ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਿਵੇਕਲੀ 'ਚੜ੍ਹਦਾ ਸੂਰਜ' ਮੁਹਿੰਮ ਦੀ ਕੀਤੀ ਸ਼ੁਰੂਆਤ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਿਵੇਕਲੀ 'ਚੜ੍ਹਦਾ ਸੂਰਜ' ਮੁਹਿੰਮ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ, 13 ਜੂਨ :
          ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਚੜ੍ਹਦਾ ਸੂਰਜ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਰੈੱਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜੋ ਕਿ ਇਕ ਡਿਜੀਟਲ ਅਤੇ ਸਮਾਜਿਕ ਪਲੇਟਫਾਰਮ ਹੈ। ਇਸ ਦਾ ਉਦੇਸ਼ ਸਮਾਜ ਦੇ ਹਰੇਕ ਉਸ ਵਿਅਕਤੀ ਜਾਂ ਸਮੂਹ ਨੂੰ ਪਛਾਨਣਾ ਹੈ ਜੋ ਸਮਾਜ, ਵਾਤਾਵਰਨ, ਪਸ਼ੂ-ਪੰਛੀ ਭਲਾਈ, ਸਿਹਤ, ਸਿੱਖਿਆ ਅਤੇ ਸਮਾਜਿਕ ਨਿਆਂ ਆਦਿ ਦੇ ਖੇਤਰਾਂ ਵਿੱਚ ਚੁੱਪ-ਚਾਪ ਸ਼ਲਾਘਾਯੋਗ ਕੰਮ ਕਰ ਰਿਹਾ ਹੈ।
   ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ 'ਚੜ੍ਹਦਾ ਸੂਰਜ' ਸਿਰਫ਼ ਇਕ ਮੁਹਿੰਮ ਨਹੀਂ ਹੈ, ਸਗੋਂ ਇਕ ਲਹਿਰ ਹੈ ਜੋ ਸਮਾਜ ਦੇ ਉਨ੍ਹਾਂ ਨਾਇਕਾਂ ਨੂੰ ਸਾਹਮਣੇ ਲਿਆਵੇਗੀ, ਜਿਨ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਅਕਸਰ ਅਣਸੁਣੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਅਸੀਂ ਸਮਾਜ ਵਿਚ ਸਰਗਰਮ 'ਚੇਂਜਮੇਕਰਾਂ' ਨੂੰ ਇਕਜੁੱਟ ਕਰਾਂਗੇ, ਤਾਂ ਜੋ ਨਾ ਸਿਰਫ਼ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾ ਸਕੇ, ਸਗੋਂ ਉਨ੍ਹਾਂ ਦੇ ਅਨੁਭਵ ਦੂਜਿਆਂ ਲਈ ਪ੍ਰੇਰਣਾ ਵੀ ਬਣ ਸਕਣ।
     ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਕਿ 'ਚੇਂਜਮੇਕਰ' ਕੋਈ ਵੀ ਹੋ ਸਕਦਾ ਹੈ, ਭਾਵੇਂ ਉਹ ਵਿਦਿਆਰਥੀ , ਪੜ੍ਹਿਆ-ਲਿਖਿਆ ਬਜ਼ੁਰਗ , ਕੋਈ ਐਨ.ਜੀ.ਓ, ਕੋਈ ਸਮਾਜਿਕ ਸੰਗਠਨ, ਕੋਈ ਸਵੈ-ਸਹਾਇਤਾ ਸਮੂਹ ਜਾਂ ਸਮਾਜ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਜੇਕਰ ਕੋਈ ਵਿਅਕਤੀ ਸਿੱਖਿਆ, ਸਿਹਤ, ਵਾਤਾਵਰਨ, ਪਸ਼ੂ-ਪੰਛੀਆਂ ਦੀ ਸੇਵਾ, ਸਮਾਜਿਕ ਨਿਆਂ ਜਾਂ ਭਾਈਚਾਰਕ ਸਸ਼ਕਤੀਕਰਨ ਵਰਗੇ ਖੇਤਰਾਂ ਵਿਚ ਯੋਗਦਾਨ ਪਾ ਰਿਹਾ ਹੈ, ਤਾਂ ਉਹ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ।
      ਉਨ੍ਹਾਂ ਕਿਹਾ ਕਿ ਇਹ ਮੁਹਿੰਮ ਖਾਸ ਤੌਰ 'ਤੇ ਨੌਜਵਾਨਾਂ ਨੂੰ ਜੋੜਨ ਅਤੇ ਸਸ਼ਕਤ ਬਣਾਉਣ ਵੱਲ ਇਕ ਵੱਡਾ ਕਦਮ ਹੈ। ਇਹ ਪਹਿਲ ਨੌਜਵਾਨਾਂ ਨੂੰ ਸਥਾਨਕ ਪੱਧਰ ਦੀਆਂ ਨਾਗਰਿਕ ਅਤੇ ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਅਤੇ ਸੰਕਟ ਦੇ ਸਮੇਂ ਪਹਿਲਕਦਮੀ ਕਰਨ ਲਈ ਪ੍ਰੇਰਿਤ ਕਰੇਗੀ। ਇਸ ਤਰ੍ਹਾਂ ਇਹ ਮੁਹਿੰਮ ਨਾ ਸਿਰਫ਼ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਨ ਵਿਚ ਮਦਦ ਕਰੇਗੀ, ਸਗੋਂ ਸਮਾਜ ਵਿਚ ਇਕ ਮਜ਼ਬੂਤ, ਜ਼ਿੰਮੇਵਾਰ ਅਤੇ ਪ੍ਰੇਰਣਾਦਾਇਕ ਲੀਡਰਸ਼ਿਪ ਵੀ ਵਿਕਸਤ ਕਰੇਗੀ।
      ਆਸ਼ਿਕਾ ਜੈਨ ਨੇ ਕਿਹਾ ਕਿ ਇਸ ਮੁਹਿੰਮ ਵਿਚ ਭਾਗ ਲੈਣ ਲਈ ਚਾਹਵਾਨ ਵਿਅਕਤੀ ਜਾਂ ਸੰਗਠਨ ਆਪਣੇ ਸਮਾਜਿਕ ਕਾਰਜਾਂ ਨਾਲ ਸਬੰਧਤ ਫੋਟੋਆਂ, ਵੀਡੀਓ ਜਾਂ ਕਹਾਣੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਟਸਐਪ ਨੰਬਰ 73800-90643 'ਤੇ ਭੇਜ ਸਕਦੇ ਹਨ, ਜਾਂ ਫੇਸਬੁੱਕ ਪੇਜ ‘ਚੜ੍ਹਦਾ ਸੂਰਜ’ ਨਾਲ ਜੁੜ ਸਕਦੇ ਹਨ। ਭੇਜੀਆਂ ਗਈਆਂ ਐਂਟਰੀਆਂ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਤਾਂ ਜੋ ਉਹ ਹੋਰ ਲੋਕਾਂ ਨੂੰ ਪ੍ਰੇਰਿਤ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜ਼ਿਲ੍ਹਾ ਜਾਂ ਰਾਜ ਪੱਧਰ 'ਤੇ ਨਹੀਂ ਹੈ, ਸਗੋਂ ਇਹ ਆਪਣੇ ਆਪ ਵਿਚ ਇਕ ਵਿਆਪਕ ਮੁਹਿੰਮ ਹੈ, ਇਸ ਲਈ ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਸਮਾਜ ਵਿਚ ਵੱਡੀ ਤਬਦੀਲੀ ਲਿਆ ਸਕਦੀ ਹੈ। ਆਪਣਾ ਕੰਮ ਸਾਂਝਾ ਕਰੋ, ਪ੍ਰੇਰਣਾ ਬਣੋ ਅਤੇ 'ਚੜ੍ਹਦਾ ਸੂਰਜ' ਦਾ ਹਿੱਸਾ ਬਣ ਕੇ ਇਕ ਨਰੋਏ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਪਾਓ। ਇਸ ਦੌਰਾਨ ਮੁੱਖ ਮੰਤਰੀ ਫੀਲਡ ਅਫ਼ਸਰ ਪਰਮਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ, ਸੰਯੁਕਤ ਸਕੱਤਰ ਅਦਿਤਿਆ ਰਾਣਾ ਵੀ ਉਨ੍ਹਾਂ ਨਾਲ ਮੌਜੂਦ ਸਨ।

Advertisement

Latest News

ਇਨੈਲੋ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਪੁੱਤਰ ਨੂੰ WhatsApp Voice ਨੋਟ ਭੇਜਿਆ ਇਨੈਲੋ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਪੁੱਤਰ ਨੂੰ WhatsApp Voice ਨੋਟ ਭੇਜਿਆ
Chandigarh,17,JULY,2025,(Azad Soch News):- ਸੁਰੱਖਿਆ ਨੂੰ ਲੈ ਕੇ ਹਰਿਆਣਾ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ,ਇੰਡੀਅਨ ਨੈਸ਼ਨਲ ਲੋਕ...
ਖਾਲੀ ਪੇਟ ਪੀਓ 1 ਗਿਲਾਸ ਧਨੀਏ ਦਾ ਪਾਣੀ
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਬੱਚਿਆਂ ਦੇ ਹਸਪਤਾਲ ‘ਚ ਲੱਗੀ ਭਿਆਨਕ ਅੱਗ
ਇਜ਼ਰਾਈਲੀ ਫੌਜ ਨੇ ਦਮਿਸ਼ਕ ਵਿਚ ਸੀਰੀਆ ਦੇ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹਮਲਾ ਕੀਤਾ
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਘਰ ਧੀ ਨੇ ਜਨਮ ਲਿਆ
ਸੀਨੀਅਰ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਗੁੱਟ 'ਤੇ ਸੱਟ ਲੱਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-07-2025 ਅੰਗ 646