ਪੋਲ ਸਟਾਫ ਦੀ ਟ੍ਰੇਨਿੰਗ, ਈਵੀਐਮ ਦੀ ਵਰਤੋਂ ਅਤੇ ਈਵੀਐਮ ਵੋਟਿੰਗ 'ਤੇ ਕੀਤੀ ਗਈ ਮੌਕ ਡ੍ਰਿਲ ਦੀ ਸਫ਼ਲ ਸਿਖਲਾਈ

ਪੋਲ ਸਟਾਫ ਦੀ ਟ੍ਰੇਨਿੰਗ, ਈਵੀਐਮ ਦੀ ਵਰਤੋਂ ਅਤੇ ਈਵੀਐਮ ਵੋਟਿੰਗ 'ਤੇ ਕੀਤੀ ਗਈ ਮੌਕ ਡ੍ਰਿਲ ਦੀ ਸਫ਼ਲ ਸਿਖਲਾਈ

ਚੰਡੀਗੜ੍ਹ, 11 ਜੂਨ:

ਪੋਲਿੰਗ ਅਧਿਕਾਰੀਆਂ ਦੀ ਸਹੀ ਅਤੇ ਪੇਸ਼ੇਵਰ ਸਿਖਲਾਈ ਚੋਣਾਂ ਦੀ ਤਿਆਰੀ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਸਿਖਲਾਈ ਦਾ ਮੁੱਖ ਉਦੇਸ਼ ਪੋਲਿੰਗ ਕਰਮਚਾਰੀਆਂ ਨੂੰ ਕਾਨੂੰਨ, ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਸਖ਼ਤੀ ਨਾਲ ਚੋਣਾਂ ਕਰਵਾਉਣ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਹੈ। ਇਸ ਉਦੇਸ਼ ਲਈ ਸਿਖਲਾਈ ਦੇ ਦੋ ਪੜਾਅ ਛੋਟੇ ਸਮੂਹਾਂ ਵਿੱਚ ਕਰਵਾਏ ਜਾਂਦੇ ਹਨ ਤਾਂ ਜੋ ਗੱਲਬਾਤ ਰਾਹੀਂ ਅਤੇ ਸ਼ੱਕ ਦੂਰ ਕਰਨ ਲਈ ਢੁਕਵਾਂ ਮੌਕਾ ਮਿਲ ਸਕੇ। ਸਿਖਲਾਈ ਪ੍ਰੋਗਰਾਮਾਂ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਈਵੀਐਮ ਦੀ ਵਰਤੋਂ ਬਾਰੇ ਉਨ੍ਹਾਂ ਦੀ ਭੂਮਿਕਾ/ਕਰਤੱਵਾਂ ਨਾਲ ਸਬੰਧਤ ਸਿਖਲਾਈ ਦਿੱਤੀ ਜਾਂਦੀ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 19 ਜੂਨ 2025 ਨੂੰ 64-ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ ਪਵਾਉਣ ਵਾਸਤੇ 194 ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤੇ ਜਾਣ ਵਾਲੇ ਪੋਲਿੰਗ ਅਤੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਦੀ ਪਹਿਲੀ ਸਿਖਲਾਈ 04 ਜੂਨ 2025 ਨੂੰ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਖੇ ਕਰਵਾਈ ਗਈ ਸੀ। ਸਿਖਲਾਈ ਪ੍ਰੋਗਰਾਮ ਦੌਰਾਨ 1552 ਪੋਲਿੰਗ ਕਰਮਚਾਰੀਆਂ ਨੂੰ ਸਵੇਰੇ 09.00 ਵਜੇ ਅਤੇ ਦੁਪਹਿਰ 02.00 ਵਜੇ ਦੋ ਸ਼ਿਫਟਾਂ ਵਿੱਚ ਸਿਖਲਾਈ ਦਿੱਤੀ ਗਈ।

ਈਵੀਐਮ ਦੀ ਵਰਤੋਂ ਬਾਰੇ ਹੱਥੀਂ ਸਿਖਲਾਈ ਦੇ ਹਿੱਸੇ ਵਜੋਂ, ਹਰੇਕ ਪ੍ਰੀਜ਼ਾਈਡਿੰਗ ਅਧਿਕਾਰੀ/ਪੋਲਿੰਗ ਅਧਿਕਾਰੀ ਵੱਲੋਂ ਵੱਖ-ਵੱਖ ਮਸ਼ੀਨਾਂ 'ਤੇ ਇੱਕ ਮੌਕ ਡ੍ਰਿਲ ਕੀਤੀ ਗਈ। ਮੌਕ ਡ੍ਰਿਲ ਵੋਟਿੰਗ ਵਿੱਚ 388 ਪ੍ਰੀਜ਼ਾਈਡਿੰਗ ਅਧਿਕਾਰੀਆਂ ਨੇ ਹਿੱਸਾ ਲਿਆ। ਮੌਕ ਡ੍ਰਿਲ ਦੌਰਾਨ, ਹਰੇਕ ਪ੍ਰੀਜ਼ਾਈਡਿੰਗ ਅਧਿਕਾਰੀ ਨੇ ਡਮੀ ਉਮੀਦਵਾਰਾਂ ਲਈ ਈਵੀਐਮ ਵਿੱਚ ਘੱਟੋ-ਘੱਟ 100 ਵੋਟਾਂ ਬੇਤਰਤੀਬ ਆਧਾਰ 'ਤੇ ਪਾਈਆਂ। ਮੌਕ ਵੋਟਿੰਗ ਪੂਰੀ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਧਿਕਾਰੀਆਂ ਨੇ ਨਿੱਜੀ ਤੌਰ 'ਤੇ ਪਾਈਆਂ ਗਈਆਂ ਵੋਟਾਂ ਦੇ ਲਿਖਤੀ ਰਿਕਾਰਡ ਦੀ ਤੁਲਨਾ ਕੰਟਰੋਲ ਯੂਨਿਟ ਦੇ ਇਲੈਕਟ੍ਰਾਨਿਕ ਨਤੀਜੇ ਨਾਲ ਕੀਤੀ ਅਤੇ ਇਸ ਤੋਂ ਬਾਅਦ ਕੰਟਰੋਲ ਯੂਨਿਟ ਤੋਂ ਇਲੈਕਟ੍ਰਾਨਿਕ ਨਤੀਜੇ ਦੀ ਤੁਲਨਾ ਸੰਬੰਧਿਤ ਵੀਵੀਪੈਟ ਸਲਿੱਪਾਂ ਦੀ ਗਿਣਤੀ ਨਾਲ ਕੀਤੀ ਗਈ। ਪਾਈਆਂ ਗਈਆਂ ਵੋਟਾਂ ਦੇ ਲਿਖਤੀ ਰਿਕਾਰਡ, ਈਵੀਐੱਮ ਦੇ ਇਲੈਕਟ੍ਰਾਨਿਕ ਨਤੀਜੇ ਅਤੇ ਵੀਵੀਪੈਟ ਸਲਿੱਪਾਂ ਦੀ ਗਿਣਤੀ ਵਿੱਚ ਕੋਈ ਅੰਤਰ ਨਹੀਂ ਪਾਇਆ ਗਿਆ।

ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਧਿਕਾਰੀਆਂ ਨੇ ਇਸ ਵਿਹਾਰਕ ਸਿਖਲਾਈ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਅਤੇ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਈਵੀਐਮ ਮਸ਼ੀਨਾਂ ਦੀ ਕਾਰਗੁਜ਼ਾਰੀ ਉੱਤੇ ਪੂਰਾ ਵਿਸ਼ਵਾਸ ਜਤਾਇਆ।

Tags:

Advertisement

Advertisement

Latest News

‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ ‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਦੇ ਪੰਜ ਸਾਬਕਾ ਵਿਦਿਆਰਥੀ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਹੋਏ ਸ਼ਾਮਲ
ਰਾਜ ਪੱਧਰੀ ‘ਵੀਰ ਬਾਲ ਦਿਵਸ-2025’ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ ਦੂਜਾ ਸਥਾਨ ਪ੍ਰਾਪਤ
ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਵਲੋਂ ਪਿੰਡ ਦਬੁਰਜੀ ਵਿਖੇ ਕੈਂਪ ਆਯੋਜਿਤ ਕੀਤਾ
ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਨਗਰ ਕੌਂਸਲ ਵਿਖੇ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਦਾ ਆਯੋਜਨ
ਸ਼੍ਰੀ ਕਲਗੀਧਰ ਕਨਿੰਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪੱਧਰ ਤੇ ਖੇਡ ਟੂਰਨਾਮੈਂਟ ਕਰਵਾਇਆ