ਸੀ ਐਮ ਦੀ ਯੋਗਸ਼ਾਲਾ ਖਰੜ ਦੀਆਂ ਵੱਖ-ਵੱਖ ਸੁਸਾਇਟੀਆਂ ’ਚ ਲੋਕਾਂ ਨੂੰ ਦੇ ਰਹੀ ਹੈ ਸਿਹਤਮੰਦ ਜੀਵਨ ਸ਼ੈਲੀ

ਸੀ ਐਮ ਦੀ ਯੋਗਸ਼ਾਲਾ ਖਰੜ ਦੀਆਂ ਵੱਖ-ਵੱਖ ਸੁਸਾਇਟੀਆਂ ’ਚ ਲੋਕਾਂ ਨੂੰ ਦੇ ਰਹੀ ਹੈ ਸਿਹਤਮੰਦ ਜੀਵਨ ਸ਼ੈਲੀ

ਖਰੜ (ਐਸ ਏ ਐਸ ਨਗਰ), 8 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਰਾਮਬਾਣ ਸਿੱਧ ਹੋ ਰਹੀ ਹੈ। ਹੁਣ ਤੱਕ ਹਜ਼ਾਰਾਂ ਲੋਕ ਇਨ੍ਹਾਂ ਯੋਗਾ ਕਲਾਸਾਂ ਦਾ ਲਾਭ ਲੈ ਕੇ ਆਪਣੀਆਂ ਪੁਰਾਣੀਆਂ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ।
ਜ਼ਿਲ੍ਹਾ ਯੋਗ ਕੋਆਰਡੀਨੇਟਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦੀ ਲੜੀ ਤਹਿਤ ਖਰੜ ’ਚ ਵੱਖ-ਵੱਖ ਥਾਂਵਾਂ ਜਿਵੇਂ ਕਿ ਜਲਵਾਯੂ ਵਿਹਾਰ, ਰਾਜਧਾਨੀ ਇਨਕਲੇਵ, ਪਾਲਮ ਸੁਸਾਇਟੀ, ਗੁਲਮੋਹਰ ਸਿਟੀ, ਗੁਲਮੋਹਰ ਹਾਇਟ, ਸੰਨੀ ਹਾਇਟ ਵਿਖੇ ਲੋਕਾਂ ਨੂੰ ਯੋਗਾ ਨਾਲ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਯੋਗਾ ਸਿਖਾਉਣ ਲਈ ਪੋਸਟ ਗ੍ਰੈਜੂਏਟ ਡਿਪੋਲਮਾ/ਡਿਗਰੀ ਹੋੋਲਡਰ ਇੰਸਟ੍ਰੱਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਰੜ ਦੀਆਂ ਇਨ੍ਹਾਂ ਸੁਸਾਇਟੀਆਂ ਵਿਖੇ ਯੋਗਾ ਕਲਾਸਾਂ ਲਾ ਰਹੇ ਯੋਗਾ ਟ੍ਰੇਨਰ ਨਿਤਿਨ ਵੀ ਯੋਗਾ ’ਚ ਪੋਸਟ ਗ੍ਰੈਜੂਏਟ ਹਨ, ਜੋ ਕਿ ਵੱਖ-ਵੱਖ ਯੋਗ ਆਸਣਾਂ ਰਾਹੀਂ ਲੋਕਾਂ ਨੂੰ ਦਰਪੇਸ਼ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ’ਚ ਮੱਦਦ ਕਰ ਰਹੇ ਹਨ।
ਯੋਗਾ ਟ੍ਰੇਨਰ ਨਿਤਿਨ ਨੇ ਦੱਸਿਆ ਕਿ ਉਸ ਵੱਲੋਂ ਚਾਰ ਕਲਾਸਾਂ ਸਵੇਰੇ ਸਾਢੇ 5 ਵਜੇ ਤੋਂ ਦਿਨੇ 11:00 ਵਜੇ ਤੱਕ ਅਤੇ ਦੋ ਕਲਾਸਾਂ ਸ਼ਾਮ 4 ਵਜੇ ਤੋੋਂ ਸਾਢੇ 6 ਵਜੇ ਤੱਕ ਲਾਈਆਂ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਕਲਾਸਾਂ ਲਾਉਣ ਵਾਲੇ ਨਵੇਂ ਮੇਂਬਰ ਆਪਣੀ ਸੁਵਿਧਾ ਅਨੁਸਾਰ ਅਤੇ ਆਪਣੇ ਨੇੜੇ ਪੈਂਦੀ ਥਾਂ ’ਤੇ ਕਲਾਸਾਂ ਲਾ ਸਕਦੇ ਹਨ। ਕਲਾਸ ਮੈਂਬਰ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਵਾਸਤੇ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।

Tags:

Advertisement

Latest News

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਹਰ ਬਾਸ਼ਿੰਦਾ ਦੇਵੇ ਸਹਿਯੋਗ: ਵਿਧਾਇਕ ਉੱਗੋਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਹਰ ਬਾਸ਼ਿੰਦਾ ਦੇਵੇ ਸਹਿਯੋਗ: ਵਿਧਾਇਕ ਉੱਗੋਕੇ
ਭਦੌੜ, 18 ਮਈ     ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ...
ਵਾਰਡ ਡਿਫੈਂਸ ਕਮੇਟੀਆਂ ਦੀ ਨਸ਼ਿਆਂ ਦੇ ਖ਼ਾਤਮੇ 'ਚ ਹੋਵੇਗੀ ਅਹਿਮ ਭੂਮਿਕਾ : ਅਜੀਤ ਪਾਲ ਸਿੰਘ ਕੋਹਲੀ
ਨਸ਼ਾ ਮੁਕਤੀ ਯਾਤਰਾ ਬਣੀ ਲੋਕ ਲਹਿਰ, ਹੁਣ ਜਲਦੀ ਹੋਵੇਗਾ ਨਸ਼ਿਆਂ ਦਾ ਸਫਾਇਆ- ਵਿਧਾਇਕ ਅਮਨਦੀਪ ਕੌਰ ਅਰੋੜਾ
ਸਪੀਕਰ ਸ. ਸੰਧਵਾਂ ਨੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ ਅਤੇ ਕਲੇਰ ਵਿਖੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
ਜਲੰਧਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 150 ਗ੍ਰਾਮ ਹੈਰੋਇਨ ਅਤੇ ਚਾਰ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ
ਨਸ਼ਿਆਂ ਖਿਲਾਫ਼ ਜ਼ਮੀਨੀ ਜੰਗ: ਜ਼ਿਲ੍ਹੇ ਦੇ 21 ਪਿੰਡਾਂ ’ਚ ਕੱਢੀ ਗਈ ਨਸ਼ਾ ਮੁਕਤੀ ਯਾਤਰਾ
ਗ੍ਰਾਮ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਦੀ ਜਿਮਨੀ ਚੋਣ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ