ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਸਪੇਸ ਵਿਗਿਆਨੀ ਬਣਾਉਣ ਵਿੱਚ ਐਸਟਰੋਲੈਬ ਹੋਵੇਗੀ ਸਹਾਈ ਸਿੱਧ-ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਸਪੇਸ ਵਿਗਿਆਨੀ ਬਣਾਉਣ ਵਿੱਚ ਐਸਟਰੋਲੈਬ ਹੋਵੇਗੀ ਸਹਾਈ ਸਿੱਧ-ਡਿਪਟੀ ਕਮਿਸ਼ਨਰ

ਮਾਨਸਾ, 14 ਨਵੰਬਰ :
ਵਿਦਿਆਰਥੀਆਂ ਵਿੱਚ ਐਸਟਰੋਨੋਮੀ ਅਤੇ ਸਪੇਸ ਤਕਨੀਕ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਇਨ੍ਹਾਂ ਪ੍ਰਤੀ ਵਿਦਿਆਰਥੀ ਅੰਦਰ ਰੂਚੀ ਪੈਦਾ ਕਰਨ ਲਈ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਕਲਪਨਾ ਚਾਵਲਾ ਐਸੋਟਰੋਲੈਬ ਸਥਾਪਿਤ ਕੀਤੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਸਕੂਲ ਵਿਖੇ ਕਲਪਨਾ ਚਾਵਲਾ ਐਸਟਰੋਲੈਬ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਰੈਡ ਕਰਾਸ ਮਾਨਸਾ ਦੇ ਉਪਰਾਲਿਆਂ ਸਦਕਾ ਇਹ ਲੈਬ ਸਥਾਪਿਤ ਕਰਨ ਵਿੱਚ ਸਫਲਤਾ ਮਿਲੀ।
ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਸਕੂਲ ਵਿੱਚ ਖੁੱਲ੍ਹਣ ਵਾਲੀ ਪੰਜਾਬ ਦੀ ਪਹਿਲੀ ਐਸਟਰੋ ਲੈਬ ਹੈ। ਇਸ ਲੈਬ ਤੋਂ ਸਿੱਖਿਆ ਪ੍ਰਾਪਤ ਕਰ ਕੇ ਭਵਿੱਖ ਵਿੱਚ ਵਿਦਿਆਰਥੀ ਚੰਗੇ ਪੱਧਰ ਦੇ ਸਪੇਸ ਵਿਗਿਆਨੀ ਬਣ ਕੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਣ ਕਰਨ ਵਿੱਚ ਕਾਮਯਾਬ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਲੈਬ ਵਿੱਚ ਹੋਰ ਸਕੂਲਾਂ ਦੇ ਬੱਚਿਆਂ ਦੇ ਵੀ ਦੌਰੇ ਕਰਵਾਏ ਜਾਣਗੇ, ਤਾਂ ਜੋ ਸਾਇੰਸ ਨਾਲ ਸਬੰਧਤ ਗੱਲਾਂ ਪ੍ਰਤੀ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਇਸ ਤਰ੍ਹਾਂ ਦੀ ਲੈਬ ਦਾ ਖੁੱਲ੍ਹਣਾ ਵਿਦਿਆਰਥੀਆਂ ਦੇ ਗਿਆਨ ਵਿੱਚ ਹੋਰ ਵੀ ਵਾਧਾ ਕਰਨ ਵਿੱਚ ਸਹਾਈ ਸਿੱਧ ਹੋਵੇਗਾ।  
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਅਜਿਹੀ ਲੈਬ ਦੇ ਖੁੁੁੱਲ੍ਹਣ ਨਾਲ ਸਰਕਾਰੀ ਸਕੂਲਾਂ ਦੀ ਦਿੱਖ ਅਤੇ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਬਾਰੇ ਜਾਣਨ ਅਤੇ ਸਿੱਖਣ ਦਾ ਬਿਹਤਰ ਮੌਕਾ ਮਿਲੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ, ਡੀ.ਐਸ.ਪੀ. ਜਸਵਿੰਦਰ ਕੌਰ ਚਾਨਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਭੁਪਿੰਦਰ ਕੌਰ, ਸਕੱਤਰ ਰੈਡ ਕਰਾਸ ਸੋਸਾਇਟੀ ਮੈਡਮ ਦੇਬਅਸਮਿਤਾ, ਕਾਰਜਕਾਰੀ ਪ੍ਰਿੰਸੀਪਲ ਮੈਡਮ ਗੁਰਸਿਮਰ ਕੌਰ, ਪੰਜਾਬੀ ਲੈਕਚਰਾਰ ਸੁਮਨਦੀਪ ਕੌਰ ਅਤੇ ਸਾਇੰਸ ਅਧਿਆਪਕ ਵਿਜੈ ਕੁਮਾਰ ਅਰੋੜਾ ਤੋਂ ਇਲਾਵਾ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

Tags:

Advertisement

Advertisement

Latest News

3,000 ਖੇਡ ਮੈਦਾਨਾਂ ਨਾਲ ਬਦਲੇਗੀ ਨੌਜਵਾਨੀ ਦੀ ਤਸਵੀਰ: 'ਆਪ' ਸਰਕਾਰ ਦਾ ਵਾਅਦਾ ਪੂਰਾ 3,000 ਖੇਡ ਮੈਦਾਨਾਂ ਨਾਲ ਬਦਲੇਗੀ ਨੌਜਵਾਨੀ ਦੀ ਤਸਵੀਰ: 'ਆਪ' ਸਰਕਾਰ ਦਾ ਵਾਅਦਾ ਪੂਰਾ
*3,000 ਖੇਡ ਮੈਦਾਨਾਂ ਨਾਲ ਬਦਲੇਗੀ ਨੌਜਵਾਨੀ ਦੀ ਤਸਵੀਰ: 'ਆਪ' ਸਰਕਾਰ ਦਾ ਵਾਅਦਾ ਪੂਰਾ**  **ਚੰਡੀਗੜ੍ਹ, 13 ਦਸੰਬਰ, 2025** ਮੁੱਖ ਮੰਤਰੀ ਭਗਵੰਤ...
Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ