22 ਕਿਸਮ ਦੇ ਕੁੱਤਿਆਂ ਦੀ ਨਸਲ ਤੇ ਲਗਾਈ ਪਾਬੰਦੀ

22 ਕਿਸਮ ਦੇ ਕੁੱਤਿਆਂ ਦੀ ਨਸਲ ਤੇ ਲਗਾਈ ਪਾਬੰਦੀ

ਫ਼ਰੀਦਕੋਟ 02 ਅਪ੍ਰੈਲ,2024

ਖੂੰਖਾਰ ਕਿਸਮ ਦੀ ਪ੍ਰਵਿਰਤੀ ਵਾਲੇ ਕੁੱਤਿਆਂ ਵਲੋਂ ਮਨੁੱਖਾਂ ਅਤੇ ਛੋਟੇ ਬੱਚਿਆਂ ਤੇ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਗੰਭੀਰ ਅਤੇ ਚਿੰਤਾਜਨਕ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ 22 ਕਿਸਮ ਦੇ ਅਜਿਹੇ ਕੁੱਤਿਆਂ ਦੀਆਂ ਨਸਲਾਂ ਨੂੰ ਰੱਖਣ/ਪ੍ਰਜਣਨ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ।

            ਇਸ ਸਬੰਧੀ ਪਸ਼ੂ ਪਾਲਣ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੁਆਇੰਟ ਸੈਕਟਰੀ ਮੱਛੀ ਪਾਲਣ, ਪਸ਼ੂ ਪਾਲਣ ਮੰਤਰਾਲੇ ਭਾਰਤ ਸਰਕਾਰ ਨੇ ਵੀ ਇਸ ਬਾਬਤ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

 ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਅਜਿਹੇ ਖੂੰਖਾਰ ਪਾਲਤੂ ਅਤੇ ਅਵਾਰਾ ਕੁੱਤਿਆਂ ਖਿਲਾਫ਼ ਐਨ.ਜੀ.ਓ ਤੇ ਲੋਕ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਸਬੰਧੀ ਮਾਮਲੇ ਉਠਾਏ ਗਏ ਹਨ। ਉਹਨਾਂ ਦੱਸਿਆ ਕਿ ਦਿੱਲੀ ਅਤੇ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਹਦਾਇਤਾਂ ਵਿੱਚ ਦਿੱਲੀ ਹਾਈਕੋਰਟ ਵੱਲੋਂ ਵੀ ਖੂੰਖਾਰ ਕੁੱਤਿਆਂ ਨੂੰ ਘਰਾਂ ਵਿੱਚ ਪਾਲਣ ਅਤੇ ਜਨਤਕ ਥਾਵਾਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਹੋਏ ਹਨ।

 ਅਦਾਲਤ ਵੱਲੋਂ ਜਾਰੀ ਇਹਨਾਂ ਹੁਕਮਾਂ ਵਿੱਚ ਅਜਿਹੀ ਖੂੰਖਾਰ ਨਸਲ ਦੇ ਕੁੱਤਿਆਂ ਦੀ ਖਰੀਦ ਅਤੇ ਵੇਚ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਜਿਨਾਂ ਵੱਲੋਂ ਪਹਿਲਾਂ ਹੀ ਅਜਿਹੀਆਂ ਨਸਲਾਂ ਦੇ ਕੁੱਤੇ ਪਾਲਤੂ ਜਾਨਵਰ ਵਜੋਂ ਰੱਖੇ ਗਏ ਹਨ, ਉਨਾਂ ਦੀ ਵੀ ਨਸਬੰਦੀ ਕੀਤੀ ਜਾਵੇ ਤਾਂ ਜੋ ਪ੍ਰਜਣਨ ਕਿਰਿਆ ਨਾ ਹੋ ਸਕੇ।

 ਇਹਨਾਂ ਪਾਬੰਦੀਸ਼ੁਧਾ ਨਸਲਾਂ ਵਿੱਚ (ਮੀਕਸ ਅਤੇ ਕਰੋਸ ਬਰੀਡ) ਪਿੱਟਬੁੱਲ ਟੈਰੀਅਰ, ਤੋਸਾ ਈਨੋ, ਅਮਰੀਕਨ ਸ਼ੈਫਰਡ ਸ਼ਾਇਰ ਟੈਰੀਅਰ, ਫਿਲਾਹ ਬਰਸੀਲੈਰੋਡੋਗੋ ਅਰਜਨਟੀਨੋ, ਅਮਰੀਕਨ ਬੁੱਲਡੋਗ, ਬੋਰਬੁੱਲ, ਕੰਗਲ, ਸੈਟਰਲ ਏਸ਼ੀਅਨ ਸ਼ੈਫਰਡ ਡੋਗ, (ਓਵਚਰਕਾ) ਕਾਉਕੇਸੀਅਨ ਸ਼ੈਫਰਡ ਡੋਗ (ਓਵਚਰਕਾ), ਸਾਊਥ ਰਸ਼ੀਅਨ ਸੈਫਰਡ ਡੋਗ (ਓਵਚਰਕਾ) ਟਰੋਨਜਕ ਸਰਪਲਾਨੀਨੈਕ, ਜਾਪਾਨੀ ਟੋਸਾ ਅਤੇ ਅਕੀਤਾ, ਮਸਟਿਵਸ (ਬੋਰਬੁੱਲ) ਰੋਟਵੇਲਰ, ਟੈਰੀਅਰ, ਰੋਡੀਸ਼ੀਅਨ ਰਿਜਬੈਕ, ਵੁਲਫ ਡੋਗਸ, ਅਕਬਸ ਡੋਗਸ, ਮੁਸਕਾਉ ਗਾਰਡ ਡੋਗ, ਕੇਨ ਕੋਰਸੋ, ਕਿਨਾਰੀਓ ਅਤੇ ਹਰ ਤਰ੍ਹਾਂ ਦਾ ਉਹ ਕੁੱਤਾ ਜਿਸ ਨੂੰ ਆਮ ਭਾਸ਼ਾ ਵਿੱਚ ਬੈਨ ਡੋਗ ਕਿਹਾ ਜਾਂਦਾ ਹੈ ਸ਼ਾਮਿਲ ਹਨ।

 ਉਹਨਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਅਜਿਹੀ ਬਰੀਡ ਦੇ ਕੁੱਤਿਆਂ ਦੇ ਮਾਲਕਾਂ ਨੂੰ ਕੋਈ ਵੀ ਲਾਇਸੈਂਸ ਜਾਂ ਵੇਚਣ ਅਤੇ ਬਰੀਡਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ।

 

Tags:

Advertisement

Latest News

ਧਰਮਕੋਟ ਵਾਸੀਆਂ ਨੂੰ ਰੈਲੀ ਜਰੀਏ ਮਤਦਾਨ ਵਿੱਚ ਹਿੱਸਾ ਲੈਣ ਦਾ ਦਿੱਤਾ ਸੰਦੇਸ਼ ਧਰਮਕੋਟ ਵਾਸੀਆਂ ਨੂੰ ਰੈਲੀ ਜਰੀਏ ਮਤਦਾਨ ਵਿੱਚ ਹਿੱਸਾ ਲੈਣ ਦਾ ਦਿੱਤਾ ਸੰਦੇਸ਼
ਧਰਮਕੋਟ, 15 ਅਪ੍ਰੈਲ:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਧਰਮਕੋਟ ਸ੍ਰ. ਜਸਪਾਲ...
ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ-ਐਸ.ਡੀ.ਐਮ. ਗਗਨਦੀਪ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ ਘੱਲ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਬਣ ਰਹੀਆਂ ਨਵੀਆਂ ਵੋਟਾਂ ਬਾਰੇ ਕੀਤਾ ਜਾਗਰੂਕ
ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਸਿਹਤ ਸੇਵਾਵਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ
5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਿਖੇ ਸਵੀਪ ਵਿਸਾਖੀ ਮੇਲੇ ਦਾ ਆਯੋਜਨ
ਸੀ ਵਿਜਲ ਤੇ ਆਈਆਂ ਸ਼ਿਕਾਇਤਾਂ ਦਾ ਔਸਤ 25 ਮਿੰਟ ਵਿੱਚ ਕੀਤਾ ਨਿਪਟਾਰਾ