ਅਕਾਲ ਅਕੈਡਮੀ ਜੰਡ ਸਾਹਿਬ ਵਿਖੇ ਐਚ.ਪੀ.ਵੀ ਵੈਕਸੀਨ ਸਬੰਧੀ ਕੀਤਾ ਜਾਗਰੂਕ
ਫਰੀਦਕੋਟ/ਸਾਦਿਕ,10 ਅਪ੍ਰੈਲ- ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ, ਫਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਫਰੀਦਕੋਟ ਡਾ. ਹੁਸਨ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਯੋਗ ਅਗਵਾਈ ਵਿੱਚ ਅਕਾਲ ਅਕੈਡਮੀ ਜੰਡ ਸਾਹਿਬ ਵਿਖੇ ਐਚ.ਪੀ.ਵੀ. ਵੈਕਸੀਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ l
ਇਸ ਮੌਕੇ ਡਾ. ਅਰਸ਼ਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਨਵੀਂ ਐਚ.ਪੀ.ਵੀ ਵੈਕਸੀਨ 14 ਸਾਲ ਦੀ ਲੜਕੀ ਨੂੰ ਇਹ ਵੈਕਸੀਨ ਲੱਗਣੀ ਹੈ, ਭਾਵ ਜਿਸ ਲੜਕੀ ਨੇ ਆਪਣਾ 14ਵਾਂ ਜਨਮਦਿਨ ਮਨਾ ਲਿਆ ਹੋਵੇ ਅਤੇ 15ਵਾਂ ਜਨਮਦਿਨ ਨਹੀਂ ਮਨਾਇਆl ਇਹ ਵੈਕਸੀਨ ਲੜਕੀ ਦੇ ਖੱਬੇ ਮੋਢੇ ਤੇ ਲਗਾਈ ਜਾਵੇਗੀl ਇਹ ਵੈਕਸੀਨ ਆਉਣ ਵਾਲੇ ਸਮੇਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਵੇਗੀl ਕਿਉਂਕਿ ਇਹ ਕੈਂਸਰ ਔਰਤਾਂ ਵਿੱਚ ਜ਼ਿਆਦਾ ਹੁੰਦਾ ਹੈl ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿੱਚ ਸਰਕਾਰ ਵੱਲੋ ਬਿਲਕੁੱਲ ਮੁਫ਼ਤ ਲਗਾਈ ਜਾ ਰਹੀ ਹੈl ਉਨ੍ਹਾਂ ਕਿਹਾ ਕਿ ਇਹ ਵੈਕਸੀਨ ਮਾਪਿਆਂ ਦੀ ਸਹਿਮਤੀ ਨਾਲ ਲਗਾਈ ਜਾਵੇਗੀ l
ਇਸ ਮੌਕੇ ਇਹਨਾਂ ਦੇ ਨਾਲ ਰਜਿੰਦਰ ਕੁਮਾਰ ਬੀ. ਈ. ਈ., ਗੁਰਮੀਤ ਸਿੰਘ ਹੈਲਥ ਸੁਪਰਵਾਇਜ਼ਰ, ਏ. ਐਨ. ਐਮ. ਅਰਚਨਾ ਰਾਣੀ ਅਤੇ ਸੀ. ਐਚ. ਓ. ਮਨਦੀਪ ਕੌਰ ਨੇ ਵੀ ਸ਼ਮੂਲੀਅਤ ਕੀਤੀ।
