ਚੋਰਾਂ ਦੇ ਗਿਰੋਹ ਕੋਲੋਂ ਇੰਨਵਰਟਰ ਸਮੇਤ ਬੈਟਰੇ, ਪੁਰਾਣੀ ਫਰਿਜ, ਛੱਤ ਵਾਲੇ ਪੱਖੇ, ਕਾਰ ਦੇ ਰਿੰਮ ਬਰਾਮਦ

ਚੋਰਾਂ ਦੇ ਗਿਰੋਹ ਕੋਲੋਂ ਇੰਨਵਰਟਰ ਸਮੇਤ ਬੈਟਰੇ, ਪੁਰਾਣੀ ਫਰਿਜ, ਛੱਤ ਵਾਲੇ ਪੱਖੇ, ਕਾਰ ਦੇ ਰਿੰਮ ਬਰਾਮਦ

ਬਠਿੰਡਾ, 10 ਜੂਨ : ਸ਼੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਦੀਪਕ ਪਾਰੀਕ ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਮਨਜੀਤ ਸਿੰਘ ਉਪ-ਕਪਤਾਨ ਪੁਲਿਸ ਬਠਿੰਡਾ (ਦਿਹਾਤੀ) ਦੀ ਅਗਵਾਈ ਵਿੱਚ ਚੋਰਾਂ ਦੇ ਗਿਰੋਹ ਕੋਲੋਂ 02 ਇੰਨਵਰਟਰ ਬੈਟਰੇ, 01 ਇੰਨਵਰਟਰ, 01 ਪੁਰਾਣੀ ਫਰਿਜ, 02 ਛੱਤ ਵਾਲੇ ਪੱਖੇ, 02 ਕਾਰ ਦੇ ਰਿੰਮ ਬਰਾਮਦ ਕੀਤੇ ਹਨ।

          ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਬਠਿੰਡਾ ਨੇ ਗੁਰਦੁਆਰਾ ਸਾਹਿਬ ਜੰਡਾਲੀ ਸਰ ਕੋਟਸ਼ਮੀਰ ਵਿਖੇ ਚੋਰੀ ਹੋਏ ਬੈਟਰੇ ਅਤੇ ਇੰਨਵਰਟਰ ਸਬੰਧੀ ਮੁਕੱਦਮਾ ਨੰਬਰ 62 ਮਿਤੀ 08-06-2024 ਅ/ਧ 380,149 ਆਈ.ਪੀ.ਸੀ. ਥਾਣਾ ਸਦਰ ਬਠਿੰਡਾ ਬਰਖਿਲਾਫ ਸ਼ਾਂਤੀਸਰਬਤੀਊਸ਼ਾ ਆਦਿ 9 ਔਰਤਾਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੌਰਾਨੇ ਤਫਤੀਸ਼ ਸੂਹ ਮਿਲੀ ਕਿ ਔਰਤਾਂ ਦਾ ਇੱਕ ਗਿਰੋਹ ਜੋ ਕਿ ਖੇਤਾ ਸਿੰਘ ਬਸਤੀ ਕੱਚੀ ਕਲੋਨੀ ਆਦਿ ਏਰੀਆ ਬਠਿੰਡਾ ਤੋਂ ਆ ਕੇ ਦਿਨ ਸਮੇਂ ਕੋਟਸ਼ਮੀਰ ਅਤੇ ਆਸ ਪਾਸ ਦੇ ਏਰੀਆ ਵਿੱਚ ਚੋਰੀਆਂ ਕਰਦਾ ਹੈ ਅਤੇ ਚੋਰੀ ਕੀਤਾ ਹੋਇਆ ਸਮਾਨ ਸੁੰਨ-ਸਾਨ ਅਤੇ ਬੇ-ਅਬਾਦ ਥਾਂਵਾਂ ਪਰ ਲੁਕਾ-ਛੁਪਾ ਕੇ ਰੱਖ ਦਿੰਦਾ ਹੈ।

ਇਹ ਗਿਰੋਹ ਰਾਤ ਸਮੇਂ ਵਹੀਕਲਾਂ ਪਰ ਆਪਣੇ ਮਰਦ ਸਾਥੀਆਂ ਨਾਲ਼ ਆ ਕੇ ਉਹ ਛੁਪਾ ਕੇ ਰੱਖਿਆ ਹੋਇਆ ਸਮਾਨ ਚੁੱਕ ਕੇ ਲੈ ਜਾਂਦਾ ਹੈ ਅਤੇ ਅੱਗੇ ਵੇਚ ਕੇ ਖੁਰਦ ਬੁਰਦ ਕਰ ਦਿੰਦਾ ਹੈ। ਜਿਸ ਤੇ ਇਸ ਭਰੋਸੇ ਯੋਗ ਸੂਚਨਾ ਦੇ ਅਧਾਰ ਤੇ ਬੀਤੀ ਰਾਤ ਮਿਤੀ 09-06-2024 ਨੂੰ ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਬਠਿੰਡਾ ਨੇ ਸਮੇਤ ਪੁਲਿਸ ਪਾਰਟੀ ਤਲਵੰਡੀ ਰੋਡ ਹੈਡਾਂ ਪਰ ਨਾਕਾ ਬੰਦੀ ਕਰਕੇ ਇੱਕ ਆਟੋ ਰਿਕਸ਼ਾ ਵਿੱਚ ਸਵਾਰ ਰੌਸ਼ਨੀ ਪਤਨੀ ਕਰਨੈਲ ਵਾਸੀ ਕੱਚੀ ਕਲੋਨੀ ਗਲੀ ਨੰ: 1 ਬਠਿੰਡਾ,ਸ਼ਰਬਤੀ ਪਤਨੀ ਓਮੀ ਵਾਸੀ ਗਲੀ ਨੰ:01 ਖੇਤਾ ਸਿੰਘ ਬਸਤੀ ਬਠਿੰਡਾ, ਹੇਮਾ ਪਤਨੀ ਬੰਟੀ ਵਾਸੀ ਕੱਚੀ ਕਲੋਨੀ ਗਲੀ ਨੰ: 01 ਬਠਿੰਡਾ,ਊੁਸ਼ਾ ਪਤਨੀ ਸ਼ੇਰੂ ਵਾਸੀ ਕੱਚੀ ਕਲੋਨੀ ਗੁਰੂ ਨਾਨਕ ਬਸਤੀ ਗਲੀ ਨੰ: 01 ਬਠਿੰਡਾਗੀਤਾ ਪਤਨੀ ਰੌਕੀ ਵਾਸੀ ਕੱਚੀ ਕਲੋਨੀ ਗੁਰੂ ਨਾਨਕ ਬਸਤੀ ਗਲੀ ਨੰ: 01 ਬਠਿੰਡਾ, ਸ਼ਾਂਤੀ ਪਤਨੀ ਮੁਲਖਾ ਵਾਸੀ ਗਲੀ ਨੰ: 02 ਖੇਤਾ ਸਿੰਘ ਬਸਤੀ ਬਠਿੰਡਾਸਪਨੀ ਪਤਨੀ ਮਨੋਜ ਵਾਸੀ ਖੇਤਾ ਸਿੰਘ ਬਸਤੀ ਗਲੀ ਨੰ: 02 ਬਠਿੰਡਾ,ਕੁਮਾਰੀ ਪਤਨੀ ਰਾਜਾ ਵਾਸੀ ਕੱਚੀ ਕਲੋਨੀ ਗਲੀ ਨੰ: 01 ਬਠਿੰਡਾ, ਸ਼ਮੀ ਪਤਨੀ ਗਰੀਬ ਵਾਸੀ ਗਲੀ ਨੰ: 02 ਖੇਤਾ ਸਿੰਘ ਬਸਤੀ ਬਠਿੰਡਾ ਨੂੰ ਸਮੇਤ ਆਟੋ ਰਿਕਸਾ ਚਾਲਕ ਰਾਹੁਲ ਪੁੱਤਰ ਬਿੰਟੂ ਵਾਸੀ ਗਲੀ ਨੰਬਰ 03 ਗੁਰੂ ਨਾਨਕ ਨਗਰ ਬਠਿੰਡਾ ਨੂੰ ਆਟੋ ਰਿਕਸ਼ਾ ਸਮੇਤ ਕਾਬੂ ਕਰਕੇ ਬਾਅਦ ਪੁੱਛ-ਗਿੱਛ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਦੌਰਾਨੇ ਤਫਤੀਸ਼ ਇੰਕਸ਼ਾਫ ਕਰਕੇ ਲੁਕਾ ਛੁਪਾ ਕੇ ਰੱਖਿਆ ਹੋਇਆ ਚੋਰੀ ਕੀਤਾ ਹੋਇਆ ਸਮਾਨ 02 ਇੰਨਵਰਟਰ ਬੈਟਰੇ,01 ਇੰਨਵਰਟਰ, 01 ਪੁਰਾਣੀ ਫਰਿਜ, 02 ਛੱਤ ਵਾਲੇ ਪੱਖੇ, 02 ਕਾਰ ਦੇ ਰਿੰਮ ਬਰਾਮਦ ਕਰਵਾਏ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਤਫਤੀਸ਼ ਜਾਰੀ ਹੈ ਇਨ੍ਹਾਂ ਪਾਸੋਂ ਹੋਰ ਵੀ ਚੋਰੀ ਕੀਤੇ ਹੋਏ ਸਮਾਨ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

Tags:

Advertisement

Latest News

ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ-ਵਿਧਾਇਕ ਸ਼੍ਰੀ ਰਜਨੀਸ਼ ਦਯੀਆ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ-ਵਿਧਾਇਕ ਸ਼੍ਰੀ ਰਜਨੀਸ਼ ਦਯੀਆ
ਵਿਧਾਇਕ ਐਡਵੋਕੇਟ ਸ਼੍ਰੀ ਰਜਨੀਸ਼ ਦਯੀਆ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ’ਚ ਕੀਤੇ ਉਦਘਾਟਨ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ...
6000mAh ਬੈਟਰੀ ਅਤੇ 6GB RAM ਵਾਲਾ Realme C75 ਜਲਦੀ ਹੀ ਭਾਰਤ ਵਿੱਚ ਲਾਂਚ ਹੋਵੇਗਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਕੈਨੇਡਾ ਦੀ ਸੰਘੀ ਚੋਣ ਜਿੱਤ ਲਈ
1300 ਏਕੜ ਦੇ ਰਕਬੇ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਆਵੇਗਾ ਤਕਰੀਬਨ 2 ਕਰੋੜ ਰੁਪਏ ਦਾ ਖਰਚ
ਰੋਹਤਕ PGI ਵਿੱਚ 600 ਬਿਸਤਰਿਆਂ ਵਾਲਾ ਪ੍ਰਾਈਵੇਟ ਵਾਰਡ ਬਣਾਇਆ ਜਾਵੇਗਾ
'ਕੈਰੀ ਆਨ ਜੱਟਾ' ਦੀ ਟੀਮ ਧਮਾਕੇਦਾਰ ਵਾਪਸੀ ਲਈ ਤਿਆਰ
ਸਿਹਤ ਲਈ ਵਰਦਾਨ,ਆੜੂਆਂ ਦਾ ਸੇਵਨ