ਈਦ-ਉਲ-ਜ਼ੂਹਾ ਦੀ ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਮੁਸਲਿਮ ਭਾਈਚਾਰੇ ਨੂੰ ਮੁਖ਼ਾਤਿਬ ਹੁੰਦਿਆਂ ਵਿਧਾਇਕ ਮਾਲੇਰਕੋਟਲਾ ਨੇ ਦਿੱਤੀ ਈਦ ਦੀ ਵਧਾਈ

ਈਦ-ਉਲ-ਜ਼ੂਹਾ  ਦੀ ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਮੁਸਲਿਮ ਭਾਈਚਾਰੇ ਨੂੰ ਮੁਖ਼ਾਤਿਬ ਹੁੰਦਿਆਂ ਵਿਧਾਇਕ ਮਾਲੇਰਕੋਟਲਾ ਨੇ ਦਿੱਤੀ ਈਦ ਦੀ ਵਧਾਈ

ਮਾਲੇਰਕੋਟਲਾ, 07 ਜੂਨ

                   

   ਮਾਲੇਰਕੋਟਲਾ ਵਿਖੇ ਅੱਜ ਈਦ-ਉਲ- ਜ਼ੂਹਾ (ਬਕਰੀਦ) ਦੀ ਨਮਾਜ਼ ਬੜੀ ਅਕੀਦਤ ਅਤੇ ਸਰਧਾ ਨਾਲ ਅਦਾ ਕੀਤੀ ਗਈ। ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਮੁਖਾਤਬ ਕਰਦਿਆਂ ਈਦ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ।

   ਵਿਧਾਇਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਈਦ-ਉਲ- ਜ਼ੂਹਾ ਸਿਰਫ਼ ਤਿਉਹਾਰ ਨਹੀਂ, ਸਗੋਂ ਇਹ ਇਮਾਨ, ਭਰੋਸੇ, ਸਮਰਪਣ, ਤਿਆਗ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਹਜ਼ਰਤ ਇਬਰਾਹੀਮ (ਅਲੇਹਿ ਸਲਾਮ) ਦੇ ਤਿਆਗ ਅਤੇ ਅਕੀਦਤ ਦੀ ਯਾਦ ਦਿਲਾਉਂਦਾ ਹੈ, ਜੋ ਸਾਡੀ ਰੂਹਾਨੀ ਮੀਰਾਸ ਦਾ ਅਹਿਮ ਹਿੱਸਾ ਹੈ।

             ਡਾ. ਜਮੀਲ ਉਰ ਰਹਿਮਾਨ ਨੇ ਇਸ ਮੌਕੇ ‘ਰੰਗਲਾ ਪੰਜਾਬ’ ਦੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯਤਨਾਂ ਨੂੰ ਸਰਾਹੁੰਦੇ ਹੋਏ ਪੰਜਾਬ ਅਤੇ ਮਾਲੇਰਕੋਟਲਾ ਵਾਸੀਆਂ ਨੂੰ ਮੁੱਖ ਮੰਤਰੀ ਵੱਲੋਂ ਵੀ ਵਧਾਈਆਂ ਦਿੱਤੀਆਂ। ਉਨ੍ਹਾਂ ਪੰਜਾਬ,ਪੰਜਾਬੀਅਤ ਦੀ ਖੁਸ਼ਹਾਲੀ,ਤਰੱਕੀ,ਸਾਂਝੀ ਸੋਚ ਅਤੇ ਆਪਸੀ ਭਾਈਚਾਰੇ ਦੇ ਮਜ਼ਬੂਤ ਬਣੇ ਰਹਿਣ ਲਈ ਦੁਆ ਕੀਤੀ। ਵਿਧਾਇਕ ਨੇ ਕਿਹਾ ਕਿ ਮਾਲੇਰਕੋਟਲਾ ਹਮੇਸ਼ਾ ਹੀ ਭਾਈਚਾਰੇ,ਪਿਆਰ ਅਤੇ ਇੱਕਜੁੱਟਤਾ ਦੀ ਧਰਤੀ ਰਹੀ ਹੈ। ਇਥੇ ਹਰ ਧਰਮ, ਜਾਤ ਅਤੇ ਭਾਸ਼ਾ ਦੇ ਲੋਕ ਪਿਆਰ ਅਤੇ ਇੱਤਫਾਕ ਨਾਲ ਰਹਿੰਦੇ ਹਨ, ਜੋ ਇਸ ਥਾਂ ਦੀ ਸਭਿਆਚਾਰਕ ਵਿਲੱਖਣਤਾ ਅਤੇ ਸੋਹਣੀ ਵਿਰਾਸਤ ਨੂੰ ਦਰਸਾਉਂਦੇ ਹਨ।

              ਮੁਫ਼ਤੀ-ਏ-ਆਜ਼ਮ ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਸਾਹਿਬ ਨੇ ਵੀ ਨਮਾਜ਼ ਦੀ ਅਗਵਾਈ ਕਰਦਿਆਂ ਆਪਣੇ ਖ਼ੁਤਬੇ ਰਾਹੀਂ ਅਮਨ-ਸੁਖ, ਭਾਈਚਾਰੇ ਅਤੇ ਰਿਆਸਤ ਦੀ ਖੁਸ਼ਹਾਲੀ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਮੇਂ ਵਿੱਚ ਰਹਿ ਰਹੇ ਹਾਂ ਜਿਥੇ ਭਾਈਚਾਰੇ, ਅਮਨ ਅਤੇ ਇਨਸਾਨੀਅਤ ਦੀ ਲੋੜ ਹੋਰ ਵੀ ਵੱਧ ਗਈ ਹੈ। ਈਦ-ਉਲ-ਜੁਹਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਇਨਸਾਨੀਅਤ ਦੀ ਭਲਾਈ ਲਈ ਤਿਆਗ ਦੇ ਰਾਹੀਂ ਹੀ ਅਸਲੀ ਖੁਸ਼ੀ ਮਿਲਦੀ ਹੈ।

                       ਇਸ ਮੌਕੇ ਇਲਾਕੇ ਦੇ ਹਜ਼ਾਰਾਂ ਲੋਕ, ਸਮਾਜ ਸੇਵਕ, ਧਾਰਮਿਕ ਆਗੂ, ਪੰਚਾਇਤੀ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਨਮਾਜ਼ ਵਿਚ ਭਾਗ ਲਿਆ। ਸਾਰੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅਸੀਂ ਧਰਮਾਂ, ਜਾਤੀਆਂ ਜਾਂ ਭਾਸ਼ਾਵਾਂ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦੀ ਇਜ਼ਤ ਕਰੀਏ ਅਤੇ ਪੰਜਾਬ ਨੂੰ ਅਮਨ, ਤਰੱਕੀ ਅਤੇ ਭਾਈਚਾਰੇ ਦੀ ਮਿਸਾਲ ਬਣਾਈਏ ।

        ਇਸ ਮੌਕੇ ਵੱਡੀ ਈਦ ਗਾਹ ਦੇ ਪ੍ਰਧਾਨ ਮੁਹੰਮਦ ਨਜ਼ੀਰ,ਜਰਨਲ ਸਕੱਤਰ ਡਾਕਟਰ ਅਬਦੁਲ ਗੁਫਾਰ, ਅਬਦੁੱਲ ਲਤੀਫ ਪੱਪੂ, ਮੂਨਿਸ ਰਹਿਮਾਨ, ਕੈਸ਼ੀਅਰ ਨਸੀਮ ਉਰ ਰਹਿਮਾਨ ਘੁਕਲਾ ,ਜ਼ਹੂਰ ਚੁਹਾਨ ,ਇਮਤਿਆਜ਼ ਬਾਬੂ ,ਅਸਲਮ ਬਾਚੀ ,ਸਾਂਬਰ ,ਰਿਜ਼ਵਾਨ ਅਹਿਮਦ,ਇਸਰਾਰ ਨੀਜਾਮੀ,ਮੁਹੰਮਦ ਅਸਰਫ਼, ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸਾਸਨਿਕ ਅਧਿਕਾਰੀ ਮੌਜੂਦ ਸਨ ।

Tags:

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ