ਦੂਰਅੰਦੇਸ਼ੀ ਤੇ ਅਸਰਦਾਰ ਪ੍ਰਸ਼ਾਸਕ ਇੰਜ਼ ਰਵਿੰਦਰ ਸਿੰਘ ਸੈਣੀ ਪੰਜਾਬ ਸਟੇਟ ਇਲੈਕਟੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਨਿਯੁਕਤ

ਦੂਰਅੰਦੇਸ਼ੀ ਤੇ ਅਸਰਦਾਰ ਪ੍ਰਸ਼ਾਸਕ ਇੰਜ਼ ਰਵਿੰਦਰ ਸਿੰਘ ਸੈਣੀ ਪੰਜਾਬ ਸਟੇਟ ਇਲੈਕਟੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਨਿਯੁਕਤ

ਦੂਰਅੰਦੇਸ਼ੀ ਤੇ ਅਸਰਦਾਰ ਪ੍ਰਸ਼ਾਸਕ ਇੰਜ਼ ਰਵਿੰਦਰ ਸਿੰਘ ਸੈਣੀ ਪੰਜਾਬ ਸਟੇਟ ਇਲੈਕਟੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਨਿਯੁਕਤ

 

 

 

                                 ਕਲ ਹੀ ਪੰਜਾਬ ਸਰਕਾਰ ਵੱਲੋਂ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨੂੰ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦਾ ਮੈਂਬਰ 5 ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ। ਇੰਜ: ਰਵਿੰਦਰ ਸਿੰਘ ਸੈਣੀ ਦਾ ਜਨਮ 1 ਜੁਲਾਈ ,1965 ਨੂੰ ਨਵੀਂ ਦਿੱਲੀ ਵਿਖੇ ਪਿਤਾ ਸਰਦਾਰ ਅਜਮੇਰ ਸਿੰਘ ਅਤੇ ਮਾਤਾ ਸਵਰਗੀ ਸ੍ਰੀਮਤੀ ਮੋਹਨ ਕੋਰ ਦੇ ਘਰ ਹੋਇਆ। ਉਨਾਂ ਨੇ ਆਪਣੀ ਮੁੱਢਲੀ ਸਿੱਖਿਆ ਖਾਲਸਾ ਸਕੂਲ ਲਾਜਪਤ ਨਗਰ, ਨਵੀਂ ਦਿੱਲੀ ਅਤੇ ਸਰਕਾਰੀ ਮਾਡਲ ਸਕੂਲ ਵਿਵੇਕ ਵਿਹਾਰ ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ। ਉਨਾਂ ਨੇ ਬੀ.ਐਸ.ਸੀ. ਇੰਜੀਨੀਅਰਿੰਗ ਮਕੈਨੀਕਲ (ਆਨਰਜ਼) ਦੀ ਡਿਗਰੀ ਰਿਜਨਲ ਇੰਜੀਨੀਅਰਿੰਗ ਕਾਲਜ ਰੂੜਕੇਲਾ ( ਰਿਜਨਲ ਇੰਜੀਨੀਅਰਿੰਗ ਕਾਲਜ ਅਜਕਲ ਐਨਆਈਟੀ) ਤੋਂ 1986 ਵਿੱਚ ਪ੍ਰਾਪਤ ਕੀਤੀ।

                         ਉਨ੍ਹਾਂ ਨੇ ਮਈ 6, 1987 ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਬਤੌਰ ਸਹਾਇਕ ਇੰਜੀਨੀਅਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ ਇਨ ਚੀਫ਼ ਦੇ ਪੱਧਰ ਤੱਕ ਪਹੁੰਚੇ। ਉਨ੍ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 1 ਮਾਰਚ 2023 ਤੋਂ 28 ਮਾਰਚ 2025 ਤੱਕ ਬਤੌਰ ਡਾਇਰੈਕਟਰ ਕਰਮਸ਼ੀਅਲ ਅਤੇ ਡਾਇਰੈਕਟਰ ਐਚ ਆਰ ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ। ਪੰਜਾਬ ਵਿੱਚ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਅਤੇ ਖਪਤਕਾਰਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਵੱਖ ਵੱਖ ਸ਼੍ਰੇਣੀਆਂ ਵਿਚ ਜਿਨ੍ਹਾਂ ਵਿੱਚ ਟੈਕਨੀਕਲ ਅਤੇ ਨਾਨ ਟੈਕਨੀਕਲ ਅਸਾਮੀਆਂ ਤੇ ਪੜੇ ਲਿਖੇ ਤੇ ਯੋਗ ਨੋਜਵਾਨਾਂ ਨੂੰ ਯੋਗ ਪ੍ਰਣਾਲੀ ਅਧੀਨ 5704 ਨੋਕਰੀਆਂ ਦਿਤੀਆਂ ਗਈਆਂ। ਬਿਜਲੀ ਖਪਤਕਾਰਾਂ ਜਿਨ੍ਹਾਂ ਦੀ ਆਰਥਿਕ ਹਾਲਤ ਕਾਰਨ ਸਮੇਂ ਸਿਰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕਰ ਸਕਦੇ ਲਈ ਸਮੇਂ ਸਮੇਂ ਤੇ ਵੱਖ ਵੱਖ ਸਕੀਮਾਂ ਖਪਤਕਾਰ ਪੱਖੀ ਲਿਆਂਦੀਆਂ ਗਈਆਂ।ਜਿਸ ਦੇ ਨਤੀਜੇ ਵਜੋਂ ਇੰਜ ਰਵਿੰਦਰ ਸਿੰਘ ਸੈਣੀ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਅਗਲੇ 5 ਸਾਲਾਂ ਲਈ ਲੈਣ ਲਈ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਪੀਐਸਈਬੀ/ਪੀਐਸਪੀਸੀਐਲ ਵਿੱਚ ਲਗਭਗ 38 ਸਾਲਾਂ ਤੱਕ ਸੇਵਾ ਨਿਭਾਈ।

IMG-20250326-WA0052

                          ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਉਨ੍ਹਾਂ ਨੇ 36 ਸਾਲ ਸਮਰਪਿਤ ਪੰਜਾਬ ਦੇ ਬਿਜਲੀ ਖਪਤਕਾਰਾਂ ਦੀ ਸੇਵਾ ਵਿੱਚ ਅਰਪਿਤ ਕੀਤੇ। ਇਸ ਅਰਸੇ ਦੌਰਾਨ ਉਨ੍ਹਾਂ ਨੇ ਸੰਚਾਲਣ, ਵਪਾਰਕ ,ਉਤਪਾਦਨ, ਇੰਫੋਰਸਮੈਂਟ ਅਤੇ ਹੋਰ ਵਿਭਾਗਾਂ ਵਿੱਚ ਵੀ ਸੇਵਾਵਾਂ ਦਿੱਤੀਆਂ। ਸੰਚਾਲਣ ਖੇਤਰ ਵਿੱਚ ਉਹ ਰੂਪਨਗਰ ਅਤੇ ਲਾਲੜੂ ਵਿੱਚ ਬਤੌਰ ਕਾਰਜਕਾਰੀ ਇੰਜੀਨੀਅਰ, ਇੰਫੋਰਸਮੈਂਟ ਵਿਭਾਗ ਵਿੱਚ ਸੀਨੀਅਰ ਐਕਸੀਅਨ, ਮੋਹਾਲੀ ਵਿੱਚ ਟੈਕਨੀਕਲ ਆਡਿਟ, ਖੰਨਾ ਅਤੇ ਮੋਹਾਲੀ ਵਿਖੇ ਬਤੌਰ ਨਿਗਰਾਨ ਇੰਜੀਨੀਅਰ ਵੰਡ ਸਰਕਲ, ਦੱਖਣ ਜ਼ੋਨ ਵੰਡ ਦੇ ਮੁੱਖ ਇੰਜੀਨੀਅਰ, ਟੈਕਨੀਕਲ ਆਡਿਟ ਅਤੇ ਪੜਤਾਲ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਮੁੱਖ ਇੰਜੀਨੀਅਰ ਵਜੋਂ ਕੰਮ ਕਰ ਚੁੱਕੇ ਹਨ।

                     ਇੰਜ: ਰਵਿੰਦਰ ਸਿੰਘ ਸੈਣੀ ਨੇ ਆਪਣੀ 60 ਸਾਲਾਂ ਦੀ ਉਮਰ ਵਿਚੋਂ 38 ਸਾਲ ਪਾਵਰ ਸੈਕਟਰ ਵਿੱਚ ਪੰਜਾਬ ਦੇ ਇਕ ਕਰੋੜ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਸਸਤੀ,ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਦੇਂਦਿਆਂ ਵਡਮੁੱਲਾ ਯੋਗਦਾਨ ਪਾਇਆ ਹੈ।

                      ਇੰਜ: ਰਵਿੰਦਰ ਸਿੰਘ ਸੈਣੀ ਨੂੰ ਇਕ ਦੂਰਅੰਦੇਸ਼ੀ ਅਤੇ ਅਸਰਦਾਰ ਪ੍ਰਸ਼ਾਸਕ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਕਿ ਉਹ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਲਈ ਲੋੜੀਂਦੇ ਪ੍ਰਬੰਧ ਐਡਵਾਸ ਵਿਚ ਕਰਨ ਦਾ ਟਿਚਾ ਰਖਦੇ ਹਨ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਝੋਨੇ ਅਤੇ ਗਰਮੀਆਂ ਵਿੱਚ 14 ਲੱਖ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਲੋੜੀਂਦੇ ਬੁਨਿਆਦੀ ਬੁਨਿਆਦੀ ਢਾਂਚੇ ਅਤੇ ਸਾਜੋ ਸਮਾਨ ਲਈ ਸਮੇਂ ਸਿਰ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ।ਸਾਲ 2022,2023,2024 ਅਤੇ 2025 ਮਾਜੂਦਾ ਝੋਨੇ ਅਤੇ ਗਰਮੀਆਂ ਦਾ ਮੌਸਮ ਇਨ੍ਹਾਂ ਪ੍ਰਬੰਧਾਂ ਦਾ ਗਵਾਹ ਹੈ ।

                      ਲੇਖਕ ਦਾ ਇੰਜ: ਰਵਿੰਦਰ ਸਿੰਘ ਸੈਣੀ ਨਾਲ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਵਿੱਚ ਲਗਾਤਾਰ ਸੰਪਰਕ ਵਿੱਚ ਹੈ। ਲੇਖਕ ਨੇ ਉਨ੍ਹਾਂ ਦੀ ਪੰਜਾਬ ਦੇ ਬਿਜਲੀ ਖਪਤਕਾਰਾਂ ਦੇ ਬਿਜਲੀ ਸਪਲਾਈ ਦੇ ਕੰਮਾਂ ਨੂੰ ਵਿਸ਼ੇਸ਼ ਦਿਲਚਸਪੀ ਦੇਖੀ ਹੈ।

                28 ਫਰਵਰੀ 2023 ਨੂੰ ਮੇਰੇ ਉਪ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਔਲਖ ਵੱਲੋਂ ਵੀਆਰਐਸ ਲੈ ਲਈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਵਿੱਚ ਲੇਖਕ ਨੇ 7 ਸਾਲਾਂ ਤੋਂ ਵੱਧ ਸੇਵਾਵਾਂ ਨਿਭਾਈਆਂ।ਇੰਜ: ਰਵਿੰਦਰ ਸਿੰਘ ਸੈਣੀ ਨੂੰ ਬਤੌਰ ਡਾਇਰੈਕਟਰ ਕਰਮਸ਼ੀਅਲ ਲੋਕ ਸੰਪਰਕ ਵਿਭਾਗ ਬਾਰੇ ਬਰੀਫ ਕਰਨ ਤੋਂ ਬਾਅਦ 2 ਮਾਰਚ ਨੂੰ ਸਵੇਰੇ ਮੈਂ ਬੇਨਤੀ ਕੀਤੀ ਕਿ ਸਰ ਮੇਰੀ ਬਤੋਰ ਉਪ ਸਕੱਤਰ ਤਰੱਕੀ ਲਈ ਅੱਜ ਡੀਪੀਸੀ ਕਰਵਾ ਦਿਉ,ਤਾਂ ਉਨ੍ਹਾਂ ਕਿਹਾ ਮਨਮੋਹਨ ਸਿੰਘ ਤੁਸੀਂ ਅਜ ਘਰ ਉਪ ਸਕੱਤਰ ਦੇ ਆਰਡਰ ਲੈ ਕੇ ਜਾਵੋਗੇ਼, ਠੀਕ 5:00 ਵਜੇ ਮੈਂਨੂੰ ਬਤੌਰ ਉਪ ਸਕੱਤਰ ਲੋਕ ਸੰਪਰਕ ਵਿਭਾਗ ਆਰਡਰ ਪ੍ਰਾਪਤ ਹੋ ਗਏ।

                                 ਪੰਜਾਬ ਵਿੱਚ ਮੋਹਾਲੀ ਇਕ ਅਜਿਹਾ ਜ਼ਿਲਾ ਜਿਥੇ ਪਿਛਲੇ 15 ਕੁਝ ਸਾਲਾਂ ਵਿੱਚ ਬਿਨਾਂ ਕਿਸੇ ਵਿਉਂਤਬੰਦੀ ਦੇ ਵਿਕਾਸ ਹੋਇਆ ਹੈ, ਅਜੋਕੇ ਯੁੱਗ ਵਿੱਚ ਬਿਜਲੀ ਤੋਂ ਬਿਨਾਂ ਸੁਖਮਈ ਜੀਵਨ ਬਤੀਤ ਕਰਨਾ ਅਸੰਭਵ ਹੈ।ਇੰਜ: ਸੈਣੀ ਨੇ ਜ਼ਿਲਾ ਮੋਹਾਲੀ ਵਿੱਚ ਬਿਜਲੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ।

                               ਪੰਜਾਬ ਵਿੱਚ ਸਮਾਰਟ ਮੀਟਰ ਦੀ ਸ਼ੁਰੂਆਤ ਮੋਹਾਲੀ ਸ਼ਹਿਰ ਤੋਂ ਹੀ ਹੋਈ ਸੀ। ਸਮਾਰਟ ਮੀਟਰ ਸਦਕਾ ਹੁਣ ਬਿਜਲੀ ਖਪਤਕਾਰ ਆਪਣੇ ਮੋਬਾਈਲ ਫੋਨ ਤੇ ਹਰ ਦਿਨ ਆਪਣੀ ਬਿਜਲੀ ਦੀ ਖਪਤ ਦੀ ਨਿਗਰਾਨੀ, ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਅਤੇ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਵੀ ਦਰਜ਼ ਕਰਵਾ ਸਕਦੇ ਹਨ।

                       ਉਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜੀਵੀਕੇ ਪਾਵਰ ਤੋਂ ਥਰਮਲ ਪਲਾਂਟ ਦੀ ਰਣਨੀਤਕ ਖਰੀਦ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਸਦਕਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਕੰਪਨੀ ਤੋਂ ਥਰਮਲ ਪਲਾਂਟ ਖਰੀਦ ਕੇ ਨਵਾਂ ਇਤਿਹਾਸ ਸਿਰਜਿਆ।

 

ਫੋਟੋ ਕੈਪਸ਼ਨ 

ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵਿੱਚ ਬਤੌਰ ਮੈਂਬਰ ਨਿਯੁਕਤੀ ਤੇ ਇੰਜ: ਰਵਿੰਦਰ ਸਿੰਘ ਸੈਣੀ ਆਪਣੇ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ, ਤਸਵੀਰ ਵਿਚ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਦੀਪਇੰਦਰ ਕੋਰ, ਉਨ੍ਹਾਂ ਦੀ ਪੁਤਰੀ ਭਵ ਸਿਮਰਨ ਅਤੇ ਦੋਤੀ ਰਬੀਨਾ ਕੋਰ।

 

Please Highlight followings

                      ਇੰਜ: ਰਵਿੰਦਰ ਸਿੰਘ ਸੈਣੀ ਨੂੰ ਇਕ ਦੂਰਅੰਦੇਸ਼ੀ ਅਤੇ ਅਸਰਦਾਰ ਪ੍ਰਸ਼ਾਸਕ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਕਿ ਉਹ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਲਈ ਲੋੜੀਂਦੇ ਪ੍ਰਬੰਧ ਐਡਵਾਸ ਵਿਚ ਕਰਨ ਦਾ ਟਿਚਾ ਰਖਦੇ ਹਨ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਝੋਨੇ ਅਤੇ ਗਰਮੀਆਂ ਵਿੱਚ 14 ਲੱਖ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਲੋੜੀਂਦੇ ਬੁਨਿਆਦੀ ਬੁਨਿਆਦੀ ਢਾਂਚੇ ਅਤੇ ਸਾਜੋ ਸਮਾਨ ਲਈ ਸਮੇਂ ਸਿਰ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ।ਸਾਲ 2022,2023,2024 ਅਤੇ 2025 ਮਾਜੂਦਾ ਝੋਨੇ ਅਤੇ ਗਰਮੀਆਂ ਦਾ ਮੌਸਮ ਇਨ੍ਹਾਂ ਪ੍ਰਬੰਧਾਂ ਦਾ ਗਵਾਹ ਹੈ ।

                                 ਪੰਜਾਬ ਵਿੱਚ ਮੋਹਾਲੀ ਇਕ ਅਜਿਹਾ ਜ਼ਿਲਾ ਜਿਥੇ ਪਿਛਲੇ 15 ਕੁਝ ਸਾਲਾਂ ਵਿੱਚ ਬਿਨਾਂ ਕਿਸੇ ਵਿਉਂਤਬੰਦੀ ਦੇ ਵਿਕਾਸ ਹੋਇਆ ਹੈ, ਅਜੋਕੇ ਯੁੱਗ ਵਿੱਚ ਬਿਜਲੀ ਤੋਂ ਬਿਨਾਂ ਸੁਖਮਈ ਜੀਵਨ ਬਤੀਤ ਕਰਨਾ ਅਸੰਭਵ ਹੈ।ਇੰਜ: ਸੈਣੀ ਨੇ ਜ਼ਿਲਾ ਮੋਹਾਲੀ ਵਿੱਚ ਬਿਜਲੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ।

Tags: Punjab news

Advertisement

Advertisement

Latest News

‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ ‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਦੇ ਪੰਜ ਸਾਬਕਾ ਵਿਦਿਆਰਥੀ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਹੋਏ ਸ਼ਾਮਲ
ਰਾਜ ਪੱਧਰੀ ‘ਵੀਰ ਬਾਲ ਦਿਵਸ-2025’ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ ਦੂਜਾ ਸਥਾਨ ਪ੍ਰਾਪਤ
ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਵਲੋਂ ਪਿੰਡ ਦਬੁਰਜੀ ਵਿਖੇ ਕੈਂਪ ਆਯੋਜਿਤ ਕੀਤਾ
ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਨਗਰ ਕੌਂਸਲ ਵਿਖੇ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਦਾ ਆਯੋਜਨ
ਸ਼੍ਰੀ ਕਲਗੀਧਰ ਕਨਿੰਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪੱਧਰ ਤੇ ਖੇਡ ਟੂਰਨਾਮੈਂਟ ਕਰਵਾਇਆ