06 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 176 ਪਿੰਡਾਂ ਦੇ 231 ਛੱਪੜਾਂ ਦੀ ਡੀ-ਸਿਲਟਿੰਗ ਦੇ ਨਾਲ ਨਾਲ 240 ਦੀ ਕੀਤੀ ਜਾ ਰਹੀ ਹੈ ਡੀਵਾਟਿਰਿੰਗ- ਏ.ਡੀ.ਸੀ.(ਡੀ)

06 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 176 ਪਿੰਡਾਂ ਦੇ 231 ਛੱਪੜਾਂ ਦੀ ਡੀ-ਸਿਲਟਿੰਗ ਦੇ ਨਾਲ ਨਾਲ 240 ਦੀ ਕੀਤੀ ਜਾ ਰਹੀ ਹੈ ਡੀਵਾਟਿਰਿੰਗ- ਏ.ਡੀ.ਸੀ.(ਡੀ)

ਮਾਲੇਰਕੋਟਲਾ 01 ਜੁਲਾਈ :

     ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀਆਂ ਹਦਾਇਤਾਂ ਅਨੁਸਾਰ ਬਰਸਾਤੀ ਮੌਸਮ ਦੌਰਾਨ ਜ਼ਿਲ੍ਹੇ ਦੇ ਸਮੂਹ 176 ਪਿੰਡਾਂ ਦੇ 379 ਛੱਪੜਾਂ ਵਿੱਚੋਂ 231 ਛੱਪੜਾ ਦੀ ਸਾਫ ਸਫ਼ਾਈ ਅਤੇ 240 ਛੱਪੜਾਂ ਦੀ ਡੀਵਾਟਿੰਗ ਦਾ ਕੰਮ ਪੂਰੇ ਜੋਰ ਨਾਲ ਚੱਲ ਰਿਹਾ ਹੈ ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਛੱਪੜ ਓਵਰਫਲੋ ਹੋਣ ਤੋਂ ਬਚਾਇਆ ਜਾ ਸਕੇ ।

                    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਨੇ ਦੱਸਿਆ ਨਵਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 240 ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਮੁਕੰਮਲ ਚੁੱਕਾ ਹੈ ਅਤੇ ਛੱਪੜਾਂ ਦੀ ਡੀ-ਸਿਲਟਿੰਗ ਛੱਪੜਾਂ ਦਾ ਕੰਮ ਜੰਗੀ ਪੱਧਰ ‘ਤੇ ਕਰਵਾਈ ਜਾ ਰਹੀ ਹੈ, ਜਦਕਿ ਅਨੇਕਾਂ ਛੱਪੜ ਦੀ ਸਫ਼ਾਈ ਪਿਛਲੇ ਸਾਲਾਂ ਦੌਰਾਨ ਕਰਵਾਈ ਗਈ ਸੀ ਜਿਸ ਕਾਰਨ ਉਨ੍ਹਾਂ ਦੀ ਡੀ- ਸਿਲਟਿੰਗ ਦੀ ਲੋੜ ਨਹੀਂ ਹੈ ।

              ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜ਼ਨ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ  ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਾਫ਼-ਸਫ਼ਾਈ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਤਹਿਤ ਸਾਰੇ ਛੱਪੜਾਂ ਨੂੰ ਖਾਲੀ ਕਰਵਾ ਕੇ ਛੱਪੜਾਂ ਦੀ ਸਫ਼ਾਈ ਲਈ ਲੋੜ ਅਨੁਸਾਰ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ -ਜਿੱਥੇ ਹੋਰ ਵੀ ਜ਼ਰੂਰਤ ਪਈ ਉੱਥੇ ਛੱਪੜਾਂ ਦੀ ਡੀਸੀਲਟਿੰਗ ਅਤੇ ਰੀਸੀਲਟਿੰਗ ਵੀ ਕਰਵਾਈ ਜਾਵੇਗੀ।

        ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਪਿੰਡਾਂ ਦੇ ਛੱਪੜਾਂ ਨੂੰ ਸਾਫ ਕਰਵਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਛੱਪੜਾਂ ਵਿੱਚ ਘਰੇਲੂ ਕੂੜਾ ਜਾਂ ਪਲਾਸਟਿਕ ਨਾ ਸੁੱਟ ਨੂੰ ਤਰਜੀਹ ਦੇਣ ਤਾਂ ਜੋ ਪਿੰਡ ਦੇ ਛੱਪੜ/ਟੋਭੇ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਹਿਲਾ ਹੀ ਹਦਾਇਤ ਕੀਤੀ ਗਈ ਕਿ ਪਿੰਡਾਂ ਵਿੱਚ ਚੱਲ ਰਹੇ ਚੱਲ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਕਰਨ  ਤਾਂ ਜੋ ਕੰਮ ਨੂੰ ਸਮੇਂ ਸਿਰ ਮੁਕੰਮਲ  ਹੋ ਸਕਣ ਅਤੇ  ਕੰਮ ਦੀ ਗੁਣਵੱਤਾ ਨੂੰ ਵੀ ਬਰਕਰਾਰ ਰੱਖਿਆ ਜਾ ਸਕੇ । 

Tags:

Advertisement

Advertisement

Latest News

ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
Chandigarh/Mohali,13,DEC,2025,(Azad Soch News):-   ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ
‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ