ਜ਼ਿਲ੍ਹੇ ਵਿੱਚ 24 ਕਰੋੜ ਦੀ ਲਾਗਤ ਵਾਲੇ 94 ਖੇਡ ਮੈਦਾਨਾਂ ਨਾਲ ਖੇਡ ਸੱਭਿਆਚਾਰ ਨੂੰ ਮਿਲੇਗਾ ਹੁਲਾਰਾ: ਮੀਤ ਹੇਅਰ
By Azad Soch
On
ਬਰਨਾਲਾ, 29 ਮਾਰਚ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਪੰਜਾਬ ਭਰ ਵਿਚ 3100 ਮਾਡਲ ਖੇਡ ਮੈਦਾਨ ਬਣਾਏ ਜਾ ਰਹੇ ਹਨ ਤੇ ਜ਼ਿਲ੍ਹਾ ਬਰਨਾਲਾ ਵਿੱਚ 94 ਖੇਡ ਮੈਦਾਨ ਮਨਜ਼ੂਰ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਅਤੇ ਸਾਬਕਾ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 24 ਕਰੋੜ ਦੀ ਲਾਗਤ ਨਾਲ 94 ਖੇਡ ਮੈਦਾਨ ਬਣਾਏ ਜਾਣੇ ਹਨ ਜਿਨ੍ਹਾਂ ਵਿਚੋਂ 72 ਮਾਡਲ ਖੇਡ ਮੈਦਾਨਾਂ ਦਾ ਕੰਮ ਜਾਰੀ ਹੈ ਅਤੇ ਰਹਿੰਦੇ ਖੇਡ ਮੈਦਾਨਾਂ ਦਾ ਕੰਮ ਆਉਂਦੇ ਦਿਨੀਂ ਸ਼ੁਰੂ ਹੋ ਜਾਵੇਗਾ।
ਓਹਨਾਂ ਦੱਸਿਆ ਕਿ ਬਲਾਕ ਬਰਨਾਲਾ ਵਿੱਚ 1129.04 ਲੱਖ ਦੀ ਲਾਗਤ ਨਾਲ ਕੁੱਲ 48 ਮਾਡਲ ਖੇਡ ਮੈਦਾਨ ਬਣਾਏ ਜਾਣੇ ਹਨ ਜਿਨ੍ਹਾਂ ਵਿਚੋਂ ਕਰਮਗੜ੍ਹ, ਦਾਨਗੜ੍ਹ, ਮਾਨਾ ਪਿੰਡੀ, ਭੈਣੀ ਫੱਤਾ, ਨੰਗਲ, ਹਰੀਗੜ੍ਹ ਸਮੇਤ 35 ਖੇਡ ਮੈਦਾਨਾਂ ਦਾ ਕੰਮ ਚੱਲ ਰਿਹਾ ਹੈ। ਬਲਾਕ ਸ਼ਹਿਣਾ ਵਿੱਚ 762.64 ਲੱਖ ਦੀ ਲਾਗਤ ਨਾਲ 26 ਖੇਡ ਮੈਦਾਨ ਬਣਾਏ ਜਾਣੇ ਹਨ ਜਿਨ੍ਹਾਂ ਵਿਚੋਂ ਸੁਖਪੁਰਾ ਮੌੜ, ਘੁੰਨਸ, ਨੈਣੇਵਾਲ, ਛੰਨਾ ਗੁਲਾਬ ਸਿੰਘ, ਮੌੜ ਨਾਭਾ, ਸ਼ਹਿਣਾ, ਚੀਮਾ, ਉੱਗੋਕੇ ਸਮੇਤ 18 ਦਾ ਕੰਮ ਚੱਲ ਰਿਹਾ ਹੈ। ਬਲਾਕ ਮਹਿਲ ਕਲਾਂ ਵਿੱਚ 492.73 ਲੱਖ ਦੀ ਲਾਗਤ ਨਾਲ 20 ਖੇਡ ਮੈਦਾਨ ਬਣਾਏ ਜਾਣੇ ਹਨ ਜਿਨ੍ਹਾਂ ਵਿਚੋਂ ਮਹਿਲ ਕਲਾਂ ਸੋਢੇ, ਕੁਤਬਾ, ਪੰਡੋਰੀ, ਕਲਾਲ ਮਾਜਰਾ, ਬੀਹਲਾ, ਦੀਵਾਨਾ ਸਮੇਤ 19 ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਕੀਆਂ ਖੇਡ ਮੈਦਾਨਾਂ ਦਾ ਕੰਮ ਆਉਂਦੇ ਦਿਨੀਂ ਚਾਲੂ ਹੋ ਜਾਵੇਗਾ ਅਤੇ ਸਾਰੇ ਖੇਡ ਮੈਦਾਨ 30 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਪੰਚਾਇਤੀ ਰਾਜ ਨੂੰ ਦਿੱਤਾ ਗਿਆ ਹੈ। ਓਹਨਾਂ ਦੱਸਿਆ ਕਿ ਇਨ੍ਹਾਂ ਮਾਡਲ ਖੇਡ ਮੈਦਾਨਾਂ ਵਿੱਚ ਫੁੱਟਬਾਲ, ਵਾਲੀਬਾਲ ਕੋਰਟ, ਮਡ ਟਰੈਕ, ਬੱਚਿਆਂ ਦੇ ਖੇਡਣ ਲਈ ਝੂਲੇ (ਚਿਲਡਰਨ ਪਾਰਕ), ਚਾਰਦੀਵਾਰੀ, ਹਾਈ ਮਾਸਟ ਅਤੇ ਫਲੱਡ ਲਾਈਟਾਂ, ਘਾਹ, ਪਾਣੀ, ਪਾਣੀ ਲਾਉਣ ਲਈ ਹਾਈਡਰੇਂਟ, ਟਾਇਲਟ ਬਲਾਕ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਾਈਆਂ ਜਾਣਗੀਆਂ।
ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਪਿਛਲੇ ਦਿਨੀਂ ਓਹਨਾਂ ਪਿੰਡ ਕਰਮਗੜ੍ਹ ਵਿਚ ਖੇਡ ਮੈਦਾਨ ਦਾ ਦੌਰਾ ਕੀਤਾ ਜਿੱਥੇ ਵੱਡੀ ਗਿਣਤੀ ਪਿੰਡ ਦੇ ਨੌਜਵਾਨ ਅਤੇ ਬੱਚੇ ਖੇਡਣ ਆਉਂਦੇ ਹਨ ਤੇ ਪਿੰਡਾਂ ਵਿਚ ਅਜਿਹਾ ਮਾਹੌਲ ਦੱਸਦਾ ਹੈ ਕਿ ਸਾਡੀ ਜਵਾਨੀ ਖੇਡਾਂ ਵੱਲ ਪਰਤ ਰਹੀ ਹੈ ਜੋ ਕਿ ਸ਼ੁੱਭ ਸ਼ਗਨ ਹੈ। ਓਹਨਾਂ ਪਿੰਡ ਦੇ ਨੌਜਵਾਨਾਂ ਖਾਸ ਕਰਕੇ ਯੂਥ ਕਲੱਬਾਂ ਨੂੰ ਇਨ੍ਹਾਂ ਖੇਡ ਮੈਦਾਨਾਂ ਦੇ ਰੱਖ ਰਖਾਵ ਦੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਸੱਦਾ ਦਿੱਤਾ ਤਾਂ ਜੋ ਲੱਖਾਂ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਖੇਡ ਢਾਂਚੇ ਦੀ ਸੁਚੱਜੀ ਵਰਤੋਂ ਹੋ ਸਕੇ। ਓਹਨਾਂ ਕਿਹਾ ਕਿ ਮਾਨ ਸਰਕਾਰ ਦੀ ਸੋਚ ਹੈ ਕਿ ਇਨ੍ਹਾਂ ਪਿੰਡਾਂ ਵਿਚ ਨੌਜਵਾਨ ਖੇਡਾਂ ਵਿਚ ਬਾਜ਼ੀ ਮਾਰਨ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਸੂਬੇ ਦਾ ਨਾਮ ਰੌਸ਼ਨ ਕਰਨ।
Related Posts
Latest News
29 Mar 2026 19:34:59
ਚੰਡੀਗੜ੍ਹ, 29 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ 'ਗੈਂਗਸਟਰਾਂ ਤੇ ਵਾਰ' ਮੁਹਿੰਮ ਦੇ 68ਵੇਂ...

