ਸਾਰੇ ਨਾਗਰਿਕ ਬੱਚਿਆਂ ਦੇ ਆਧਾਰ ਕਾਰਡ ਜਲਦ ਕਰਵਾਉਣ ਅੱਪਡੇਟ - ਜ਼ਿਲਾ ਆਈ.ਟੀ. ਮੈਨੇਜਰ
By Azad Soch
On
ਮਾਲੇਰਕੋਟਲਾ, 31 ਜੁਲਾਈ:
ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਧਾਰ ਕਾਰਡ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸਦਾ ਉਪਯੋਗ ਪਛਾਣ, ਪਤੇ ਅਤੇ ਉਮਰ ਦੇ ਸਬੂਤ ਵਜੋਂ ਕੀਤਾ ਜਾਂਦਾ ਹੈ। ਇਹ ਦਸਤਾਵੇਜ਼ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਵਿੱਚ ਸਹਾਇਕ ਹੈ ਅਤੇ ਦੇਸ਼ ਦੇ ਡਿਜ਼ੀਟਲ ਬਦਲਾਅ ਦੀ ਰੀੜ ਦੀ ਹੱਡੀ ਹੈ।
ਇਸ ਸੰਬੰਧੀ ਜ਼ਿਲਾ ਆਈ.ਟੀ. ਮੈਨੇਜਰ ਮੋਨਿਕਾ ਸਿੰਗਲਾ ਨੇ ਦੱਸਿਆ ਕਿ ਯੂਆਈਡੀਏਆਈ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਬੱਚਿਆਂ ਦਾ ਆਧਾਰ ਕਾਰਡ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਬਣਾਇਆ ਗਿਆ ਸੀ, ਉਨ੍ਹਾਂ ਨੂੰ 7 ਸਾਲ ਦੀ ਉਮਰ ਤੋਂ ਪਹਿਲਾਂ ਆਪਣੀ ਬਾਇਓਮੈਟ੍ਰਿਕ ਜਾਣਕਾਰੀ, ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰਾ ਅਪਡੇਟ ਕਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ਦੇ ਆਧਾਰ ਨੰਬਰ ਅਯੋਗ ਮੰਨਿਆ ਜਾਵੇਗਾ । ਇਸ ਲਈ ਸਾਰੇ ਨਾਗਰਿਕ ਆਪਣੇ ਬੱਚਿਆਂ ਦੇ ਆਧਾਰ ਕਾਰਡ ਜਰੂਰ ਅੱਪਡੇਟ ਕਰਵਾਉਣ। ਜ਼ਿਲੇ ਅੰਦਰਲੇ 9 ਸੇਵਾ ਕੇਂਦਰਾਂ ਵਿੱਚ ਆਧਾਰ ਅੱਪਡੇਟ ਦੀ ਸੇਵਾ ਉਪਲੱਬਧ ਹੈ।
ਉਹਨਾਂ ਦੱਸਿਆ ਕਿ 0-5 ਸਾਲ ਦੀ ਉਮਰ ਦੇ ਬੱਚਿਆਂ ਲਈ, ਸਿਰਫ਼ ਡੈਮੋਗ੍ਰਾਫਿਕ ਜਾਣਕਾਰੀ ਨੂੰ ਅਪਡੇਟ ਕਰਨਾ ਮੁਫ਼ਤ ਹੈ। 5-7 ਸਾਲ ਦੀ ਉਮਰ ਦੇ ਬੱਚਿਆਂ ਲਈ ਪਹਿਲਾ ਬਾਇਓਮੈਟ੍ਰਿਕ ਅੱਪਡੇਟ ਲਾਜ਼ਮੀ ਅਤੇ ਮੁਫ਼ਤ ਹੈ। ਜਿਸਦਾ ਆਧਾਰ 15 ਸਾਲ ਤੋਂ ਪਹਿਲਾਂ ਬਣਿਆ ਹੈ ਉਹ 15 ਤੋਂ 17 ਸਾਲ ਦੀ ਉਮਰ ਵਿੱਚ ਦੂਜਾ ਅੱਪਡੇਟ ਵੀ ਮੁਫ਼ਤ ਕਰਵਾ ਸਕਦੇ ਹਨ।
ਉਹਨਾਂ ਕਿਹਾ ਕਿ ਬਚਪਨ ਵਿੱਚ ਆਧਾਰ ਬਣਾਉਂਦੇ ਸਮੇਂ, ਸਿਰਫ਼ ਨਾਮ, ਜਨਮ ਮਿਤੀ, ਪਤਾ ਅਤੇ ਫੋਟੋ ਵਰਗੇ ਵੇਰਵੇ ਲਏ ਜਾਂਦੇ ਹਨ ਕਿਉਂਕਿ ਉਸ ਸਮੇਂ ਉਨ੍ਹਾਂ ਦੀ ਬਾਇਓਮੈਟ੍ਰਿਕ ਜਾਣਕਾਰੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ। ਇਹ ਅਪਡੇਟ ਜ਼ਰੂਰੀ ਹੈ ਕਿਉਂਕਿ ਇਹ ਬੱਚਿਆਂ ਲਈ ਸਕੂਲ ਦਾਖਲਾ, ਦਾਖਲਾ ਪ੍ਰੀਖਿਆ, ਸਕਾਲਰਸ਼ਿਪ ਅਤੇ ਡੀਬੀਟੀ ਵਰਗੀਆਂ ਸੇਵਾਵਾਂ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
Tags:
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


