ਦਾਨਿਸ਼ ਸ਼ਾਹ ਦੇ ਦੇਹਾਂਤ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ

ਦਾਨਿਸ਼ ਸ਼ਾਹ ਦੇ ਦੇਹਾਂਤ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ

ਸ਼੍ਰੀ ਅਨੰਦਪੁਰ ਸਾਹਿਬ 05 ਜੁਲਾਈ: ਉਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸ਼ਾਹ ਨਾਲ ਸੰਬੰਧਤ ਮੋਹਿਤਮਿਮ ਬਾਬਾ ਦਿਲਬਾਗ ਸ਼ਾਹ ਦੇ ਨੌਜਵਾਨ ਸਪੁੱਤਰ ਦਾਨਿਸ਼ ਸ਼ਾਹ ਦੇ ਅਚਾਨਕ ਦੇਹਾਂਤ ਨਾਲ ਪੂਰੇ ਇਲਾਕੇ ਵਿੱਚ ਗਹਿਰਾ ਦੁੱਖ ਛਾ ਗਿਆ ਹੈ। ਦਾਨਿਸ਼ ਸ਼ਾਹ ਦੇ ਸਵਰਗਵਾਸ ਦੀ ਖ਼ਬਰ ਮਿਲਦਿਆਂ ਹੀ ਧਾਰਮਿਕ ਅਤੇ ਸਮਾਜਿਕ ਵਰਗਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਜਵਾਨ ਉਮਰ ਵਿੱਚ ਹੋਈ ਇਸ ਅਣਹੋਣੀ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸੰਗਤ ਵਿੱਚ ਵੀ ਗਮਗੀਨ ਮਾਹੌਲ ਬਣ ਗਿਆ ਹੈ।
    ਇਸ ਦੁਖਦਾਈ ਘੜੀ ਵਿੱਚ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਪਿੰਡ ਮਾਂਗੇਵਾਲ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰਕ ਮੈਂਬਰਾਂ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਦੇਵੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੌਤ ਸਿਰਫ ਪਰਿਵਾਰ ਹੀ ਨਹੀਂ, ਸਗੋਂ ਸਮਾਜ ਲਈ ਵੀ ਵੱਡਾ ਨੁਕਸਾਨ ਹੁੰਦੀ ਹੈ।
    ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਪ੍ਰਵੇਜ ਸ਼ਾਹ, ਬਿੱਟੂ ਸ਼ਾਹ, ਅਮਰਾਨ ਸ਼ਾਹ, ਅਸ਼ਰਫ਼ ਸ਼ਾਹ ਅਤੇ ਮਾਸਟਰ ਕਾਲੀਆਂ, ਪੰਡਿਤ ਰਾਧੇ ਸ਼ਾਮ ਅਤੇ ਇਕਵਾਲ ਸਿੰਘ ਨੇ ਵੀ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ। ਸਥਾਨਕ ਲੋਕਾਂ ਅਤੇ ਸੰਗਤ ਵੱਲੋਂ ਵੀ ਲਗਾਤਾਰ ਪਰਿਵਾਰ ਨੂੰ ਧੀਰਜ ਦੇਣ ਲਈ ਪਹੁੰਚ ਕੀਤਾ ਜਾ ਰਿਹਾ ਹੈ।
    ਪਿੰਡ ਮਾਂਗੇਵਾਲ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਦਾਨਿਸ਼ ਸ਼ਾਹ ਦੀ ਯਾਦ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਾਣ-ਪਛਾਣ ਵਾਲੇ ਅਤੇ ਸੰਗਤ ਦੇ ਲੋਕ ਪਰਿਵਾਰ ਕੋਲ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਦਾਨਿਸ਼ ਸ਼ਾਹ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਅਤੇ ਉਹ ਆਪਣੇ ਨਿਮਰ ਸੁਭਾਅ, ਸੇਵਾ ਭਾਵਨਾ ਅਤੇ ਮਿਲਣਸਾਰਤਾ ਕਰਕੇ ਹਮੇਸ਼ਾਂ ਯਾਦ ਰਹਿਣਗੇ। 

Advertisement

Latest News

ਅੰਮ੍ਰਿਤਸਰ ਵਿੱਚ ਅੱਜ ਆਟੋ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ ਅੰਮ੍ਰਿਤਸਰ ਵਿੱਚ ਅੱਜ ਆਟੋ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ
ਅੰਮ੍ਰਿਤਸਰ,12 ਜੁਲਾਈ, 2026, (ਆਜ਼ਾਦ ਸੋਚ ਨਿਊਜ਼):-  ਅੰਮ੍ਰਿਤਸਰ ਵਿੱਚ ਅੱਜ ਆਟੋ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ, ਜਿਸ...
ਮੈਂਗੋ ਆਈਸ ਕਰੀਮ ਦੀ ਰਿਸਪੀ
IFA ਵਿਸ਼ਵ ਕੱਪ 2026: ਮੈਸੀ ਦੀ ਅਰਜਨਟੀਨਾ ਸੈਮੀਫਾਈਨਲ ਵਿੱਚ ਪਹੁੰਚੀ, ਵਾਧੂ ਸਮੇਂ ਵਿੱਚ ਸਵਿਟਜ਼ਰਲੈਂਡ ਨੂੰ ਹਰਾਇਆ
ਕੇਜਰੀਵਾਲ ਨੇ ਪੈਟਰੋਲ ਪੰਪ-ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ ਈ-20 'ਤੇ ਚਿੱਟੇ ਝੂਠ ਨੂੰ ਕੀਤਾ ਬੇਨਕਾਬ
ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕ
ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਮੂਨਕ ਵਿਖੇ 02 ਮੁਕੱਦਮੇ ਦਰਜ; 03 ਮੁਲਜ਼ਮ ਗ੍ਰਿਫਤਾਰ
ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਜ਼ਿਲ੍ਹਾ ਵਾਸੀਆਂ ਦਾ ਭਰਵਾਂ ਹੁੰਗਾਰਾ