ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਹਲਕਾ ਪੱਟੀ ਵਿਖੇ ਨਹਿਰੀ ਨਵੀਨੀਕਰਨ ਪ੍ਰੋਜੈਕਟ ਦਾ ਲਿਆ ਜਾਇਜ਼ਾ

ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਹਲਕਾ ਪੱਟੀ ਵਿਖੇ ਨਹਿਰੀ ਨਵੀਨੀਕਰਨ ਪ੍ਰੋਜੈਕਟ ਦਾ ਲਿਆ ਜਾਇਜ਼ਾ

ਤਰਨ ਤਾਰਨ/ਪੱਟੀ, 20 ਅਪ੍ਰੈਲ :
          ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਅੱਜ ਹਲਕਾ ਪੱਟੀ ਵਿਖੇ ਨਹਿਰੀ ਨਵੀਨੀਕਰਨ ਦੇ ਚੱਲ ਰਹੇ ਪ੍ਰੋਜੈਕਟ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਰਸੂਲਪੁਰ ਡਿਸਟ੍ਰੀਬਿਊਟਰੀ ਦੇ ਆਰ.ਡੀ. 0 ਤੋਂ 97884 (ਲੱਗਭਗ 30 ਕਿਲੋਮੀਟਰ) ਤੱਕ ਲਾਈਨਿੰਗ ਦਾ 15 ਕਰੋੜ ਦੀ ਲਾਗਤ ਨਾਲ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜੋ ਕਿ ਹਲਕਾ ਪੱਟੀ ਅਤੇ ਹਲਕਾ ਖੇਮਕਰਨ ਦੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਾਣੀ ਦੀ ਬੱਚਤ ਕਰਨਾ, ਰਿਸਾਅ ਨੂੰ ਘਟਾਉਣਾ ਅਤੇ ਸਿੰਚਾਈ ਪ੍ਰਣਾਲੀ ਨੂੰ ਹੋਰ ਕੁਸ਼ਲ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਲਾਈਨਿੰਗ ਕਾਰਜ ਨਾਲ ਲੱਗਭਗ 45,000 ਏਕੜ ਖੇਤੀਬਾੜੀ ਜ਼ਮੀਨ ਨੂੰ ਸਿੱਧਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੇਂ ਸਿਰ ਅਤੇ ਬਰਾਬਰ ਵੰਡ ਨਾਲ ਕਿਸਾਨਾਂ ਦੀ ਉਤਪਾਦਕਤਾ ਵਿਚ ਵਾਧਾ ਹੋਵੇਗਾ ਅਤੇ ਫ਼ਸਲਾਂ ਦੀ ਗੁਣਵੱਤਾ ਵੀ ਸੁਧਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ ਰਸੂਲਪੁਰ ਡਿਸਟ੍ਰੀਬਿਊਟਰੀ ਨਾਲ ਜੁੜੇ ਕਈ ਪਿੰਡਾਂ ਨੂੰ ਲਾਭ ਮਿਲੇਗਾ, ਜਿਨ੍ਹਾਂ ਵਿਚ ਪੱਟੀ ਹਲਕੇ ਦੇ ਲੌਹੁਕਾ, ਕੈਰੋਂ ,ਬਾਹਮਣੀ ਵਾਲਾ,ਪੱਟੀ ਸ਼ਹਿਰ ਦਾ ਰਕਬਾ, ਠੱਕਰਪੁਰਾ, ਚੂਸਲੇਵੜ੍ਹ, ਧਾਰੀਵਾਲ, ਭੱਗੂਪੁਰ, ਚੀਮਾ ਕਲਾਂ, ਸੈਦੋ, ਬਰਵਾਲਾ, ਜੌੜ ਸਿੰਘ ਵਾਲਾ, ਦੁੱਬਲੀ, ਕਾਲੇਕੇ ਅਤੇ ਹਲਕਾ ਵਲਟੋਹਾ ਦੇ ਬਹੁਤ ਸਾਰੇ ਪਿੰਡ ਸ਼ਾਮਿਲ ਹਨ, ਜਿੱਥੋਂ ਦੇ ਕਿਸਾਨਾਂ ਨੂੰ ਪਾਣੀ ਦੀ ਉਪਲਬੱਧਤਾ ਵਿਚ ਸੁਧਾਰ ਦੇ ਨਾਲ- ਨਾਲ ਖੇਤੀ ਦੀ ਲਾਗਤ ਘਟਣ ਅਤੇ ਆਮਦਨ ਵਿਚ ਵਾਧਾ ਹੋਣ ਦੀ ਉਮੀਦ ਹੈ। ਇਸ ਮੌਕੇ ਐਕਸੀਅਨ ਦਿਲਪ੍ਰੀਤ ਸਿੰਘ, ਐਸ.ਡੀ.ਓ ਮੁਕੇਸ਼ ਅਤੇ ਹੋਰ ਹਾਜ਼ਰ ਸਨ। 

Advertisement

Latest News

IPL 2026: ਮੁੰਬਈ ਦੀ ਸ਼ਾਨਦਾਰ ਜਿੱਤ ਨਾਲ ਅੰਕ ਸੂਚੀ ਵਿੱਚ ਵੱਡਾ ਬਦਲਾਅ,,,,,, IPL 2026: ਮੁੰਬਈ ਦੀ ਸ਼ਾਨਦਾਰ ਜਿੱਤ ਨਾਲ ਅੰਕ ਸੂਚੀ ਵਿੱਚ ਵੱਡਾ ਬਦਲਾਅ,,,,,,
New Mumbai,21,April,2026,(Azad Soch News):-  IPL 2026 ਵਿੱਚ ਮੁੰਬਈ ਇੰਡੀਅਨਜ਼ (MI) ਨੇ ਗੁਜਰਾਤ ਟਾਈਟਨਸ (GT) ਨੂੰ 99 ਦੌੜਾਂ ਦੇ ਵੱਡੇ ਫਰਕ...
ਇਮਰਾਨ ਹਾਸ਼ਮੀ ਦੀ ਅਗਲੀ ਫਿਲਮ, "ਆਵਾਰਪਣ 2" ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ
ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਖੁੱਲ੍ਹ ਗਿਆ,ਦੂਰੀ ਸਿਰਫ਼ 2.5 ਘੰਟਿਆਂ ਵਿੱਚ ਤੈਅ ਹੋਣ ਦਾ ਦਾਅਵਾ ਕੀਤਾ ਗਿਆ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-04-2026 ਅੰਗ 666
ਇਸ ਕਦਮ ਦਾ ਉਦੇਸ਼ ਫਸਲੀ ਵਿਭਿੰਨਤਾ ਨੂ ਵੱਡਾ ਹੁਲਾਰਾ ਦੇ ਕੇ ਪੰਜਾਬ ਦੇ ਕਿਸਾਨਾਂ ਦੀ ਤਕਦੀਰ ਬਦਲਣਾ
ਸੂਬੇ ਦੀ ਵਿਸ਼ਾਲ ਸੰਭਾਵਨਾ ਅਤੇ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਲਈ ਐਨ.ਐਕਸ.ਪੀ. ਲੀਡਰਸ਼ਿਪ ਪੰਜਾਬ ਦਾ ਦੌਰਾ ਕਰੇਗੀ
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰ