ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵੱਲੋਂ ਬੁਢਲਾਡਾ

ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵੱਲੋਂ ਬੁਢਲਾਡਾ

ਮਾਨਸਾ, 11 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰ. ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਕਾਸ਼ ਬਾਂਸਲ ਆਈ.ਏ.ਐਸ. ਵੱਲੋਂ ਬੁਢਲਾਡਾ ਹਲਕੇ ਦੇ ਵੱਖ-ਵੱਖ ਪਿੰਡਾਂ ਬੱਛੋਆਣਾ, ਬੀਰੋਕੇ ਕਲਾਂ, ਬੀਰੋਕੇ ਖੁਰਦ, ਦਿਆਲਪੁਰਾ, ਸੈਦੇਵਾਲਾ, ਸਿਰਸੀਵਾਲਾ, ਗੋਬਿੰਦਪੁਰਾ, ਕੋਟ ਲੱਲੂ, ਫਫੜੇ ਭਾਈਕੇ, ਬੋੜਾਵਾਲ ਅਤੇ ਧਨਪੁਰਾ ਆਦਿ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਪੀ. ਸ਼੍ਰੀ ਗੁਰਸ਼ਰਨ ਸਿੰਘ ਵੀ ਮੋਜੂਦ ਸਨ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪੈਲੀ ਵਿੱਚ ਵਾਹ ਕੇ ਕਣਕ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਇਨ-ਸੀਟੂ ਵਿਧੀ ਰਾਹੀਂ ਕਣਕ ਬੀਜਣ ਅਤੇ ਐਕਸ-ਸੀਟੂ ਵਿਧੀ ਰਾਹੀਂ ਪਰਾਲੀ ਦਾ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਹੀ ਮਨੁੱਖੀ ਅਤੇ ਜੀਵ-ਜੰਤੂਆਂ ਦੇ ਜੀਵਨ ਦਾ ਅਧਾਰ ਹੈ ਇਸ ਲਈ ਕਿਸਾਨ ਵੀਰ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਨੇੜਲੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਐੱਸ.ਡੀ.ਐੱਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।

Tags:

Advertisement

Advertisement

Latest News

Delhi News:  ਦਿੱਲੀ ਸਰਕਾਰ ਨੇ ਭਾਰਤ ਦਾ ਪਹਿਲਾ ਸ਼ਹਿਰ-ਕੇਂਦ੍ਰਿਤ AI ਇੰਜਣ - ਦਿੱਲੀ AI ਗ੍ਰਿੰਡ ਲਾਂਚ ਕੀਤਾ ਹੈ Delhi News: ਦਿੱਲੀ ਸਰਕਾਰ ਨੇ ਭਾਰਤ ਦਾ ਪਹਿਲਾ ਸ਼ਹਿਰ-ਕੇਂਦ੍ਰਿਤ AI ਇੰਜਣ - ਦਿੱਲੀ AI ਗ੍ਰਿੰਡ ਲਾਂਚ ਕੀਤਾ ਹੈ
New Delhi,07,DEC,2025,(Azad Soch News):-  ਰਾਜਧਾਨੀ ਦਿੱਲੀ ਵਿੱਚ ਸਿੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦਾ ਪਹਿਲਾ ਸ਼ਹਿਰ-ਕੇਂਦ੍ਰਿਤ ਏਆਈ ਇੰਜਣ ਦਿੱਲੀ...
ਆਸਟ੍ਰੇਲੀਆ ਨੇ ਐਸ਼ਜ਼ ਸੀਰੀਜ਼ ਦੇ ਦੂਜੇ ਪਿੰਕ ਬਾਲ ਟੈਸਟ ਵਿੱਚ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ 2-0 ਦੀ ਬੜ੍ਹਤ ਬਣਾ ਲਈ ਹੈ
Chandigarh News: ਚੰਡੀਗੜ੍ਹ ਹਵਾਈ ਅੱਡੇ ਨੇ ਯਾਤਰੀਆਂ ਨੂੰ ਉਡਾਣ ਰੱਦ ਹੋਣ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਣ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ
ਹਰਿਆਣਾ ਸਰਕਾਰ ਨੇ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਲਈ UPSC ਨੂੰ ਪੰਜ ਅਧਿਕਾਰੀਆਂ ਦਾ ਪੈਨਲ ਸੌਂਪ ਦਿੱਤਾ ਹੈ
ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀ ਯੂਨੀਵਰਸਿਟੀ ਨੂੰ ਮਿਲੇ 30 ਕਰੋੜ ਰੁਪਏ, ਸਿੱਖਿਆ ਵਿੱਚ ਨਹੀਂ ਆਵੇਗੀ ਕੋਈ ਰੁਕਾਵਟ - ਮੁੱਖ ਮੰਤਰੀ ਮਾਨ
ਮਨਦੀਪ ਸਿੰਘ ਮੱਲ੍ਹੀ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ
ਸੁਖਬੀਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਲੰਡਨ, ਕੈਨੇਡਾ ਅਤੇ ਦੁਬਈ ਦੇ ਦੌਰੇ ਲਈ , ਜਦੋਂ ਕਿ ਮੁੱਖ ਮੰਤਰੀ ਮਾਨ ਲਿਆ ਰਹੇ ਹਨ ਜਪਾਨ ਤੋਂ ਨੌਕਰੀਆਂ