੜੇ ਗਏ ਦੋ ਦੋਸ਼ੀਆਂ ਕ੍ਰਮਵਾਰ ਰਾਮ ਰਤਨ ਅਤੇ ਜਸਪ੍ਰੀਤ ਤੋਂ ਹਥਿਆਰਾਂ ਅਤੇ ਉਹਨਾਂ ਵੱਲੋਂ ਸੁੱਟੇ ਗਏ ਹੋਰ ਸਮਾਨ ਦੀ ਬਰਾਮਦਗੀ ਲਈ ਪੁਲਿਸ ਜਦੋਂ ਉਹਨਾਂ ਨੂੰ ਅਬੋਹਰ ਦੇ ਪੰਜ ਪੀਰ ਟਿੱਬਾ ਇਲਾਕੇ ਵਿੱਚ ਲੈ ਕੇ ਗਈ ਤਾਂ ਉੱਥੇ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਹਥਿਆਰ ਲੱਭਣ ਲਈ ਆ ਗਏ ਤੇ ਉਨ੍ਹਾਂ ਵੱਲੋਂ ਸਾਹਮਣੇ ਤੋਂ ਹੋਈ ਫਾਇਰਿੰਗ ਦੌਰਾਨ ਪੁਲਿਸ ਨੂੰ ਸਵੈ ਰੱਖਿਆ ਲਈ ਗੋਲੀ ਚਲਾਉਣੀ ਪਈ। ਇਸ ਕ੍ਰਾਸ ਫਾਇਰਿੰਗ ਦੌਰਾਨ ਇਹ ਦੋਹੇ ਦੋਸ਼ੀ ਹਲਾਕ ਹੋ ਗਏ ਜਦੋਂ ਕਿ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਅਬੋਹਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਕੇਸ ਵਿੱਚ ਤਿੰਨ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਹੱਤਿਆ ਕਰਨ ਲਈ ਅੱਗੇ ਆਏ ਸਨ ਜਦਕਿ ਦੋ ਲੋਕ ਕਾਰ ਵਿੱਚ ਸਵਾਰ ਸਨ ਅਤੇ ਉਹਨਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਇਥੋਂ ਭੱਜਣ ਵਿੱਚ ਮਦਦ ਕੀਤੀ ਸੀ। ਇਹ ਸਾਰੇ ਲੋਕ ਆਪਸ ਵਿੱਚ ਹਮ ਮਸ਼ਵਰਾ ਸਨ ਅਤੇ ਇਹਨਾਂ ਨੇ ਮਿਲ ਕੇ ਹੀ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
ਇਸ ਦੌਰਾਨ ਫੜੇ ਗਏ ਦੋਹਾਂ ਦੋਸ਼ੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਵਾਰਦਾਤ ਤੋਂ ਬਾਅਦ ਉਹ ਆਪਣੇ ਕੱਪੜੇ ਅਤੇ ਹਥਿਆਰ ਪੰਜ ਪੀਰ ਟਿੱਬੇ ਇਲਾਕੇ ਵਿੱਚ ਜੰਗਲੀ ਇਲਾਕੇ ਵਿੱਚ ਕਿਧਰੇ ਲੁਕਾ ਕੇ ਅੱਗੇ ਗਏ ਸਨ, ਜਿਨਾਂ ਦੀ ਬਰਾਮਦਗੀ ਲਈ ਪੁਲਿਸ ਪਾਰਟੀ ਉਹਨਾਂ ਨੂੰ ਉੱਥੇ ਲੈ ਕੇ ਗਈ ਸੀ, ਜਿੱਥੇ ਇਹ ਮੁਕਾਬਲਾ ਹੋਇਆ। ਉਹਨਾਂ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਪੁਲਿਸ ਨੂੰ ਇਸ ਸਬੰਧੀ ਵੱਡੇ ਸੁਰਾਗ ਲੱਗੇ ਹਨ ਅਤੇ ਜਲਦ ਹੀ ਬਾਕੀ ਦੋਸ਼ੀ ਵੀ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ । ਇਸ ਮੌਕੇ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਵੀ ਉਹਨਾਂ ਦੇ ਨਾਲ ਹਾਜ਼ਰ ਸਨ। ਐਸਐਸਪੀ ਫਾਜ਼ਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਕੇ ਵਾਰਦਾਤ ਤੋਂ ਇੱਕ ਪਿਸਟਲ ਬਰਾਮਦ ਵੀ ਬਰਾਮਦ ਹੋਇਆ ਹੈ


