ਪੰਜਾਬ 'ਚ ਅੱਜ ਮੁੜ ਹੋਵੇਗਾ ਬਲੈਕ ਆਊਟ
Amritsar Sahib, 31,MAY,2025,(Azad Soch News):- ਅੱਜ ਪੂਰੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬਲੈਕ ਆਊਟ (Black Out) ਹੋਣ ਜਾ ਰਿਹਾ ਹੈ,ਪ੍ਰਸ਼ਾਸਨ ਵੱਲੋਂ 'ਆਪ੍ਰੇਸ਼ਨ ਸ਼ੀਲਡ' (Operation Shield) ਦੇ ਤਹਿਤ ਮੌਕ ਡਰਿੱਲ (Mock Drill) ਅਤੇ ਬਲੈਕ ਆਊਟ ਦੀ ਪ੍ਰਕਿਰਿਆ ਕਰਵਾਈ ਜਾਣੀ ਹੈ। ਇਹ ਜਾਣਕਾਰੀ ਸਪੈਸ਼ਲ ਡੀਜੀਪੀ ਸੰਜੀਵ ਕਾਲੜਾ (Special DGP Sanjeev Kalra) ਨੇ ਸਾਂਝੀ ਕਰਦਿਆਂ ਪੂਰੇ ਪੰਜਾਬ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ 31 ਮਈ ਨੂੰ "ਆਪ੍ਰੇਸ਼ਨ ਸ਼ੀਲਡ" (Operation Shield) ਤਹਿਤ ਇੱਕ ਮੌਕ ਡ੍ਰਿਲ (Mock Drill) ਦੇ ਆਦੇਸ਼ ਜਾਰੀ ਕੀਤੇ ਹਨ, ਜਿਸ ਦਾ ਉਦੇਸ਼ ਸੰਭਾਵੀ ਖਤਰਿਆਂ ਦੀ ਸਥਿਤੀ ਵਿੱਚ ਸਥਾਨਕ ਅਧਿਕਾਰੀਆਂ ਅਤੇ ਨਾਗਰਿਕਾਂ ਦੀ ਤਿਆਰੀ ਅਤੇ ਪ੍ਰਤੀਕਿਰਿਆ ਦਾ ਮੁਲਾਂਕਣ ਕਰਨਾ ਹੈ।ਲੋਕ ਇਸ ਦੌਰਾਨ ਘਰਾਂ ਦੀਆਂ ਸਾਰੀਆਂ ਬੱਤੀਆਂ ਬੰਦ ਰੱਖਣ, ਛੱਤਾਂ 'ਤੇ ਜਾਂ ਬਾਹਰ ਗਲੀਆਂ 'ਚ ਨਾ ਜਾਣ ਅਤੇ ਸੜਕਾਂ 'ਤੇ ਗੱਡੀਆਂ ਨੂੰ ਇੱਕ ਪਾਸੇ ਖੜ੍ਹਾ ਕਰਕੇ ਹੈਡਲਾਈਟਾਂ ਬੰਦ ਰੱਖਣ। ਇਹ ਕਾਰਵਾਈ ਸ਼ਹਿਰ ਦੀ ਸੁਰੱਖਿਆ ਤਿਆਰੀਆਂ ਨੂੰ ਜਾਂਚਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਾਏ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਦੇ ਸਹਾਇਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਦੱਸਿਆ ਕਿ ਅੱਜ ਸ਼ਾਮ 31 ਮਈ ਨੂੰ ਸ਼ਾਮ 6 ਵਜੇ ਤੋਂ 7 ਵਜੇ ਤੱਕ ਰਣਜੀਤ ਐਵਨਿਯੂ (Ranjit Avenue) ਦੇ ਦੁਸ਼ਹਿਰਾ ਗਰਾਊਂਡ (Dussehra Ground) 'ਚ ਮੌਕ ਡਰਿੱਲ ਕੀਤੀ ਜਾਵੇਗੀ, ਜਿਸ 'ਚ ਸੁਰੱਖਿਆ ਏਜੰਸੀਆਂ ਅਤੇ ਐਮਰਜੈਂਸੀ ਸੇਵਾਵਾਂ ਦੀ ਤਿਆਰੀ ਨੂੰ ਪਰਖਿਆ ਜਾਵੇਗਾ।


