ਡਾ. ਬੀ ਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼. ਮੋਹਾਲੀ ਕੈਂਪਸ ਵਿਖੇ ਗਾਂਧੀ ਜਯੰਤੀ ਮੌਕੇ ਸਵੱਛਤਾ ਹੀ ਸੇਵਾ ਤਹਿਤ ਸਮੂਹਿਕ ਸਫ਼ਾਈ ਅਭਿਆਨ

ਡਾ. ਬੀ ਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼. ਮੋਹਾਲੀ ਕੈਂਪਸ ਵਿਖੇ ਗਾਂਧੀ ਜਯੰਤੀ ਮੌਕੇ ਸਵੱਛਤਾ ਹੀ ਸੇਵਾ ਤਹਿਤ ਸਮੂਹਿਕ ਸਫ਼ਾਈ ਅਭਿਆਨ

ਐਸ.ਏ.ਐਸ.ਨਗਰ, 2 ਅਕਤੂਬਰ, 2024:

 ਡਾ. ਬੀ ਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ.ਆਈ.ਐਮ.ਐਸ. ਮੋਹਾਲੀ) ਨੇ ਅੱਜ ਕੈਂਪਸ ਵਿਖੇ, ਗਾਂਧੀ ਜਯੰਤੀ ਮੌਕੇ ਸਵੱਛਤਾ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਭਾਵਸ਼ਾਲੀ ਸਮਾਗਮਾਂ ਦੀ ਲੜੀ ਦੇ ਨਾਲ ਸਵੱਛਤਾ ਹੀ ਸੇਵਾ ਤਹਿਤ ਸਮੂਹਿਕ ਸਫ਼ਾਈ ਅਭਿਆਨ ਚਲਾਇਆ। ਇਸ  ਮੌਕੇ ਪ੍ਰੋਫ਼ੈਸਰਾਂ, ਸਟਾਫ਼, ਵਿਦਿਆਰਥੀਆਂ ਨੇ ਸਵੱਛ ਭਾਰਤ ਮਿਸ਼ਨ ਪ੍ਰਤੀ ਆਪਣੀ ਇੱਕਜੁੱਟਤਾ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

         ਪਹਿਲੇ ਸਮਾਗਮ  "ਏਕ ਪੇੜ ਮਾਂ ਕੇ ਨਾਮ" ਤਹਿਤ 

ਹਰੇਕ ਭਾਗੀਦਾਰ ਨੇ ਆਪਣੀ ਮਾਂ ਜਾਂ ਮਾਂ ਵਰਗੀ ਸ਼ਖਸੀਅਤ ਨੂੰ ਸਮਰਪਿਤ ਇੱਕ ਰੁੱਖ ਲਗਾਇਆ। ਡਾ. ਅੰਮ੍ਰਿਤ ਵਿਰਕ ਨੇ "ਏਕ ਪੇੜ ਮਾਂ ਕੇ ਨਾਮ" ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਇਹ ਕਾਰਜ ਵਾਤਾਵਰਣ ਦੀ ਜ਼ਿੰਮੇਵਾਰੀ ਨੂੰ ਮਾਂ ਦੇ ਸਨਮਾਨ ਨਾਲ ਜੋੜਦਾ ਹੈ। ਰੁੱਖ ਲਗਾਉਣ ਦੀ ਰਸਮ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੀ ਅਗਵਾਈ ਵਿਚ ਹੋਈ। ਇਹ ਸਮਾਗਮ ਮਾਵਾਂ ਦੀ ਪਾਲਣ ਪੋਸ਼ਣ ਵਾਲੀ ਭੂਮਿਕਾ ਨੂੰ ਸਨਮਾਨ ਦਿੰਦੇ ਹੋਏ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਦੀ ਪ੍ਰੇਰਨਾ ਹਿੱਤ ਸੀ।

      ਰੁੱਖ ਲਗਾਉਣ ਤੋਂ ਬਾਅਦ, ਆਡੀਟੋਰੀਅਮ ਵਿੱਚ ਸਫਾਈ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ 'ਤੇ ਕੇਂਦਰਿਤ ਗਤੀਵਿਧੀਆਂ ਕੀਤੀਆਂ ਗਈਆਂ। ਡਾ. ਅਨੂ ਭਾਰਦਵਾਜ ਨੇ ਮੁਹਿੰਮ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਦੇਵਯੰਸ਼, ਸਾਨਵੀ ਅਤੇ ਗੁਰਪ੍ਰੀਤ ਨੇ ਗਾਂਧੀ ਜੀ ਦੇ ਭਜਨ ਰਘੁਪਤੀ ਰਾਘਵ ਰਾਜਾ ਰਾਮ ਨਾਲ ਸਮਾਗਮ ਚ  ਊਰਜਾ ਭਰੀ।

     ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਅਤੇ ਡਾ. ਸੋਨੀਆ ਮਹਿਤਾ (ਮਾਈਕਰੋਬਾਇਓਲੋਜੀ ਦੇ ਐਸੋਸੀਏਟ ਪ੍ਰੋਫੈਸਰ), ਨੇ ਕਾਲਜ ਅਤੇ ਹਸਪਤਾਲ ਦੋਵਾਂ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਲਈ ਇੱਕ ਵਿਆਪਕ ਕਾਰਜ ਯੋਜਨਾ ਪੇਸ਼ ਕੀਤੀ, ਜਿਸ ਵਿੱਚ ਕੂੜੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੱਖ ਕਰਨ, ਰੀਸਾਈਕਲਿੰਗ ਅਤੇ ਕੂੜੇ ਦੇ ਨਿਪਟਾਰੇ ਲਈ ਰਣਨੀਤੀਆਂ ਸ਼ਾਮਲ ਸਨ।

     ਡਾਇਰੈਕਟਰ ਪ੍ਰਿੰਸੀਪਲ ਨੇ ਸਫਾਈ ਮੁਹਿੰਮਾਂ ਲਈ ਕੈਂਪਸ ਅਤੇ ਹਸਪਤਾਲ ਦੇ ਅੰਦਰ ਖਾਸ ਖੇਤਰਾਂ ਦੀ ਪਛਾਣ ਕਰਦੇ ਹੋਏ ਸਵੱਛਤਾ ਟਾਰਗੇਟ ਯੂਨਿਟਾਂ ਦਾ ਐਲਾਨ ਕੀਤਾ। ਵਿਦਿਆਰਥੀਆਂ, ਫੈਕਲਟੀ, ਅਤੇ ਵੱਖ-ਵੱਖ ਬੈਚਾਂ ਦੇ ਸਟਾਫ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਵਿਆਪਕ ਸ਼ਮੂਲੀਅਤ ਨੂੰ ਯਕੀਨੀ ਬਣਾਇਆ।

     ਐਮ ਬੀ ਬੀ ਐਸ ਬੈਚ 2021 ਅਤੇ ਬੈਚ 2022 ਦੀਆਂ ਟੀਮਾਂ ਨੂੰ ਹਸਪਤਾਲ ਦੀ ਪੂਰੀ ਤਰ੍ਹਾਂ ਸਫਾਈ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰੀ ਦਿੱਤੀ ਗਈ ਸੀ, ਜਦੋਂ ਕਿ ਬੈਚ 2023 ਨੇ ਕਾਲਜ ਦੇ ਅਹਾਤੇ ਦਾ ਚਾਰਜ ਸੰਭਾਲ ਲਿਆ ਸੀ। ਇਸ ਤੋਂ ਇਲਾਵਾ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਦੇ ਐਨ.ਐਸ.ਐਸ ਵਲੰਟੀਅਰਾਂ ਨੇ ਆਪਣੇ ਫੈਕਲਟੀ ਮੈਂਬਰਾਂ ਸ੍ਰੀ ਅਸ਼ੀਸ਼ ਅਤੇ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਮੈਡੀਕਲ ਕਾਲਜ ਨੂੰ ਆਉਂਦੀ ਸੜਕ ਅਤੇ ‘ਪਟਿਆਲਾ ਕੀ ਰਾਓ’ ਖੇਤਰ ਦੀ ਸਫ਼ਾਈ ਕਰਕੇ ਆਪਣੀ ਵਚਨਬੱਧਤਾ ਦਾ ਸਬੂਤ ਦਿੱਤਾ। ਇਹਨਾਂ ਜਨਤਕ ਸਥਾਨਾਂ ਨੂੰ ਸਾਫ਼ ਅਤੇ ਸੁਰੱਖਿਅਤ ਬਣਾਉਣ ਲਈ ਉਹਨਾਂ ਦੇ ਸਮਰਪਣ ਨੇ ਸਮੁੱਚੀ ਪਹਿਲਕਦਮੀ ਨੂੰ ਚਾਰ ਚੰਨ ਲਾਏ।

     ਇਸ ਦੇਸ਼ ਵਿਆਪੀ ਯਤਨ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਦੇ ਸਹਿਯੋਗ ਨਾਲ ਸਫ਼ਾਈ ਬਣਾਈ ਰੱਖਣ ਵਿੱਚ ਸਮਾਜ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ।

      ਸਫ਼ਾਈ ਸੇਵਕਾਂ (ਸਫ਼ਾਈ ਕਰਮਚਾਰੀਆਂ) ਨੂੰ ਤੰਦਰੁਸਤ ਰੱਖਣ ਲਈ ਡਾ. ਅਮ੍ਰਿਤ, ਡਾ. ਅਮਿਤ ਅਗਰਵਾਲ ਅਤੇ ਡਾ. ਅਸ਼ੀਸ਼ ਗੋਇਲ ਦੀ ਅਗਵਾਈ ਵਿਚ ਹੀਮੋਗਲੋਬਿਨ ਟੈਸਟ ਸਮੇਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।

      ਡਾ. ਭਾਰਤੀ ਨੇ ਕਿਹਾ ਕਿ ਮੁਹਿੰਮ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ, ਭਾਗੀਦਾਰਾਂ ਨੇ ਸਫਾਈ ਅਭਿਆਨ ਬਾਰੇ ਰਿਪੋਰਟਾਂ ਸੌਂਪੀਆਂ ਅਤੇ ਕੈਂਪਸ ਅਤੇ ਹਸਪਤਾਲ ਵਿੱਚ ਸਫਾਈ ਬਣਾਈ ਰੱਖਣ ਲਈ ਭਵਿੱਖ ਦੀਆਂ ਕਾਰਜ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ 

ਕੀਤਾ। ਇਹ ਮੁਹਿੰਮ ਅਖੀਰ ਵਿੱਚ ਸਵੱਛਤਾ ਸੰਕਲਪ ਦੇ ਨਾਲ ਸਮਾਪਤ ਹੋਈ ਇਲਾਜ ਵਿੱਚ ਸਾਫ਼ ਤੇ ਸਿਹਤਮੰਦ ਵਾਤਾਵਰਣ ਲਈ ਸੰਸਥਾ ਦੀ ਵਚਨਬੱਧਤਾ ਪ੍ਰਗਟਾਈ ਗਈ।

Tags:

Advertisement

Latest News

ਕੇਂਦਰੀ ਟੀਮ ਨੇ ਜਲੰਧਰ ਜ਼ਿਲ੍ਹੇ ’ਚ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ ਕੇਂਦਰੀ ਟੀਮ ਨੇ ਜਲੰਧਰ ਜ਼ਿਲ੍ਹੇ ’ਚ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ
ਜਲੰਧਰ, 21 ਜੂਨ : ਜਲ ਸ਼ਕਤੀ ਅਭਿਆਨ ਦੀ ਦੋ ਮੈਂਬਰੀ ਟੀਮ ਵੱਲੋਂ ਜ਼ਿਲ੍ਹੇ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਸਬੰਧੀ...
’ਯੁੱਧ ਨਸ਼ਿਆਂ ਵਿਰੁੱਧ’ ਦੇ 112 ਵੇਂ ਦਿਨ ਪੰਜਾਬ ਪੁਲਿਸ ਵੱਲੋਂ 117 ਨਸ਼ਾ ਤਸਕਰ ਗ੍ਰਿਫ਼ਤਾਰ; 7.5 ਕਿਲੋ ਹੈਰੋਇਨ ਅਤੇ 39 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
50,000 ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
ਮਾਨ ਸਰਕਾਰ ਬਾਲ ਸੁਰੱਖਿਆ ਪ੍ਰਤੀ ਵਚਨਬੱਧ; ਪੰਜਾਬ ’ਚ ਬਾਲ ਭਿਖਿਆ ਦੇ ਖ਼ਾਤਮੇ ਲਈ ਸਰਕਾਰ ਦਾ ਸਖ਼ਤ ਐਕਸ਼ਨ, ਬੈਗਰੀ ਐਕਟ 'ਚ ਹੋਵੇਗੀ ਸੋਧ :-ਡਾ ਬਲਜੀਤ ਕੌਰ
ਮੁੱਖ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਜੇਲ੍ਹ ਵਿਭਾਗ ਵਿੱਚ 500 ਖ਼ਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ
ਪੰਜਾਬ ਵਿੱਚ ਵੱਡੇ ਪੱਧਰ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਯੂ.ਕੇ.ਅਧਾਰਤ ਧਰਮਾ ਸੰਧੂ ਦੀ ਅਗਵਾਈ ਵਾਲੇ ਬੀ.ਕੇ.ਆਈ. ਟੈਰਰ ਮਾਡਿਊਲ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼; ਛੇ ਅਤਿ-ਆਧੁਨਿਕ ਪਿਸਤੌਲਾਂ ਸਮੇਤ ਇੱਕ ਗ੍ਰਿਫ਼ਤਾਰ