ਪੁੱਡਾ/ਗਲਾਡਾ ਦੇ ਡਿਫਾਲਟਰ ਅਲਾਟੀਆਂ ਲਈ ਇੱਕ ਹੋਰ ਸੁਨਹਿਰੀ ਮੌਕਾ
By Azad Soch
On
ਲੁਧਿਆਣਾ, 30 ਜਨਵਰੀ (000) – ਜ਼ਿਲ੍ਹਾ ਗਲਾਡਾ ਅਫ਼ਸਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੁੱਡਾ/ਗਲਾਡਾ ਦੇ ਡਿਫਾਲਟਰ ਅਲਾਟੀਆਂ ਨੂੰ ਲਾਭ ਦੇਣ ਲਈ ਅਮਨੈਸਟੀ ਸਕੀਮ 2025 ਵਿੱਚ 31 ਮਾਰਚ, 2026 ਤੱਕ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਦਸਿੱਆ ਕਿ ਗਲਾਡਾ ਅਥਾਰਟੀ ਨਾਲ ਸਬੰਧਤ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਅਤੇ ਮਕਾਨਾ ਦੇ ਡਿਫਾਲਟਰ ਅਲਾਟੀ ਜੋ ਪਹਿਲਾਂ ਇਸ ਸਕੀਮ ਅਧੀਨ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਨ, ਲਈ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦਾ ਮੁੜ ਇੱਕ ਹੋਰ ਸੁਨਹਿਰੀ ਮੌਕਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਅਲਾਟੀ ਆਪਣੀ ਪ੍ਰਤੀ ਬੇਨਤੀ 31 ਮਾਰਚ, 2026 ਸ਼ਾਮ 5:00 ਵਜ਼ੇ ਤੱਕ ਗਲਾਡਾ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸੁਪਰਡੈਂਟ, ਜ਼ਿਲ੍ਹਾ ਦਫਤਰ, ਕਮਰਾ ਨੰਬਰ 111 ਅਤੇ 112 ਜ਼ਮੀਨੀ ਮੰਜ਼ਿਲ, ਗਲਾਡਾ, ਲੁਧਿਆਣਾ ਨਾਲ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜ਼ੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

